ਬਟਾਲਾ ‘ਚ ਸ਼ਰੇ ਬਾਜ਼ਾਰ ਸ਼ਿਵ ਸੈਨਾ ਆਗੂ ‘ਤੇ ਫਾਇਰਿੰਗ, ਭਰਾ ਤੇ ਪੁੱਤ ਵੀ ਜ਼ਖਮੀ

ਬਟਾਲਾ ‘ਚ ਸ਼ਰੇ ਬਾਜ਼ਾਰ ਸ਼ਿਵ ਸੈਨਾ ਆਗੂ ‘ਤੇ ਫਾਇਰਿੰਗ, ਭਰਾ ਤੇ ਪੁੱਤ ਵੀ ਜ਼ਖਮੀ


ਬਟਾਲਾ (ਵੀਓਪੀ ਬਿਊਰੋ) ਪੰਜਾਬ ਵਿੱਚ ਆਏ ਦਿਨ ਹੀ ਅਪਰਾਧ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਆਏ ਦਿਨ ਹੀ ਗੋਲੀਬਾਰੀ ਤਾਂ ਆਮ ਗੱਲ ਹੀ ਹੋ ਗਈ ਹੈ।

ਇਸੇ ਤਰ੍ਹਾਂ ਹੀ ਬਟਾਲਾ ਦੇ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ ਸਥਿਤ ਨੀਲਮ ਟੀਵੀ ਸੈਂਟਰ ਦੀ ਦੁਕਾਨ ਵਿੱਚ ਦੋ ਅਣਪਛਾਤੇ ਵਿਅਕਤੀਆਂ ਨੇ ਦਾਖਲ ਹੋ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।

ਗੋਲੀਬਾਰੀ ‘ਚ ਦੁਕਾਨ ਮਾਲਕ ਰਾਜੀਵ ਮਹਾਜਨ, ਉਸ ਦਾ ਭਰਾ ਅਨਿਲ ਮਹਾਜਨ ਅਤੇ ਪੁੱਤਰ ਮਾਨਵ ਮਹਾਜਨ ਗੰਭੀਰ ਜ਼ਖਮੀ ਹੋ ਗਏ। ਰਾਜੀਵ ਮਹਾਜਨ ਸ਼ਿਵ ਸੈਨਾ ਸਮਾਜਵਾਦੀ ਪੰਜਾਬ ਦੇ ਸੰਗਠਨ ਮੰਤਰੀ ਹਨ।

ਉਸ ਨੂੰ ਬਟਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਦੋ ਨੌਜਵਾਨਾਂ ਨੇ ਅੰਜਾਮ ਦਿੱਤਾ ਹੈ। ਉਹ ਦੋਵੇਂ ਐਲ.ਈ.ਡੀ ਦੇਖਣ ਦੇ ਬਹਾਨੇ ਦੁਕਾਨ ‘ਤੇ ਆਏ ਸਨ।

error: Content is protected !!