Skip to content
Tuesday, December 24, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
June
27
ਨਵੇਂ ਪੱਕੇ ਹੋਏ ਅਧਿਆਪਕਾਂ ਦੇ ਲਈ ਮੁੱਖ ਮੰਤਰੀ ਮਾਨ ਨੇ ਕਰ’ਤਾ ਵੱਡਾ ਐਲਾਨ, ਅਧਿਆਪਕਾਂ ਦੇ ਖਿੜੇ ਚਿਹਰੇ
jalandhar
Latest News
National
Politics
Punjab
ਨਵੇਂ ਪੱਕੇ ਹੋਏ ਅਧਿਆਪਕਾਂ ਦੇ ਲਈ ਮੁੱਖ ਮੰਤਰੀ ਮਾਨ ਨੇ ਕਰ’ਤਾ ਵੱਡਾ ਐਲਾਨ, ਅਧਿਆਪਕਾਂ ਦੇ ਖਿੜੇ ਚਿਹਰੇ
June 27, 2023
Voice of Punjab
ਨਵੇਂ ਪੱਕੇ ਹੋਏ ਅਧਿਆਪਕਾਂ ਦੇ ਲਈ ਮੁੱਖ ਮੰਤਰੀ ਮਾਨ ਨੇ ਕਰ’ਤਾ ਵੱਡਾ ਐਲਾਨ, ਅਧਿਆਪਕਾਂ ਦੇ ਖਿੜੇ ਚਿਹਰੇ
ਚੰਡੀਗੜ੍ਹ (ਵੀਓਪੀ ਬਿਊਰੋ) ਢੇਰ ਸਾਰੇ ਵਾਅਦੇ ਕਰ ਕੇ ਪੰਜਾਬ ਦੀ ਸੱਤਾ ਹਾਸਲ ਕਰਨ ਵਾਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਇਕ ਹੋਰ ਵਾਅਦਾ ਪੂਰਾ ਕਰਦੇ ਹੋਏ ਨਵੇਂ ਪੱਕੇ ਹੋਏ ਅਧਿਆਪਕਾਂ ਦੇ ਲਈ ਐਲਾਨ ਕਰ ਕੇ ਉਨ੍ਹਾਂ ਦੇ ਚਿਹਰਿਆਂ ‘ਤੇ ਖੁਸ਼ੀ ਲਿਆਂਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਵੇਂ ਭਰਤੀ ਕੀਤੇ ਅਧਿਆਪਕਾਂ ਦੀਆਂ ਤਨਖਾਹਾਂ ਵਿਚ ਚੋਖਾ ਵਾਧਾ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ 6337 ਐਜੂਕੇਸ਼ਨ ਵਾਲੰਟੀਅਰ ਜਿਸ ਵਿਚ ਦੋ ਕੈਟਾਗਿਰੀਆਂ ਹਨ, ਜਿਸ ਵਿਚ ਐਜੂਕੇਸ਼ਨ ਵਾਲੰਟੀਅਰ ਜਿਨ੍ਹਾਂ ਦੀ ਤਨਖਾਹ ਪਹਿਲਾਂ 3500 ਰੁਪਏ ਸੀ ਨੂੰ ਪੰਜਾਬ ਸਰਕਾਰ ਨੇ ਵਧਾ ਕੇ 15000 ਕਰਨ ਦਾ ਫ਼ੈਸਲਾ ਕੀਤਾ। ਈ. ਜੀ. ਐੱਸ. ਈ. ਆਈ. ਈ. ਐੱਸ. ਟੀ. ਆਰ. ਕੈਟਾਗਿਰੀ ਦੇ ਅਧਿਆਪਕ 6000 ਰੁਪਏ ਤਨਖਾਹ ਲੈਂਦੇ ਸਨ, ਇਨ੍ਹਾਂ ਦੀ ਤਨਖਾਹ ਵਧਾ ਕੇ 18000 ਰੁਪਏ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਇਸ ਤੋਂ ਇਲਾਵਾ 5337 ਸਿੱਖਿਆ ਪ੍ਰੋਵਾਈਡਰ ਜਿਸ ਵਿਚ ਤਿੰਨ ਕੈਟਾਗਿਰੀਆਂ ਹਨ, ਜਿਹੜੇ 9500 ਰੁਪਏ ਤਨਖਾਹ ਲੈਂਦੇ ਸਨ, ਉਨ੍ਹਾਂ ਦੀ ਤਨਖਾਹ ਵਧਾ ਕੇ 20500 ਕਰਨ ਦਾ ਫ਼ੈਸਲਾ ਕੀਤਾ ਹੈ। ਈ. ਟੀ. ਟੀ. ਤੇ ਐੱਨ. ਟੀ. ਟੀ. ਡਿਗਰੀਆਂ ਵਾਲੇ ਜਿਨ੍ਹਾਂ ਦੀ ਤਨਖਾਹ 10250 ਸੀ, ਨੂੰ ਵਧਾ ਕੇ 22000 ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਬੀ. ਏ., ਐੱਮ. ਏ. ਤੇ ਬੀ. ਐੱਡ, ਡਿਗਰੀਆਂ ਵਾਲੇ ਜੋ ਪਹਿਲਾਂ 11000 ਤਨਖਾਹ ਲੈਂਦੇ ਸਨ ਉਨ੍ਹਾਂ ਦੀ ਤਨਖਾਹ 23500 ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਕ ਹੋਰ ਕੈਟਾਗਿਰੀ ਜਿਸ ਵਿਚ 1036 ਮੁਲਾਜ਼ਮ ਹਨ ਜੋ ਆਈ. ਈ. ਵੀ. ਵਾਲੰਟੀਅਰ ਹਨ ਇਨ੍ਹਾਂ ਦੀ ਤਨਖਾਹ ਸਿਰਫ 5500 ਰੁਪਏ ਸੀ, ਜੋ ਕੇ ਵਧਾ ਕੇ 15000 ਰੁਪਏ ਕਰਨ ਦਾ ਫ਼ੈਸਲਾ ਕੀਤਾ ਹੈ।
Post navigation
ਰਜਵਾਹੇ ‘ਚ ਨਹਾਉਂਦਿਆ 9 ਸਾਲ ਦਾ ਬੱਚਾ ਡੁੱਬਿਆ, 2 ਭੈਣਾਂ ਦਾ ਸੀ ਇਕਲੌਤਾ ਭਰਾ
ਜਲੰਧਰ ਜਿਲ੍ਹੇ ਵਿੱਚ ਈਦ-ਉਲ-ਅਜ਼ਹਾ ਦੀ ਨਮਾਜ ਨੂੰ ਲੈ ਕੇ ਟਾਇਮ ਟੇਬਲ ਜਾਰੀ, ਪੜ੍ਹੋ ਕਿੱਥੇ ਕਿੰਨੇ ਵਜੇ ਪੜੀ ਜਾਵੇਗੀ ਨਮਾਜ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us