ਅਬੋਹਰ ਵਿਖੇ ਕਾਰਨੀਵਾਲ ਵਿਚ 30 ਫੁੱਟ ਉਚਾ ਝੂਲਾ ਡਿੱਗਾ, ਮਚਿਆ ਚੀਕ-ਚਿਹਾੜਾ

ਅਬੋਹਰ ਵਿਖੇ ਕਾਰਨੀਵਾਲ ਵਿਚ 30 ਫੁੱਟ ਉਚਾ ਝੂਲਾ ਡਿੱਗਾ, ਮਚਿਆ ਚੀਕ-ਚਿਹਾੜਾ


ਵੀਓਪੀ ਬਿਊਰੋ, ਅਬੋਹਰ : ਇੱਥੇ ਆਭਾ ਸਿਟੀ ਸੁਕੇਅਰ ‘ਚ ਚੱਲ ਰਹੇ ਕਾਰਨੀਵਾਲ ਮੇਲੇ ਦੌਰਾਨ ਅਚਾਨਕ ਝੂਲਾ ਡਿੱਗਣ ਕਾਰਨ ਲੋਕਾਂ ‘ਚ ਚੀਕ ਚਿਹਾੜਾ ਮਚ ਗਿਆ। ਜਾਣਕਾਰੀ ਮੁਤਾਬਕ ਕਰੀਬ 30 ਫੁੱਟ ਉੱਚੇ ਚੱਲ ਰਹੇ ਝੂਲੇ ‘ਚ ਦਰਜਨਾਂ ਬੱਚੇ ਅਤੇ ਔਰਤਾਂ ਸਵਾਰ ਸਨ। ਇਸ ਦੌਰਾਨ ਝੂਲੇ ਦੇ ਪ੍ਰੈਸ਼ਰ ਪਾਈਪ ਫੱਟਣ ਕਾਰਨ ਉਸ ‘ਚੋਂ ਨਿਕਲੀਆਂ ਗਰਮ ਡੀਜ਼ਲ ਦੀਆਂ ਬੌਛਾਰਾਂ ਵੀ ਆਸ-ਪਾਸ ਖੜ੍ਹੇ ਲੋਕਾਂ ‘ਤੇ ਡਿੱਗੀਆਂ, ਜਿਸ ਕਾਰਨ ਮੇਲੇ ‘ਚ ਭਾਜੜ ਮਚ ਗਈ। ਰਾਹਤ ਦੀ ਗੱਲ ਇਹ ਰਹੀ ਕਿ ਘਟਨਾ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋਂ ਬਚਾਅ ਰਿਹਾ।


ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਝੂਲਾ ਹੌਲੀ-ਹੌਲੀ ਹੇਠਾਂ ਆਇਆ, ਜਿਸ ਕਾਰਨ ਲੋਕਾਂ ਦੀ ਜਾਨ ਬਚ ਗਈ। ਜੇਕਰ ਝੂਲਾ ਪੂਰੀ ਸਪੀਡ ਨਾਲ ਹੇਠਾਂ ਡਿੱਗਦਾ ਤਾਂ ਘੱਟੋ-ਘੱਟ 2 ਦਰਜਨ ਲੋਕ ਮੌਤ ਦਾ ਸ਼ਿਕਾਰ ਹੋ ਜਾਂਦੇ।


ਪ੍ਰਬੰਧਕਾਂ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਨਾ ਕੀਤੇ ਜਾਣ ਤੋਂ ਨਾਰਾਜ਼ ਹੋਏ ਲੋਕਾਂ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ। ਅਬੋਹਰ ਦੇ ਜਾਗਰੂਕ ਲੋਕਾਂ ਨੇ ਮੇਲੇ ਦੀ ਮਨਜ਼ੂਰੀ ਰੱਦ ਕਰਕੇ ਮੇਲਾ ਚੁੱਕਣ ਦੀ ਮੰਗ ਕੀਤੀ ਹੈ।

error: Content is protected !!