ਰਾਹ ‘ਚ ਹੀ ਜਹਾਜ਼ ਉਤਾਰ ਕੇ ਪਾਇਲਟ ਕਹਿੰਦਾ ਮੇਰੀ ਡਿਊਟੀ ਆਫ ਹੋ ਗਈ, ਯਾਤਰੀਆਂ ਨੂੰ ਕਰਨੀ ਪਈ ਬੱਸ

ਰਾਹ ‘ਚ ਹੀ ਜਹਾਜ਼ ਉਤਾਰ ਕੇ ਪਾਇਲਟ ਕਹਿੰਦਾ ਮੇਰੀ ਡਿਊਟੀ ਆਫ ਹੋ ਗਈ, ਯਾਤਰੀਆਂ ਨੂੰ ਕਰਨੀ ਪਈ ਬੱਸ

 

ਨਵੀਂ ਦਿੱਲੀ (ਵੀਓਪੀ ਬਿਊਰੋ) ਲੰਡਨ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਦੇ ਪਾਇਲਟ ਨੇ ਜੈਪੁਰ ਤੋਂ ਜਹਾਜ਼ ਨੂੰ ਅੱਗੇ ਲਿਜਾਣ ਤੋਂ ਇਨਕਾਰ ਕਰ ਦਿੱਤਾ। ਪਾਇਲਟ ਨੇ ਕਿਹਾ ਕਿ ਉਸਦੀ ਡਿਊਟੀ ਖਤਮ ਹੋ ਗਈ ਹੈ। ਇਸ ਲਈ, ਉਹ ਜਹਾਜ਼ ਨੂੰ ਅੱਗੇ ਨਹੀਂ ਲਿਜਾ ਸਕਦਾ।


ਏਅਰ ਇੰਡੀਆ ਦੀ ਫਲਾਈਟ ‘ਚ ਸਵਾਰ ਯਾਤਰੀਆਂ ਨੂੰ ਕਰੀਬ ਛੇ ਘੰਟੇ ਇੰਤਜ਼ਾਰ ਕਰਨਾ ਪਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਸੜਕ ਰਾਹੀਂ ਦਿੱਲੀ ਭੇਜ ਦਿੱਤਾ ਗਿਆ। ਦਰਅਸਲ, ਦਿੱਲੀ ਦੇ ਖ਼ਰਾਬ ਮੌਸਮ ਕਾਰਨ ਐਤਵਾਰ ਨੂੰ ਤਿੰਨ ਅੰਤਰਰਾਸ਼ਟਰੀ ਅਤੇ ਦੋ ਘਰੇਲੂ ਉਡਾਣਾਂ ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ ਸੀ। ਇਸ ਵਿੱਚ ਏਅਰ ਇੰਡੀਆ ਦੀਆਂ ਦੋ, ਸਪਾਈਸਜੈੱਟ ਦੀਆਂ ਦੋ ਅਤੇ ਗਲਫ ਸਟ੍ਰੀਮ ਦੀ ਇੱਕ ਉਡਾਣ ਸ਼ਾਮਲ ਸੀ।


ਏਅਰ ਇੰਡੀਆ ਦੀ ਉਡਾਣ AI-112 ਨੇ ਲੰਡਨ ਤੋਂ ਸਵੇਰੇ 6 ਵਜੇ ਦਿੱਲੀ ਪਹੁੰਚਣਾ ਸੀ। ਇਸ ਦੌਰਾਨ ਖਰਾਬ ਮੌਸਮ ਕਾਰਨ ਫਲਾਈਟ ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ। ਜਦਕਿ ਏਅਰ ਇੰਡੀਆ ਦੀ ਦੂਜੀ ਫਲਾਈਟ ਦੁਬਈ ਤੋਂ ਦਿੱਲੀ ਜਾ ਰਹੀ ਸੀ। ਇੱਕ ਗਲਫ ਸਟ੍ਰੀਮ ਦੀ ਫਲਾਈਟ ਬਹਿਰੀਨ ਤੋਂ ਦਿੱਲੀ ਜਾ ਰਹੀ ਸੀ ਅਤੇ ਸਪਾਈਸ ਜੈੱਟ ਦੀ ਇੱਕ ਫਲਾਈਟ ਪੁਣੇ ਅਤੇ ਦੂਜੀ ਗੁਹਾਟੀ ਤੋਂ ਦਿੱਲੀ ਜਾ ਰਹੀ ਸੀ।
ਇਸ ਦੌਰਾਨ ਲੰਡਨ ਤੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਵਿੱਚ ਸਵਾਰ ਯਾਤਰੀਆਂ ਨੂੰ ਘੰਟਿਆਂਬੱਧੀ ਇੰਤਜ਼ਾਰ ਕਰਨਾ ਪਿਆ। ਜਿਸ ਤੋਂ ਬਾਅਦ ਯਾਤਰੀਆਂ ਨੇ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਅਤੇ ਸੰਸਦ ਮੈਂਬਰ ਰਾਜਵਰਧਨ ਰਾਠੌਰ ਨੂੰ ਟਵੀਟ ਕੀਤਾ।
ਇਸ ਤੋਂ ਬਾਅਦ ਏਅਰ ਇੰਡੀਆ ਨੇ ਜਵਾਬ ਦਿੱਤਾ ਅਤੇ ਜਲਦੀ ਹੱਲ ਦਾ ਭਰੋਸਾ ਦਿੱਤਾ। ਇਸ ਦੇ ਬਾਵਜੂਦ ਲੋਕਾਂ ਨੂੰ ਛੇ ਘੰਟੇ ਤੋਂ ਵੱਧ ਸਮਾਂ ਪ੍ਰੇਸ਼ਾਨੀ ਝੱਲਣੀ ਪਈ। ਬਾਅਦ ਵਿੱਚ ਏਅਰ ਇੰਡੀਆ ਨੇ ਕੁਝ ਯਾਤਰੀਆਂ ਨੂੰ ਵੋਲਵੋ ਬੱਸ ਰਾਹੀਂ ਅਤੇ ਕੁਝ ਨੂੰ ਕੈਬ ਰਾਹੀਂ ਦਿੱਲੀ ਭੇਜਿਆ। ਏਅਰਪੋਰਟ ਅਥਾਰਟੀ ਵੱਲੋਂ ਉਨ੍ਹਾਂ ਨੂੰ ਖਾਣਾ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ।

error: Content is protected !!