Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
June
26
ਘੱਗਰ ਦਰਿਆ ਵਿਚ ਇਕਦਮ ਵਧਿਆ ਪਾਣੀ ਦਾ ਪੱਧਰ, ਹਿਮਾਚਲ ਵਿਚ ਭਾਰੀ ਮੀਂਹ, ਪੰਜਾਬ ਵਿਚ ਹੜ੍ਹਾਂ ਦਾ ਖਤਰਾ, ਇਹ ਇਲਾਕੇ ਅਲਰਟ ਉਤੇ
Latest News
National
Punjab
ਘੱਗਰ ਦਰਿਆ ਵਿਚ ਇਕਦਮ ਵਧਿਆ ਪਾਣੀ ਦਾ ਪੱਧਰ, ਹਿਮਾਚਲ ਵਿਚ ਭਾਰੀ ਮੀਂਹ, ਪੰਜਾਬ ਵਿਚ ਹੜ੍ਹਾਂ ਦਾ ਖਤਰਾ, ਇਹ ਇਲਾਕੇ ਅਲਰਟ ਉਤੇ
June 26, 2023
Voice of Punjab
ਘੱਗਰ ਦਰਿਆ ਵਿਚ ਇਕਦਮ ਵਧਿਆ ਪਾਣੀ ਦਾ ਪੱਧਰ, ਹਿਮਾਚਲ ਵਿਚ ਭਾਰੀ ਮੀਂਹ, ਪੰਜਾਬ ਵਿਚ ਹੜ੍ਹਾਂ ਦਾ ਖਤਰਾ, ਇਹ ਇਲਾਕੇ ਅਲਰਟ ਉਤੇ
ਵੀਓਪੀ ਬਿਊਰੋ, ਨੈਸ਼ਨਲ-ਮੌਨਸੂਨ ਦੀ ਆਮਦ ਦੇ ਨਾਲ ਭਾਵੇਂ ਗਰਮੀ ਤੋਂ ਰਾਹਤ ਮਿਲਣ ਦੀ ਆਸ ਹੈ ਪਰ ਇਸ ਦੇ ਨਾਲ ਨਾਲ ਹੜ੍ਹਾਂ ਦਾ ਖਤਰਾ ਵੀ ਵੱਧ ਗਿਆ ਹੈ। ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਕਾਰਨ ਪੰਜਾਬ ਵਿਚ ਵੀ ਹੜ੍ਹਾਂ ਦਾ ਖਤਰਾ ਵਧ ਗਿਆ ਹੈ। ਘੱਗਰ ਦਰਿਆ ਵਿਚ ਅਚਾਨਕ ਪਾਣੀ ਦਾ ਪੱਧਰ ਵਧ ਗਿਆ ਹੈ। ਘੱਗਰ ਦਰਿਆ ਪੰਜਾਬ ਦੇ ਵੱਡੀ ਗਿਣਤੀ ਇਲਾਕਿਆਂ ਵਿਚ ਮਾਰ ਕਰਦਾ ਹੈ। ਇਹ ਦਰਿਆ ਪਟਿਆਲਾ ਜਿਲ੍ਹੇ ਦੇ ਵੱਡੀ ਗਿਣਤੀ ਇਲਾਕਿਆਂ ਵਿਚ ਵੱਡੀ ਤਬਾਹੀ ਮਚਾਉਂਦਾ ਹੈ। ਘੱਗਰ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਮੋਹਾਲੀ ਪ੍ਰਸ਼ਾਸਨ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ।ਮੋਹਾਲੀ ਦੇ ਡੀਸੀ ਨੇ ਅਧਿਕਾਰੀਆਂ ਨੂੰ ਮੁਬਾਰਕਪੁਰ ਡੇਰਾਬੱਸੀ ਖੇਤਰ ਵਿਚ ਚੌਕਸੀ ਦੇ ਹੁਕਮ ਦਿੱਤੇ ਹਨ। ਇਸ ਦੇ ਚੱਲਦਿਆਂ ਪ੍ਰਸ਼ਾਸਨ ਨੇ ਹੜ੍ਹਾਂ ਦੇ ਸੰਭਾਵੀ ਖ਼ਤਰੇ ਨੂੰ ਦੇਖਦਿਆਂ ਅਲਰਟ ਜਾਰੀ ਕਰ ਦਿੱਤਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਹੜ੍ਹਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਹਰ ਖੇਤਰ ਵਿੱਚ ਅਲਰਟ ਕੀਤਾ ਗਿਆ ਹੈ।
