ਪੰਜਾਬ ਦੇ ਮਸਲੇ ਛੱਡ ਕੇਜਰੀਵਾਲ ਦੇ ਪਿੱਛੇ-ਪਿੱਛੇ ਚਲਾ ਗਿਆ ਪਟਨਾ, ਸਾਫ ਆ ਸਾਰਾ ਏਜੰਡਾ ਕੇਜਰੀਵਾਲ ਦਾ ਹੀ ਆ : ਮਜੀਠੀਆ

ਪੰਜਾਬ ਦੇ ਮਸਲੇ ਛੱਡ ਕੇਜਰੀਵਾਲ ਦੇ ਪਿੱਛੇ-ਪਿੱਛੇ ਚਲਾ ਗਿਆ ਪਟਨਾ, ਸਾਫ ਆ ਸਾਰਾ ਏਜੰਡਾ ਕੇਜਰੀਵਾਲ ਦਾ ਹੀ ਆ : ਮਜੀਠੀਆ

ਚੰਡੀਗੜ੍ਹ (ਵੀਓਪੀ ਬਿਊਰੋ) ਬਿਕਰਮ ਮਜੀਠੀਆ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਡੱਟ ਕੇ ਵਿਰੋਧ ਕੀਤਾ ਅਤੇ ਇਸ ਦੌਰਾਨ ਕਿਹਾ ਕਿ ਮਾਨ ਸਾਹਿਬ ਕੇਜਰੀਵਾਲ ਦੇ ਏਜੰਡੇ ਤਹਿਤ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਪੰਜਾਬ ਦੇ ਮਸਲਿਆਂ ਨਾਲ ਕੋਈ ਲੈਣਾ ਦੇਣਾ ਨਹੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੋ ਪਟਨਾ ਵਿੱਚ ਸਰਬ ਵਿਰੋਧੀ ਦਲ ਦੀ ਮੀਟਿੰਗ ਇਨ੍ਹਾਂ ਨੇ ਬੁਲਾਈ ਹੈ ਉਹ ਫਾਲਤੂ ਹੈ ਤੇ ਇਸ ਦਾ ਕੋਈ ਨਤੀਜਾ ਨਹੀਂ ਆਉਣਾ। ਪੰਜਾਬ ਵਿੱਚ ਕੇਜਰੀਵਾਲ ਦੇ ਏਜੰਡੇ ਤਹਿਤ ਕੰਮ ਹੋ ਰਿਹਾ ਹੈ ਅਤੇ ਇਸ ਤੋਂ ਸਾਫ ਦੇਖਿਆ ਜਾ ਸਕਦਾ ਹੈ ਕਿ ਪੰਜਾਬ ਦ ਮਸਲੇ ਛੱਡ ਮੁੱਖ ਮੰਤਰੀ ਮਾਨ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਲਈ ਪਟਨਾ ਚਲਾ ਗਿਆ।

ਇਸ ਦੌਰਾਨ ਉਨ੍ਹਾਂ ਨੇ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਵਿੱਚ ਸੁਖਬੀਰ ਬਾਦਲ ਦਾ ਨਾਮ ਲਏ ਬਿਨਾਂ ਹੀ ਉਸ ਦੀ ਦਾੜੀ ਸਬੰਧੀ ਕੀਤੇ ਬਿਆਨ ਦਾ ਵੀ ਵਿਰੋਧ ਕੀਤਾ। ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਬਿਕਰਮ ਮਜੀਠੀਆ ਨੇ ਕਿਹਾ ਕਿ ਇਹ ਬਦਲਾਅ ਨਹੀਂ ਸਿੱਖੀ ਮਰਿਆਦਾ ਦਾ ਘਾਣ ਹੈ, ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦਾ ਕੋਈ ਇਮਾਨ ਨਹੀਂ ਹੈ ਅਤੇ ਉਨ੍ਹਾਂ ਨੇ ਮਾਨ ਦੀਆਂ ਪਿੱਛਲੀਆ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਇਹ ਤਾਂ ਸ਼ੁਰੂ ਤੋਂ ਹੀ ਪੱਗ ਤੇ ਸਿੱਖੀ ਦੀ ਤੌਹੀਨ ਕਰਦਾ ਆਇਆ ਹੈ। ਉਨ੍ਹਾਂ ਕਿਹਾ ਕਿ ਜੋ ਸ਼ਰਾਬੀ ਆਪਣੇ ਪਰਿਵਾਰ ਦਾ ਸਕਾ ਨਹੀਂ ਹੋ ਸਕਿਆ ਉਹ ਕਿਸੇ ਧਰਮ ਦੀ ਕੀ ਇੱਜ਼ਤ ਕਰੇਗਾ।

ਇਸ ਦੌਰਾਨ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਮਾਨ ਨੂੰ ਹੋਰ ਵੀ ਕਈ ਤੱਲਖੀ ਭਰੇ ਜਵਾਬ ਦਿੱਤੇ। ਇਸ ਦੌਰਾਨ ਉਨ੍ਹਾਂ ਤਾੜੀਆਂ ਮਾਰ ਕੇ ਹੱਸਣ ਵਾਲੇ ਆਪ ਵਿਧਾਇਕਾਂ ਦਾ ਵੀ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਗੁਰੂ ਸਾਹਿਬ ਦੀ ਇਕ ਸਿੱਖ ਨੂੰ ਦਿੱਤੀ ਨਿਸ਼ਾਨੀ ਦੀ ਬੇਅਦਬੀ ਕੀਤੀ ਹੈ। ਜੋ ਮਾਫੀ ਯੋਗ ਨਹੀਂ ਹੈ।

error: Content is protected !!