ਛੋਟੇ ਭਰਾ ਦੀ ਸੁਹਾਗਰਾਤ ਵਾਲੀ ਰਾਤ ਵੱਡੇ ਨੇ ਕਰ ਦਿੱਤਾ ਕਾਂਡ, ਫਿਰ ਖੁਦ ਨੂੰ ਗੋਲ਼ੀ ਮਾਰ ਕਰ ਲਈ ਖੁਦਕੁਸ਼ੀ

ਛੋਟੇ ਭਰਾ ਦੀ ਸੁਹਾਗਰਾਤ ਵਾਲੀ ਰਾਤ ਵੱਡੇ ਨੇ ਕਰ ਦਿੱਤਾ ਕਾਂਡ, ਫਿਰ ਖੁਦ ਨੂੰ ਗੋਲ਼ੀ ਮਾਰ ਕਰ ਲਈ ਖੁਦਕੁਸ਼ੀ


ਵੀਓਪੀ ਬਿਊਰੋ, ਨੈਸ਼ਨਲ-ਛੋਟੇ ਭਰਾ ਦੇ ਵਿਆਹ ਤੋਂ ਬਾਅਦ ਪਹਿਲੀ ਰਾਤ ਨੂੰ ਵੱਡੇ ਭਰਾ ਨੇ ਕਾਂਡ ਕਰ ਦਿੱਤਾ। ਵਾਰਦਾਤ ਤੋਂ ਬਾਅਦ ਉਸ ਨੇ ਖੁਦ ਨੂੰ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ। ਮੁਲਜ਼ਮ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ ਪੰਜ ਜਣਿਆਂ ਦਾ ਕਤਲ ਕਰ ਦਿੱਤਾ। ਮ੍ਰਿਤਕਾਂ ਵਿਚ ਨਵੀਂ ਵਿਆਹੀ ਜੋੜੀ ਵੀ ਸ਼ਾਮਲ ਹੈ। ਇਹ ਵਾਰਦਾਤ ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲੇ ਦੇ ਇੱਕ ਪਿੰਡ ਵਿੱਚ ਵਾਪਰੀ।


ਪੁਲਿਸ ਅਨੁਸਾਰ ਮ੍ਰਿਤਕਾਂ ਵਿੱਚ ਲਾੜਾ-ਲਾੜੀ ਵੀ ਸ਼ਾਮਲ ਹਨ, ਜਿਨ੍ਹਾਂ ਦਾ ਇੱਕ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਮੈਨਪੁਰੀ ਦੇ ਐੱਸ.ਪੀ. ਵਿਨੋਦ ਕੁਮਾਰ ਨੇ ਦੱਸਿਆ ਕਿ ਸ਼ਨਿਚਰਵਾਰ ਤੜਕੇ 4.30 ਤੋਂ 5 ਵਜੇ ਦਰਮਿਆਨ ਸੂਚਨਾ ਮਿਲੀ ਸੀ ਕਿ ਕਿਸ਼ਨੀ ਥਾਣਾ ਖੇਤਰ ਅਧੀਨ ਗੋਕੁਲਪੁਰ ਅਰਸਾਰਾ ਦੇ ਰਹਿਣ ਵਾਲੇ ਸ਼ਿਵ ਵੀਰ ਯਾਦਵ (28) ਨੇ ਆਪਣੇ ਭਰਾ ਭੁੱਲਨ ਯਾਦਵ (25), ਸੋਨੂੰ ਯਾਦਵ (21) , ਸੋਨੂੰ ਦੀ ਪਤਨੀ ਸੋਨੀ (20), ਆਪਣੇ ਜੀਜਾ ਸੌਰਭ (23) ਅਤੇ ਫਿਰੋਜ਼ਾਬਾਦ ਨਿਵਾਸੀ ਦੋਸਤ ਦੀਪਕ (20) ਨੂੰ ਕਤਲ ਕਰ ਦਿੱਤਾ ਹੈ। ਨਾਲ ਹੀ ਉਸ ਨੇ ਆਪਣੀ ਪਤਨੀ ਡੋਲੀ (24) ਅਤੇ ਮਾਸੀ ਸੁਸ਼ਮਾ (35) ਨੂੰ ਵੀ ਜ਼ਖ਼ਮੀ ਕਰ ਦਿੱਤਾ ਹੈ।


ਸ਼ਿਵ ਵੀਰ ਨੇ ਘਟਨਾ ਨੂੰ ਅੰਜਾਮ ਦੇਣ ਪਿੱਛੋਂ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਜ਼ਖ਼ਮੀਆਂ ਨੂੰ ਜ਼ਿਲਾ ਹਸਪਤਾਲ ਮੈਨਪੁਰੀ ’ਚ ਦਾਖਲ ਕਰਵਾਇਆ ਗਿਆ। ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਜ਼ਿਲਾ ਹਸਪਤਾਲ ਭੇਜ ਦਿੱਤਾ ਗਿਆ ਹੈ।ਕਤਲ ਦਾ ਕਾਰਨ ਪਤਾ ਨਹੀਂ ਲਗ ਸਕਿਆ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸ਼ਿਵ ਵੀਰ ਨੇ ਕੰਪਿਊਟਰ ਸੈਂਟਰ ਅਤੇ ਪ੍ਰਿੰਟ ਦੇ ਕੰਮ ਲਈ ਬੈਂਕ ਤੋਂ ਕਰਜ਼ਾ ਲਿਆ ਸੀ। ਇਸ ਲਈ ਆਪਣੀ ਜ਼ਮੀਨ ਅਤੇ ਭੈਣ ਦੇ ਗਹਿਣੇ ਗਿਰਵੀ ਰੱਖੇ ਸਨ। ਘਟਨਾ ਨੂੰ ਇਸ ਨਾਲ ਵੀ ਜੋੜਿਆ ਜਾ ਰਿਹਾ ਹੈ।
ਸ਼ਿਵ ਵੀਰ ਨੇ ਸ਼ੁੱਕਰਵਾਰ ਤੇ ਸ਼ਨੀਵਾਰ ਦੀ ਰਾਤ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ । ਉਦੋਂ ਪਰਿਵਾਰਕ ਮੈਂਬਰ ਸੁੱਤੇ ਹੋਏ ਸਨ। ਜ਼ਿਲਾ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਵ ਵੀਰ ਦੇ ਛੋਟੇ ਭਰਾ ਸੋਨੂੰ ਦਾ ਵਿਆਹ ਸੀ । ਸ਼ੁੱਕਰਵਾਰ ਨੂੰ ਹੀ ਡੋਲੀ ਆਈ ਸੀ। ਘਰ ’ਚ ਹਾਸੇ ਅਤੇ ਖੁਸ਼ੀ ਦਾ ਮਾਹੌਲ ਸੀ।

error: Content is protected !!