Skip to content
Wednesday, December 18, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
June
24
ਖੁਦ ਹੀ ਮਾਂ ਉਤੇ ਹਮਲਾ ਕਰ ਕੇ ਵੀਡੀਓ ਵਾਇਰਲ ਕਰ ਰਚਿਆ ਸੀ ਡਰਾਮਾ, ਕਬੱਡੀ ਖਿਡਾਰੀ ਕਿੰਦਾ ਗ੍ਰਿਫ਼ਤਾਰ
Latest News
Punjab
ਖੁਦ ਹੀ ਮਾਂ ਉਤੇ ਹਮਲਾ ਕਰ ਕੇ ਵੀਡੀਓ ਵਾਇਰਲ ਕਰ ਰਚਿਆ ਸੀ ਡਰਾਮਾ, ਕਬੱਡੀ ਖਿਡਾਰੀ ਕਿੰਦਾ ਗ੍ਰਿਫ਼ਤਾਰ
June 24, 2023
Voice of Punjab
ਖੁਦ ਹੀ ਮਾਂ ਉਤੇ ਹਮਲਾ ਕਰ ਕੇ ਵੀਡੀਓ ਵਾਇਰਲ ਕਰ ਰਚਿਆ ਸੀ ਡਰਾਮਾ, ਕਬੱਡੀ ਖਿਡਾਰੀ ਕਿੰਦਾ ਗ੍ਰਿਫ਼ਤਾਰ
ਵੀਓਪੀ ਬਿਊਰੋ, ਮੋਗਾ-ਬੀਤੇ ਦਿਨ ਮੋਗਾ ’ਚ ਕਬੱਡੀ ਖਿਡਾਰੀ ਕਿੰਦਾ ਤੇ ਉਸ ਦੀ ਮਾਂ ’ਤੇ ਹੋਏ ਹਮਲੇ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਪੁਲਿਸ ਦੀ ਜਾਂਚ ਵਿਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਕੁਲਵਿੰਦਰ ਕਿੰਦਾ ਨੇ ਖ਼ੁਦ ਹੀ ਆਪਣੀ ਮਾਂ ’ਤੇ ਹਮਲਾ ਕਰ ਉਸ ਨੂੰ ਜ਼ਖ਼ਮੀ ਕੀਤਾ ਸੀ। ਇਸ ਹਮਲੇ ’ਚ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ, ਜਿਸਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਹ ਹਮਲੇ ਤੋਂ ਬਾਅਦ ਉਹ ਫ਼ੇਸਬੁੱਕ ਪੇਜ ’ਤੇ ਲਾਈਵ ਹੋਇਆ ਸੀ, ਇਸ ਦੌਰਾਨ ਉਸ ਨੇ ਰੋਂਦੇ ਹੋਏ ਅਮਨ ਲੋਪੋਂ, ਖਹਿਰਾ ਰਾਊਕੇ ਅਤੇ ਸੁੱਖਾ ਲੋਪੋਂ ਦਾ ਨਾਮ ਲਿਆ ਸੀ ਤੇ ਇਲਜ਼ਾਮ ਲਾਏ ਸਨ ਕਿ ਇਨ੍ਹਾਂ ਲੋਕਾਂ ਨੇ ਮਿਲ ਕੇ ਉਸਦੀ ਮਾਂ ’ਤੇ ਜਾਨਲੇਵਾ ਹਮਲਾ ਕੀਤਾ ਹੈ। ਉਸਨੇ ਕਿਹਾ ਕਿ ਕਬੱਡੀ ਖੇਡ ਕਾਰਨ ਇਹ ਲੋਕ ਉਸ ਨਾਲ ਰੰਜਿਸ਼ ਰੱਖਦੇ ਸਨ, ਜਿਸ ਕਾਰਨ ਉਸਦੀ ਮਾਂ ’ਤੇ ਹਮਲਾ ਕੀਤਾ ਗਿਆ।
ਹਮਲੇ ਤੋਂ ਬਾਅਦ ਪੁਲਿਸ ਪਾਰਟੀ ਹਰਕਤ ’ਚ ਆਈ ਤੇ ਡੀ. ਐੱਸ. ਪੀ. ਪ੍ਰਤਾਪ ਸਿੰਘ ਨਿਹਾਲ ਸਿੰਘ ਵਾਲਾ ਦੀ ਅਗਵਾਈ ’ਚ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਖੁਲਾਸਾ ਹੋਇਆ ਕਿ ਕੁਲਵਿੰਦਰ ਸਿੰਘ ਕਿੰਦਾ ਦੇ ਘਰ ’ਚ ਕੋਈ ਵੀ ਓਪਰਾ ਬੰਦਾ ਦਾਖ਼ਲ ਨਹੀਂ ਹੋਇਆ।
ਬਲਕਿ ਕਿੰਦਾ ਆਪਣੀ ਮਾਂ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ। ਜਿਸ ਕਾਰਨ ਉਸਨੇ ਚਿਕਨ ਕਾਰਨਰ ਤੋਂ ਮੀਟ ਕੱਟਣ ਵਾਲਾ ਲੋਹੇ ਦਾ ਕਾਪਾ ਚੁੱਕਿਆ ਸੀ, ਉਸ ਕਾਪੇ ਦੇ ਨਾਲ ਹੀ ਆਪਣੀ ਮਾਂ ਦੇ ਸੱਟਾਂ ਮਾਰੀਆਂ ਸਨ। ਅਸਲ ਸੱਚ ਸਾਹਮਣੇ ਆਉਣ ਤੋਂ ਬਾਅਦ ਕਬੱਡੀ ਖਿਡਾਰੀ ਕਿੰਦਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Post navigation
700 ਵਿਦਿਆਰਥੀਆਂ ਨੂੰ ਫਰਜ਼ੀ ਦਸਤਾਵੇਜ਼ਾਂ ਉਤੇ ਕੈਨੇਡਾ ਭੇਜਣ ਵਾਲਾ ਏਜੰਟ ਕੈਨੇਡਾ ਵਿਚ ਗ੍ਰਿਫ਼ਤਾਰ
ਦਿਨ ਵੇਲੇ ਸਸਤੀ ਤੇ ਰਾਤ ਵੇਲੇ ਮਹਿੰਗੀ ਹੋਵੇਗੀ ਬਿਜਲੀ ਸਪਲਾਈ, ਕੇਂਦਰ ਸਰਕਾਰ ਕਰਨ ਜਾ ਰਹੀ ਇਹ ਕੰਮ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us