‘ਅਸੀਂ ਕਰਵਾਇਆ ਸਿੱਧੂ ਮੂਸੇਵਾਲਾ ਦਾ ਕਤਲ, ਹੁਣ ਤੋੜਾਂਗੇ ਸਲਮਾਨ ਖਾਨ ਦਾ ਹੰਕਾਰ’, ਮੁੜ ਮੀਡੀਆ ਨਾਲ ਸੰਪਰਕ ਕਰ ਬੋਲਿਆ ਗੋਲ਼ਡੀ ਬਰਾੜ

‘ਅਸੀਂ ਕਰਵਾਇਆ ਸਿੱਧੂ ਮੂਸੇਵਾਲਾ ਦਾ ਕਤਲ, ਹੁਣ ਤੋੜਾਂਗੇ ਸਲਮਾਨ ਖਾਨ ਦਾ ਹੰਕਾਰ’, ਮੁੜ ਮੀਡੀਆ ਨਾਲ ਸੰਪਰਕ ਕਰ ਬੋਲਿਆ ਗੋਲ਼ਡੀ ਬਰਾੜ

ਵੀਓਪੀ ਬਿਊਰੋ, ਚੰਡੀਗੜ੍ਹ : ਗੈਂਗਸਟਰ ਗੋਲਡੀ ਬਰਾੜ ਨੇ ਇਕ ਵਾਰ ਫਿਰ ਮੀਡੀਆ ਦੇ ਸੰਪਰਕ ਵਿਚ ਆਇਆ ਹੈ। ਉਸ ਨੇ ਇਸ ਵਾਰ ਵੀ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਕਹੀਆਂ। ਇਨ੍ਹਾਂ ਵਿਚ ਕਿੰਨੀ ਸਚਾਈ ਹੈ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਹੈ। ਇਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਗੈਂਗਸਟਰ ਗੋਲਡੀ ਬਰਾੜ ਨੇ ਮੰਨਿਆ ਕਿ ਉਸ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਸੀ। ਇੰਨਾ ਹੀ ਨਹੀਂ ਉਸ ਨੇ ਇਹ ਵੀ ਕਿਹਾ ਹੈ ਕਿ ਫ਼ਿਲਮ ਅਦਾਕਾਰ ਸਲਮਾਨ ਖ਼ਾਨ ਵੀ ਉਨ੍ਹਾਂ ਦੇ ਨਿਸ਼ਾਨੇ ‘ਤੇ ਹਨ। ਜਦੋਂ ਵੀ ਮੌਕਾ ਮਿਲਿਆ ਉਸ ਦਾ ਹੰਕਾਰ ਜ਼ਰੂਰ ਤੋੜਾਂਗੇ ਅਤੇ ਉਸ ਨੂੰ ਜ਼ਰੂਰ ਮਾਰਾਂਗੇ।


ਇਸ ਦੌਰਾਨ ਗੋਲਡੀ ਬਰਾੜ ਨੇ ਇਹ ਵੀ ਦਸਿਆ ਕਿ ਉਸ ਨੇ ਮੂਸੇਵਾਲਾ ਨੂੰ ਕਿਉਂ ਮਾਰਿਆ? ਗੋਲਡੀ ਬਰਾੜ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਇਕ ਵਿਗੜਿਆ ਅਤੇ ਹੰਕਾਰਿਆ ਹੋਇਆ ਇਨਸਾਨ ਸੀ। ਉਸ ਕੋਲ ਪੈਸਾ, ਪੁਲਿਸ ਅਤੇ ਸਿਆਸੀ ਪਾਵਰ ਜ਼ਰੂਰਤ ਤੋਂ ਵੱਧ ਸੀ ਜਿਸ ਦੀ ਉਹ ਗ਼ਲਤ ਵਰਤੋਂ ਕਰ ਰਿਹਾ ਸੀ। ਗੈਂਗਸਟਰ ਗੋਲਡੀ ਬਰਾੜ ਦਾ ਕਹਿਣਾ ਹੈ ਕਿ ਅਸੀਂ ਉਹ ਚੀਜ਼ ਕਰਦੇ ਹੀ ਨਹੀਂ ਜੋ ਲੁਕਾਉਣੀ ਪਵੇ। ਅਸੀਂ ਜੋ ਵੀ ਕੀਤਾ ਉਹ ਸੋਚ ਸਮਝ ਕੇ ਕੀਤਾ। ਸਾਨੂੰ ਨਹੀਂ ਲਗਦਾ ਕਿ ਅਸੀਂ ਕੋਈ ਨਾਜਾਇਜ਼ ਕੰਮ ਕੀਤਾ ਹੈ। ਇਸ ਲਈ ਸਾਨੂੰ ਜੋ ਵੀ ਕੁਰਬਾਨੀ ਦੇਣੀ ਪਵੇਗੀ ਅਸੀਂ ਦੇਵਾਂਗੇ ਪਰ ਜੋ ਜ਼ਰੂਰੀ ਸੀ ਅਸੀਂ ਉਹ ਹੀ ਕੀਤਾ ਹੈ। ਸਿੱਧੂ ਮੂਸੇਵਾਲਾ ਨੂੰ ਸਬਕ ਸਿਖਾਉਣਾ ਲਾਜ਼ਮੀ ਸੀ। ਉਸ ਨੇ ਤਾਕਤ ਦੇ ਨਸ਼ੇ ਵਿਚ ਕੁੱਝ ਗ਼ਲਤੀਆਂ ਕੀਤੀਆਂ ਸਨ ਅਤੇ ਸਾਡਾ ਨਿੱਜੀ ਨੁਕਸਾਨ ਕੀਤਾ ਸੀ ਇਸ ਲਈ ਅਸੀਂ ਜੋ ਸਜ਼ਾ ਦੇਣੀ ਸੀ ਉਹ ਦੇ ਦਿਤੀ।


