ਭੀੜ ਹੋਣ ਕਾਰਨ ਦਰਵਾਜੇ ਵਿਚ ਖੜ੍ਹੇ ਨੌਜਵਾਨ ਟਰੇਨ ਤੋਂ ਹੇਠਾਂ ਡਿੱਗੇ, ਇਕ ਦਾ ਸਿਰ ਸਰੀਰ ਤੋਂ ਹੋਇਆ ਵੱਖ, ਦੂਜੇ ਦੀ ਲੱਤ ਟੁੱਟੀ

ਭੀੜ ਹੋਣ ਕਾਰਨ ਦਰਵਾਜੇ ਵਿਚ ਖੜ੍ਹੇ ਨੌਜਵਾਨ ਟਰੇਨ ਤੋਂ ਹੇਠਾਂ ਡਿੱਗੇ, ਇਕ ਦਾ ਸਿਰ ਸਰੀਰ ਤੋਂ ਹੋਇਆ ਵੱਖ, ਦੂਜੇ ਦੀ ਲੱਤ ਟੁੱਟੀ


ਵੀਓਪੀ ਬਿਊਰੋ, ਫਗਵਾੜਾ- ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰ ਕੇ ਹੇਮਕੁੰਟ ਐਕਸਪ੍ਰੈਸ ਤੋਂ ਪਰਤ ਰਹੇ ਹਰਿਆਣਾ ਦੇ ਸਿਰਸਾ ਦੇ 2 ਨੌਜਵਾਨ ਟਰੇਨ ਵਿਚੋਂ ਹੇਠਾਂ ਡਿੱਗ ਗਏ। ਇਹ ਨੌਜਵਾਨ ਚੇਹੜ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਟਰੇਨ ਤੋਂ ਡਿੱਗ ਕੇ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜਾ ਜ਼ਖਮੀ ਹੋ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਅਨਿਲ ਕੁਮਾਰ (22) ਵਾਸੀ ਚਤਰੰਗਪੱਟੀ ਛੱਤਰਗੜ੍ਹ ਸਿਰਸਾ ਹਰਿਆਣਾ ਵਜੋਂ ਹੋਈ ਹੈ, ਜਦਕਿ ਉਸ ਦਾ ਦੋਸਤ ਨੀਰਜ ਲੁਧਿਆਣਾ ਦੇ ਹਸਪਤਾਲ ਵਿਚ ਦਾਖਲ ਹੈ।


ਡਾਕਟਰਾਂ ਨੇ ਦੱਸਿਆ ਕਿ ਨੀਰਜ ਦੀ ਇੱਕ ਲੱਤ ਬੇਜਾਨ ਹੈ ਅਤੇ ਦੂਜੀ ਫ੍ਰੈਕਚਰ ਹੈ। ਜੀਆਰਪੀ ਇੰਚਾਰਜ ਗੁਰਬੇਜ ਸਿੰਘ ਨੇ ਦੱਸਿਆ ਕਿ ਚਹੇੜ ਸਟੇਸ਼ਨ ਨੇੜੇ ਰੇਲਵੇ ਲਾਈਨ ’ਤੇ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ। ਮੌਕੇ ‘ਤੇ ਪਹੁੰਚ ਕੇ ਦੇਖਿਆ ਤਾਂ ਨੌਜਵਾਨ ਦਾ ਸਿਰ ਵੱਢਿਆ ਹੋਇਆ ਮਿਲਿਆ। ਨੌਜਵਾਨ ਦੀ ਪਛਾਣ ਆਧਾਰ ਕਾਰਡ ਨਾਲ ਹੋਈ ਹੈ। ਦੋਵੇਂ ਹੇਮਕੁੰਟ ਐਕਸਪ੍ਰੈਸ ਦੇ ਦਰਵਾਜੇ ‘ਤੇ ਖੜ੍ਹੇ ਸਨ ਅਤੇ ਹਾਦਸੇ ਦਾ ਸ਼ਿਕਾਰ ਹੋ ਗਏ।


ਟਰੇਨ ਦੀ ਲਪੇਟ ‘ਚ ਆਉਣ ਨਾਲ ਅਨਿਲ ਦੀ ਸਿਰ ਕੱਟੇ ਜਾਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋਸਤ ਨੀਰਜ ਦੀ ਲੱਤ ਟੁੱਟ ਗਈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਜਾ ਕੇ ਨੀਰਜ ਦੇ ਬਿਆਨ ਦਰਜ ਕੀਤੇ ਜਾਣਗੇ। ਦੋਵੇਂ ਨੌਜਵਾਨ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਅਤੇ ਜਨਰਲ ਡੱਬੇ ਵਿਚ ਸਵਾਰ ਸਨ। ਉਹ ਦਰਵਾਜ਼ੇ ਦੇ ਕੋਲ ਖੜ੍ਹੇ ਸੀ ਕਿਉਂਕਿ ਡੱਬੇ ਵਿਚ ਬਹੁਤ ਭੀੜ ਸੀ। ਝਟਕੇ ਕਾਰਨ ਅਨਿਲ ਟਰੇਨ ਤੋਂ ਬਾਹਰ ਡਿੱਗ ਗਿਆ ਅਤੇ ਨੀਰਜ ਨੇ ਪਾਈਪ ਨੂੰ ਫੜ ਲਿਆ ਤੇ ਉਸ ਦਾ ਬਚਾਅ ਹੋ ਗਿਆ।

error: Content is protected !!