ਅੰਮ੍ਰਿਤਸਰ ਹਵਾਈ ਅੱਡੇ ਉਤੇ ਬਿਜਲੀ ਹੋਈ ਗੁੱਲ, ਹਾਟ ਲਾਈਨ ਠੱਪ ਹੋਣ ਕਾਰਨ ਏਸੀ ਹੋਏ ਬੰਦ, ਕਹਿਰ ਦੀ ਗਰਮੀ ਵਿਚ ਯਾਤਰੀਆਂ ਦੇ ਛੁੱਟੇ ਪਸੀਨੇ

ਅੰਮ੍ਰਿਤਸਰ ਹਵਾਈ ਅੱਡੇ ਉਤੇ ਬਿਜਲੀ ਹੋਈ ਗੁੱਲ, ਹਾਟ ਲਾਈਨ ਠੱਪ ਹੋਣ ਕਾਰਨ ਏਸੀ ਹੋਏ ਬੰਦ, ਕਹਿਰ ਦੀ ਗਰਮੀ ਵਿਚ ਯਾਤਰੀਆਂ ਦੇ ਛੁੱਟੇ ਪਸੀਨੇ


ਵੀਓਪੀ ਬਿਊਰੋ, ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਵੀਰਵਾਰ ਦੁਪਹਿਰੇ ਬਿਜਲੀ ਦੀ ਹਾਟਲਾਈਨ ਸਪਲਾਈ ਤਕਰੀਬਨ ਪੂਰੀ ਤਰ੍ਹਾਂ ਠੱਪ ਹੋ ਗਈ। ਹਾਲਾਂਕਿ ਵੀਰਵਾਰ ਦੇਰ ਰਾਤ ਹਾਟਲਾਈਨ ’ਚ ਆਈ ਤਕਨੀਕੀ ਖ਼ਰਾਬੀ ਨੂੰ ਠੀਕ ਕਰ ਦਿੱਤਾ ਗਿਆ ਸੀ ਪਰ ਫਿਰ ਵੀ ਸ਼ੁੱਕਰਵਾਰ ਦਿਨ ਭਰ ਵਾਰ-ਵਾਰ ਬਿਜਲੀ ਸਪਲਾਈ ’ਚ ਵਿਘਨ ਪੈਂਦਾ ਰਿਹਾ। ਏਅਰਪੋਰਟ ਅਥਾਰਟੀ ਕੋਲ ਦੋ ਜਨਰੇਟਰ ਹਨ, ਜਿਨ੍ਹਾਂ ’ਚੋਂ ਇਕ ਬਹੁਤ ਜ਼ਿਆਦਾ ਲੋਡ ਕਾਰਨ ਬੰਦ ਹੋ ਗਿਆ ਹੈ, ਜਿਸ ਨੂੰ ਠੀਕ ਕਰਨ ਲਈ ਦਿੱਲੀ ਤੇ ਚੰਡੀਗੜ੍ਹ ਤੋਂ ਤਕਨੀਕੀ ਟੀਮ ਪਹੁੰਚ ਗਈ ਹੈ। ਹਾਲਾਂਕਿ ਇਸ ਨਾਲ ਜਹਾਜ਼ਾਂ ਦੀ ਆਵਾਜਾਈ ਜਾਂ ਹਵਾਈ ਅੱਡੇ ਦੇ ਕੰਮਕਾਜ ’ਚ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਈ ਪਰ ਹਵਾਈ ਅੱਡਾ ਟਰਮੀਨਲ ਅਤੇ ਵੇਟਿੰਗ ਏਰੀਆ ’ਚ ਏਅਰ ਕੰਡੀਸ਼ਨਰ ਨਾਲ ਚੱਲਣ ਕਾਰਨ ਅੱਤ ਦੀ ਗਰਮੀ ’ਚ ਯਾਤਰੀ ਪਸੀਨੇ ਨਾਲ ਭਿੱਜੇ ਰਹੇ।


