ਪ੍ਰਧਾਨ ਮੰਤਰੀ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਦਿਲਜੀਤ ਦੋਸਾਂਝ ਦੇ ਚਰਚੇ, ਅਮਰੀਕੀਆਂ ਸਿਰ ਚੜ੍ਹ ਬੋਲ ਰਿਹੈ ਪੰਜਾਬੀ ਗਾਇਕ ਦਾ ਜਾਦੂ

ਪ੍ਰਧਾਨ ਮੰਤਰੀ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਦਿਲਜੀਤ ਦੋਸਾਂਝ ਦੇ ਚਰਚੇ, ਅਮਰੀਕੀਆਂ ਸਿਰ ਚੜ੍ਹ ਬੋਲ ਰਿਹੈ ਪੰਜਾਬੀ ਗਾਇਕ ਦਾ ਜਾਦੂ


ਵੀਓਪੀ ਬਿਊਰੋ, ਵਾਸ਼ਿੰਗਟਨ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੌਰ ਉਤੇ ਹਨ। ਇਸ ਦੌਰਾਨ ਪੀਐਮ ਮੋਦੀ ਦੇ ਅਮਰੀਕੀ ਮੰਤਰੀਆਂ ਨਾਲ ਖਾਣੇ ਦੌਰਾਨ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਚਰਚੇ ਰਹੇ। ਅਮਰੀਕੀ ਲੋਕਾਂ ਹੀ ਨਹੀਂ ਅਮਰੀਕੀ ਮੰਤਰੀਆਂ ਉਤੇ ਵੀ ਦਿਲਜੀਤ ਦੌਸਾਂਝ ਦਾ ਜਾਦੂ ਸਿਰ ਚੜ੍ਹ ਬੋਲ ਰਿਹਾ ਹੈ। ਇਸ ਦੌਰਾਨ ਸੰਯੁਕਤ ਰਾਜ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਲਈ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕੀਤੀ। ਇਸ ਦੌਰਾਨ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਜ਼ਿਕਰ ਕੀਤਾ।


ਦਰਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਬਲਿੰਕਨ ਨੇ ਕਿਹਾ, “ਸੰਯੁਕਤ ਰਾਜ ਅਮਰੀਕਾ ਵਿਚ, ਭਾਰਤ ਸਾਡੇ ਰੋਜ਼ਾਨਾ ਜੀਵਨ ਦਾ ਹਿੱਸਾ ਹੈ। ਅਸੀਂ ਮਿੰਡੀ ਕਲਿੰਗ ਦੀ ਕਾਮੇਡੀ ‘ਤੇ ਹੱਸਦੇ ਹਾਂ ਅਤੇ ਕੋਚੇਲਾ ਵਿਚ ਦਿਲਜੀਤ ਦੋਸਾਂਝ ਦੇ ਗੀਤਾਂ ‘ਤੇ ਨੱਚਦੇ ਹਾਂ।” ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅੱਗੇ ਕਿਹਾ ਕਿ ਅਮਰੀਕਾ ਅਤੇ ਭਾਰਤ ਲਾਜ਼ਮੀ ਸਾਂਝੇਦਾਰ ਬਣ ਗਏ ਹਨ। ਭਾਵੇਂ ਅਸੀਂ ਇਸ ਨੂੰ ਅਮਰੀਕੀ ਸੁਪਨਾ ਕਹੀਏ ਜਾਂ ਭਾਰਤੀ ਸੁਪਨਾ… ਸਾਡੇ ਲੋਕ ਮੌਕੇ ‘ਤੇ ਵਿਸ਼ਵਾਸ ਕਰਦੇ ਹਨ।ਐਂਟਨੀ ਬਲਿੰਕਨ ਨੇ ਅੱਗੇ ਕਿਹਾ, “ਅਮਰੀਕਾ ਵਿਚ, ਭਾਰਤ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਹੈ। ਅਸੀਂ ਸਮੋਸੇ ਦੇ ਨਾਲ ਝੁੰਪਾ ਲਾਹਿੜੀ ਦੇ ਨਾਵਲਾਂ ਦਾ ਆਨੰਦ ਲੈਂਦੇ ਹਾਂ। ਅਸੀਂ ਅਪਣੇ ਆਪ ਨੂੰ ਫਿੱਟ ਅਤੇ ਸਿਹਤਮੰਦ ਰੱਖਣ ਲਈ ਯੋਗਾ ਕਰਦੇ ਹਾਂ।”


ਐਂਟਨੀ ਬਲਿੰਕਨ ਨੇ ਕਿਹਾ, “ਭਾਵੇਂ ਅਸੀਂ ਇਸ ਨੂੰ ਅਮਰੀਕੀ ਸੁਪਨਾ ਕਹੀਏ ਜਾਂ ਭਾਰਤੀ ਸੁਪਨਾ…ਸਾਡੇ ਲੋਕ ਮੌਕੇ ‘ਤੇ ਡੂੰਘਾ ਵਿਸ਼ਵਾਸ ਕਰਦੇ ਹਨ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਕੌਣ ਹਾਂ ਜਾਂ ਅਸੀਂ ਕਿਥੋਂ ਆਏ ਹਾਂ, ਅਸੀਂ ਅਪਣੇ ਆਪ ਕੁੱਝ ਬਣਾ ਸਕਦੇ ਹਾਂ”। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਸਾਡੀ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ​​ਕਰਨ ਵਿਚ ਤੁਹਾਡਾ ਯੋਗਦਾਨ ਅਹਿਮ ਰਿਹਾ ਹੈ। ਭਾਰਤ ਅਤੇ ਅਮਰੀਕਾ ਨੇ ਰੱਖਿਆ ਅਤੇ ਰਣਨੀਤਕ ਖੇਤਰਾਂ ਵਿਚ ਆਪਸੀ ਸਹਿਯੋਗ ਦਾ ਦਾਇਰਾ ਹੋਰ ਵਧਾਇਆ ਹੈ। ਭਾਰਤ ਅਤੇ ਅਮਰੀਕਾ ਨਵੀਂਆਂ ਅਤੇ ਉੱਭਰਦੀਆਂ ਤਕਨੀਕਾਂ ਨੂੰ ਵਿਕਸਿਤ ਕਰ ਰਹੇ ਹਨ।”

error: Content is protected !!