ਹਿਮਾਚਲ ‘ਚ ਅਗਲੇ 2 ਤੋਂ 3 ਦਿਨਾਂ ਤੱਕ ਹੋਰ ਮੀਂਹ ਪੈਣ ਦੇ ਅਲਰਟ ਤੋਂ ਬਾਅਦ ਘੱਗਰ ਨੇੜੇ 144 ਲਾਗੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮੁਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਉਪਮੰਡਲ ਖੇਤਰ ਵਿੱਚ ਵੀ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।
ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਸੂਬੇ ਦੇ ਸੋਲਨ ਅਤੇ ਹਮੀਰਪੁਰ ਜ਼ਿਲ੍ਹਿਆਂ ਵਿੱਚ ਬੱਦਲ ਫਟਣ ਕਾਰਨ ਆਏ ਹੜ੍ਹਾਂ ਅਤੇ ਸ਼ਿਮਲਾ, ਮੰਡੀ ਅਤੇ ਕੁੱਲੂ ਵਿੱਚ ਭਾਰੀ ਮੀਂਹ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ, ਜਦਕਿ ਫ਼ਸਲਾਂ ਤਬਾਹ ਹੋ ਗਈਆਂ ਹਨ।
ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇਅ ਅਜੇ ਵੀ ਬੰਦ ਹੈ। ਮਲਬਾ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਪਰ ਇਸ ਨੂੰ ਬਹਾਲ ਕਰਨ ਵਿੱਚ ਸਮਾਂ ਲੱਗੇਗਾ। ਮੰਡੀ ਤੋਂ ਕੁੱਲੂ ਵਾਇਆ ਕਟੌਲਾ ਜਾਣ ਵਾਲੀ ਸੜਕ ਬੰਦ ਪਈ ਹੈ, ਇਸ ਨੂੰ ਖੋਲ੍ਹਣ ਦਾ ਕੰਮ ਵੀ ਚੱਲ ਰਿਹਾ ਹੈ।
ਸੂਬੇ ਵਿੱਚ ਕਈ ਥਾਈਂ ਮਕਾਨ ਅਤੇ ਵਾਹਨ ਪਾਣੀ ਵਿਚ ਰੁੜ੍ਹ ਗਏ। ਹਿਮਾਚਲ ਦੇ ਸ਼ਿਮਲਾ ‘ਚ ਕਈ ਇਲਾਕਿਆਂ ‘ਚ ਢਿੱਗਾਂ ਡਿੱਗੀਆਂ ਹਨ। ਕਈ ਥਾਵਾਂ ‘ਤੇ ਕਾਰਾਂ ਮਲਬੇ ਹੇਠ ਦੱਬ ਗਈਆਂ। ਮੰਡੀ ‘ਚ ਇੰਨੀ ਜ਼ਿਆਦਾ ਬਾਰਸ਼ ਹੋਈ ਕਿ ਸ਼ਹਿਰ ਜਲ-ਥਲ ਹੋ ਗਿਆ ਹੈ।
Post navigation
55 ਸਾਲਾ ਤਾਏ ਦੀ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਕਰਤੂਤ, ਤਿੰਨ ਸਾਲਾ ਭਤੀਜੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਐਸਜੀਪੀਸੀ ਦੇ ਇਜਲਾਸ ਵਿਚ ਸਿੱਖ ਗੁਰਦੁਆਰਾ ਸੋਧ ਬਿੱਲ ਕੀਤਾ ਰੱਦ, ਮਾਨ ਸਰਕਾਰ ਨੂੰ ਬਿੱਲ ਵਾਪਸ ਨਾ ਲੈਣ ਉਤੇ ਮੋਰਚਾ ਸ਼ੁਰੂ ਕਰਨ ਦੀ ਚਿਤਾਵਨੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us