ਉਸ ਨੇ ਅੱਗੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਮਦਦ ਕਰਨ ਵਾਲੇ ਅਜੇ ਵੀ ਜ਼ਿੰਦਾ ਹਨ। ਸਾਡੇ ਭਰਾਵਾਂ ਦੇ ਕਤਲ ਵਿਚ ਇਨ੍ਹਾਂ ਦਾ ਨਾਮ ਸ਼ਰ੍ਹੇਆਮ ਆਉਂਦਾ ਸੀ ਪਰ ਕਾਂਗਰਸ ਸਰਕਾਰ ਵੇਲੇ ਮੁੱਖ ਮੰਤਰੀ ਅਤੇ ਡੀਜੀਪੀ ਦੇ ਲੜਕੇ ਨਾਲ ਇਸ ਦੀ ਯਾਰੀ ਹੋਣ ਕਾਰਨ ਕੋਈ ਕਾਰਵਾਈ ਨਹੀਂ ਹੋ ਰਹੀ ਸੀ। ਇਸ ਲਈ ਅਸੀਂ ਮੀਡੀਆ ਤਕ ਵੀ ਪਹੁੰਚ ਕੀਤੀ ਕਿ ਸਿੱਧੂ ਮੂਸੇਵਾਲਾ ਵਿਰੁੱਧ ਕਾਰਵਾਈ ਹੋਵੇ ਪਰ ਅਜਿਹਾ ਨਹੀਂ ਹੋਇਆ ਜਿਸ ਕਾਰਨ ਉਨ੍ਹਾਂ ਨੂੰ ਖ਼ੁਦ ਹੀ ਸਿੱਧੂ ਮੂਸੇਵਾਲਾ ਨੂੰ ਸਜ਼ਾ ਦੇਣੀ ਪਈ।


ਇਸ ਤੋਂ ਇਲਾਵਾ ਗੋਲਡੀ ਬਰਾੜ ਨੇ ਆਈ.ਐਸ.ਆਈ ਬਾਰੇ ਵੀ ਗੱਲ ਕੀਤੀ ਹੈ। ਦਾਊਦ ਇਬਰਾਹਿਮ ਬਾਰੇ ਉਸ ਨੇ ਕਿਹਾ ਕਿ ਸਾਡੇ ਦੇਸ਼ ‘ਚ ਬੰਬ ਧਮਾਕੇ ਕਰਨ ਵਾਲਿਆਂ ਨਾਲ ਸਾਡੀ ਕੋਈ ਦੋਸਤੀ ਨਹੀਂ ਹੈ। ਬਰਾੜ ਨੇ ਦਸਿਆ ਕਿ ਉਹ ਪਾਕਿਸਤਾਨ ‘ਚ ਬੈਠੇ ਅਤਿਵਾਦੀ ਹਰਵਿੰਦ ਸਿੰਘ ਰਿੰਦਾ ਨਾਲ ਗੱਲਬਾਤ ਕਰਦਾ ਸੀ।ਉਸ ਨੇ ਕਿਹਾ ਕਿ ਉਹ ਨਸ਼ੇ ਦਾ ਕਾਰੋਬਾਰ ਨਹੀਂ ਕਰਦਾ। ਹਾਲਾਂਕਿ, ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਕਰਨ ਤੋਂ ਉਸ ਨੇ ਇਨਕਾਰ ਨਹੀਂ ਕੀਤਾ।

error: Content is protected !!