ਹਵਾਈ ਅੱਡੇ ’ਤੇ ਇਕ ਯਾਤਰੀ ਨੇ ਵੀਰਵਾਰ ਨੂੰ ਵੀਡੀਓ ਬਣਾ ਕੇ ਇਸ ਨੂੰ ਇੰਟਰਨੈਟ ਮੀਡੀਆ ’ਤੇ ਵਾਇਰਲ ਕੀਤਾ ਤਾਂ ਅਧਿਕਾਰੀ ਹਰਕਤ ’ਚ ਆਏ। ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਏਅਰਪੋਰਟ ਅਥਾਰਟੀ ਨੂੰ ਇਸ ਬਾਰੇ ਸ਼ਿਕਾਇਤ ਵੀ ਦਿੱਤੀ ਪਰ ਸਮੱਸਿਆ ਦਾ ਪੁਖ਼ਤਾ ਹੱਲ ਨਹੀਂ ਕੱਢਿਆ ਗਿਆ। ਅਥਾਰਟੀ ਦਾ ਇਹੋ ਜਵਾਬ ਰਿਹਾ ਕਿ ਏਸੀ ਪੂਰੀ ਤਰ੍ਹਾਂ ਠੀਕ ਹਨ ਪਰ ਬਿਜਲੀ ਸਪਲਾਈ ਨਾ ਹੋਣ ਕਾਰਨ ਇਹ ਚੱਲ ਨਹੀਂ ਰਹੇ।


ਇਸ ਸਬੰਧੀ ਹਵਾਈ ਅੱਡੇ ਦੀ ਕਾਰਜਕਾਰੀ ਨਿਰਦੇਸ਼ਕ ਰਿਤੂ ਸ਼ਰਮਾ ਨੇ ਦੱਸਿਆ ਕਿ ਬਿਜਲੀ ਸਪਲਾਈ ਬੰਦ ਹੋਣ ’ਤੇ ਪ੍ਰਬੰਧ ਕਰਨ ਲਈ ਉਨ੍ਹਾਂ ਕੋਲ ਦੋ ਜਨਰੇਟਰ ਹਨ। ਇਨ੍ਹਾਂ ’ਚੋਂ ਇਕ 300 ਅਤੇ ਦੂਜਾ 600 ਹਾਰਸਪਾਵਰ ਦਾ ਹੈ।ਇਨ੍ਹਾਂ ’ਚੋਂ ਇਕ ਬਹੁਤ ਜ਼ਿਆਦਾ ਲੋਡ ਹੋਣ ਕਾਰਨ ਬੰਦ ਹੋ ਗਿਆ । ਇਕ ਜਨਰੇਟਰ ਕੰਮ ਕਰ ਰਿਹਾ ਸੀ, ਜਿਸ ਦੀ ਵਰਤੋਂ ਰਡਾਰ, ਏਅਰ ਟੈ੍ਰਫਿਕ ਕੰਟਰੋਲ ਸਮੇਤ ਹੋਰ ਜ਼ਰੂਰੀ ਕੰਮਾਂ ਲਈ ਕੀਤਾ ਜਾ ਰਿਹਾ ਸੀ। ਬਿਜਲੀ ਨਾ ਆਉਣ ਕਾਰਨ ਹਵਾਈ ਅੱਡੇ ਦੇ ਏਸੀ ਚੱਲੇ। ਉਨ੍ਹਾਂ ਕਿਹਾ ਕਿ ਬੰਦ ਪਏ ਜਨਰੇਟਰ ਨੂੰ ਠੀਕ ਕਰਨ ਲਈ ਦਿੱਲੀ ਅਤੇ ਚੰਡੀਗੜ੍ਹ ਤੋਂ ਤਕਨੀਕੀ ਟੀਮਾਂ ਪਹੁੰਚੀਆਂ।

error: Content is protected !!