ਖੁਦ ਨੂੰ ਦਸਦਾ ਸੀ ਖੁਫੀਆ ਏਜੰਸੀ RAW ਦਾ ਅਧਿਕਾਰੀ, ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗਦਾ ਸੀ ਲੋਕਾਂ ਨੂੰ, ਕੋਡ ਨੇਮ ਦੱਸਦਾ ਸੀ ‘ਚਾਣਕਿਆ’, ਗ੍ਰਿਫ਼ਤਾਰ

ਖੁਦ ਨੂੰ ਦਸਦਾ ਸੀ ਖੁਫੀਆ ਏਜੰਸੀ RAW ਦਾ ਅਧਿਕਾਰੀ, ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗਦਾ ਸੀ ਲੋਕਾਂ ਨੂੰ, ਕੋਡ ਨੇਮ ਦੱਸਦਾ ਸੀ ‘ਚਾਣਕਿਆ’, ਗ੍ਰਿਫ਼ਤਾਰ


ਵੀਓਪੀ ਬਿਊਰੋ, ਮਹਾਰਾਸ਼ਟਰ : ਖ਼ੁਦ ਨੂੰ ਰਿਸਰਚ ਐਂਡ ਐਨਾਲਸਿਸ ਵਿੰਗ (RAW) ਦਾ ਅਧਿਕਾਰੀ ਦੱਸ ਕੇ ਮੁਲਜ਼ਮ ਲੋਕਾਂ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗਦਾ ਸੀ। ਮਹਾਰਾਸ਼ਟਰ ਪੁਲਿਸ ਨੇ ਧੋਖਾਧੜੀ ਕਰਨ ਦੇ ਦੋਸ਼ ਹੇਠ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਅਧਿਕਾਰੀਆਂ ਨੇ ਦੱਸਿਆ ਕੇ ਮੁਲਜ਼ਮ ਆਪਣਾ ਕੋਡ ਨਾਂ ‘ਚਾਣਕਿਆ’ ਦੱਸ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਫ਼ੌਜ ਦੇ ਦੱਖਣੀ ਕਮਾਨ ਦੇ ਫ਼ੌਜੀ ਖ਼ੁਫ਼ੀਆ ਸੈੱਲ ਦੀ ਜਾਣਕਾਰੀ ਦੇ ਆਧਾਰ ‘ਤੇ ਕੀਤੀ ਗਈ ਹੈ। ਅਧਿਕਾਰੀਆਂ ਮੁਤਾਬਕ ਸੰਤੋਸ਼ ਆਤਮਾਰਾਮ ਰਾਠੌਰ ਨੂੰ ਅਹਿਮਦਾਬਾਦ ਵਿਚ ਕਿਰਾਏ ਦੇ ਮਕਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜੋ ਆਪਣੀ ਮਹਿਲਾ ਮਿੱਤਰ ਨਾਲ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਕੋਲੋਂ RAW ਦਾ ਫ਼ਰਜ਼ੀ ਪਛਾਣ ਪੱਤਰ ਤੇ ਅਧਾਰ ਕਾਰਡ ਮਿਲਿਆ ਹੈ। ਫ਼ਰਜ਼ੀ ਪਛਾਣ ਪੱਤਰ ‘ਤੇ ਕੋਡ ਨੇਮ ‘ਚਾਣਕਿਆ’ ਦੇ ਨਾਲ ਉਪ ਸਕੱਤਰ (ਅੰਦਰੂਨੀ ਸੁਰੱਖਿਆ) ਲਿਖਿਆ ਹੈ।


ਫ਼ੌਜ ਖ਼ੁਫ਼ੀਆ ਸੈੱਲ ਦੇ ਅਧਿਕਾਰੀਆਂ ਨੇ ਸਥਾਨਕ ਪੁਲਿਸ ਨੂੰ ਅਹਿਮਦਨਗਰ ਦੇ ਸ਼ੇਵਗਾਂਵ ਵਿਚ ਖ਼ੁਦ ਨੂੰ RAW ਏਜੰਟ ਦੱਸਣ ਵਾਲੇ ਇਕ ਵਿਅਕਤੀ ਦੇ ਮੌਜੂਦ ਹੋਣ ਦੀ ਜਾਣਕਾਰੀ ਦਿੱਤੀ ਸੀ। ਮੁੱਢਲੀ ਜਾਂਚ ਵਿਚ ਖ਼ੁਲਾਸਾ ਹੋਇਆ ਹੈ ਕਿ ਮੁਲਜ਼ਮ ਇਨਕਮ ਟੈਕਸ ਵਿਭਾਗ, ਆਰਮਡ ਫੋਰਸ ਤੇ ਹੋਰ ਸਰਕਾਰੀ ਵਿਭਾਗਾਂ ਵਿਚ ਨੌਕਰੀ ਦਵਾਉਣ ਵਿਚ ਮਦਦ ਕਰਨ ਦੇ ਨਾਂ ‘ਤੇ ਪੈਸੇ ਇਕੱਠੇ ਕਰ ਰਿਹਾ ਸੀ। ਪੁਲਿਸ ਮੁਤਾਬਕ ਮੁਲਜ਼ਮ ਦੇ ਕੋਲੋਂ ਅਮਲਾ ਵਿਭਾਗ ਦਾ ਨਿਯੁਕਤੀ ਪੱਤਰ ਵੀ ਬਰਾਮਦ ਕੀਤਾ ਗਿਆ ਹੈ। ਮੁਲਜ਼ਮ ਤੋਂ ਪੁਲਿਸ ਤੇ ਫ਼ੌਜੀ ਖ਼ੁਫ਼ੀਆ ਸੈੱਲ ਦੇ ਅਧਿਕਾਰੀਆਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਗੁਜਰਾਤ ਤੋਂ ਜੰਮੂ-ਕਸ਼ਮੀਰ ਪੁਲਸ ਨੇ ਜਾਲਸਾਜ਼ੀ ਦੇ ਦੋਸ਼ੀ ਕਿਰਨ ਪਟੇਲ ਦੀ ਗ੍ਰਿਫ਼ਤਾਰੀ ਕੀਤੀ ਸੀ ਜੋ ਖ਼ੁਦ ਨੂੰ ਪ੍ਰਧਾਨ ਮੰਤਰੀ ਦਫ਼ਤਰ ਦਾ ਅਧਿਕਾਰੀ ਦੱਸਦਾ ਸੀ।

error: Content is protected !!