ਛੱਪੜ ‘ਚ ਟਰੈਕਟਰ ਪਲਟਣ ਕਾਰਨ ਨੌਜਵਾਨ ਦੀ ਮੌਤ, 2 ਦਿਨ ਪਹਿਲਾਂ ਹੀ ਹੋਈ ਸੀ ਮੰਗਣੀ

ਛੱਪੜ ‘ਚ ਟਰੈਕਟਰ ਪਲਟਣ ਕਾਰਨ ਨੌਜਵਾਨ ਦੀ ਮੌਤ, 2 ਦਿਨ ਪਹਿਲਾਂ ਹੀ ਹੋਈ ਸੀ ਮੰਗਣੀ

ਵੀਓਪੀ ਬਿਊਰੋ- ਫਾਜ਼ਿਲਕਾ ਜ਼ਿਲੇ ਤੋਂ ਇਕ ਦਰਦਨਾਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇਕ 22 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਨਾਲ ਮ੍ਰਿਤਕ ਨੌਜਵਾਨ ਦੇ ਘਰ ਅਤੇ ਪਿੰਡ ਵਿਚ ਸੋਗ ਦਾ ਮਾਹੌਲ ਹੈ। ਦੁੱਖ ਦੀ ਗੱਲ ਇਹ ਹੈ ਕਿ ਮਰਨ ਵਾਲੇ ਨੌਜਵਾਨ ਦੀ ਦੋ ਦਿਨ ਪਹਿਲਾਂ ਹੀ ਮੱਗਣੀ ਹੋਈ ਸੀ।
ਇਹ ਮਾਮਲਾ ਹੈ ਅਬੋਹਰ ਦੇ ਪਿੰਡ ਦੀਵਾਨਖੇੜਾ ਦਾ ਜਿੱਥੇ ਛੱਪੜ ‘ਚ ਟਰੈਕਟਰ ਪਲਟਣ ਨਾਲ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ।

ਪੁਲੀਸ ਨੇ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ। ਦੂਜੇ ਪਾਸੇ ਮ੍ਰਿਤਕ ਦੇ ਵਾਰਸਾਂ ਨੇ ਦੋਸ਼ ਲਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਹੈ ਕਿ ਹਾਦਸਾ ਟਰੈਕਟਰ ਕੰਪਨੀ ਅਤੇ ਡੀਲਰਾਂ ਦੀ ਅਣਗਹਿਲੀ ਕਾਰਨ ਵਾਪਰਿਆ ਹੈ। ਖੂਈਆਂ ਸਰਵਰ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਕਾਰਵਾਈ ਕੀਤੀ ਜਾਵੇਗੀ।

ਕੇ ’ਤੇ ਪੁੱਜੇ ਥਾਣਾ ਖੂਈਆਂ ਸਰਵਰ ਦੇ ਏਐਸਆਈ ਹੰਸਰਾਜ ਨੇ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਅਤੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾਵੇਗੀ।


ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸੁਰੇਸ਼ ਦੀ ਮੰਗਣੀ ਦੋ ਦਿਨ ਪਹਿਲਾਂ ਹੋਈ ਸੀ, ਜਿਸ ਕਾਰਨ ਘਰ ‘ਚ ਖੁਸ਼ੀ ਦਾ ਮਾਹੌਲ ਸੀ ਅਤੇ ਕਰੀਬ 4 ਮਹੀਨੇ ਬਾਅਦ ਸੁਰੇਸ਼ ਦਾ ਵਿਆਹ ਹੋਣ ਵਾਲਾ ਸੀ।

error: Content is protected !!