ਪਿਰਾਮਿਡ ਕਾਲਜ ਦੇ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਪੜ੍ਹਨ ਦੇ ਮੌਕੇ ਸਮੇਤ ਮਿਲੀ $3000 ਦੀ ਸਕਾਲਰਸ਼ਿਪ
ਜਲੰਧਰ (ਆਸ਼ੂ ਗਾਂਧੀ) ਪਿਰਾਮਿਡ ਕਾਲਜ ਆਫ਼ ਬਿਜ਼ਿਨਸ ਐਂਡ ਟੇਕਨਾਲਾਜੀ, ਜੋ ਕਿ ਆਪਣੇ ਕੈਨੇਡਾ ਪਾਥਵੇ ਪ੍ਰੋਗਰਾਮਾਂ ਲਈ ਮਸ਼ਹੂਰ ਹੈ, ਦੇ ਵਿਦਿਆਰਥੀ, ਕਾਰਤਿਕ ਕਰੀਰ, ਨੂੰ ਹਾਲ ਹੀ ਦੇ ਵਿਚ ਕੈਨੇਡਾ ਦੀ ਪ੍ਰਸਿੱਧ ਫਰੇਜ਼ਰ ਵੈਲੀ ਯੂਨੀਵਰਸਿਟੀ ਵਿਖੇ ਪੜ੍ਹਨ ਦਾ ਮੌਕਾ ਅਤੇ 3000 ਕਨੇਡੀਅਨ ਡਾਲਰ ਦੀ ਸਕਾਲਰਸ਼ਿਪ ਮਿਲੀ ਹੈ।
ਕਾਰਤਿਕ ਪਿਰਾਮਿਡ ਦੇ ਬੈਚਲਰ ਆਫ਼ ਕੰਪਿਊਟਰ ਐਪਲੀਕੇਸ਼ਨ ਪ੍ਰੋਗਰਾਮ ਅਧੀਨ ਪੜਾਈ ਕਰ ਰਿਹਾ ਹੈ, ਜਿਸਦੇ ਤਹਿਤ ਵਿਦਿਆਰਥੀ 2 ਸਾਲ ਪਿਰਾਮਿਡ ਕਾਲਜ ਅਤੇ 2 ਸਾਲ ਕੈਨੇਡਾ ਦੀ ਫਰੇਜ਼ਰ ਵੈਲੀ ਯੂਨੀਵਰਸਿਟੀ ਵਿਖੇ ਪੜਦੇ ਹਨ। ਕਾਰਤਿਕ ਨੂੰ 3000 ਡਾਲਰ ਦੀ ਸਕਾਲਰਸ਼ਿਪ ਉਸਦੀ ਕਾਬਲੀਅਤ ਅਤੇ ਪਿਰਾਮਿਡ ਕਾਲਜ ਵਿਖੇ ਕਰਵਾਈ ਜਾਨ ਵਾਲੀ ਉੱਚ ਪੱਧਰੀ ਸਿੱਖਿਆ ਕਾਰਨ ਪ੍ਰਾਪਤ ਹੋਈ।
ਇਸ ਤੋਂ ਪਹਿਲਾਂ ਪਿਰਾਮਿਡ ਦੇੇ ਰਾਹੁਲ ਕੰਡਾ ਨੂੰ ਵੀ ਏਸੇ ਸਟੱਡੀ ਪ੍ਰੋਗਰਾਮ ਦੇ ਤਹਿਤ 5000 ਕਨੇਡੀਅਨ ਡਾਲਰ ਦੀ ਸਕਾਲਰਸ਼ਿਪ ਮਿਲੀ ਸੀ।
ਗ਼ੌਰਤਲਬ ਹੈ ਕਿ ਪਿਰਾਮਿਡ ਕਾਲਜ ਵਿਖੇ ਅੱਧੀ ਪੜਾਈ ਕਰਨ ਦੇ ਸਦਕਾ ਵਿਦਿਆਰਥੀ ਲਗਭਗ 30 ਲੱਖ ਰੁਪਏ ਤਕ ਦੀ ਬਚਤ ਕਰ ਪਾਉਂਦੇ ਹਨ। ਕੈਨੇਡਾ ‘ਚ ਬਾਕੀ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਵਿਦਿਆਰਥੀ ਕੈਨੇਡਾ ਦੇ ਵਰਕ ਪਰਮਿਟ ਲਈ ਯੋਗ ਵੀ ਹੁੰਦੇ ਹਨ, ਜਿਸਦੇ ਤਹਿਤ ਉਹਨਾਂ ਨੂੰ ਲਗਭਗ 3 ਸਾਲ ਤਕ ਕੈਨੇਡਾ ਵਿਚ ਕੰਮ ਕਰਨ ਦੀ ਇਜਾਜ਼ਤ ਮਿਲਦੀ ਹੈ।
IKG PTU ਤੋਂ ਮਾਨਤਾ ਪ੍ਰਾਪਤ, ਪਿਰਾਮਿਡ ਕਾਲਜ ਕੈਨੇਡਾ ਦੀਆਂ ਕਈ ਮਸ਼ਹੂਰ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਨਾਲ ਹੋਏ ਕਰਾਰ ਦੇ ਤਹਿਤ ਇਹ ਪ੍ਰੋਗਰਾਮ ਮੁਹੱਈਆ ਕਰਵਾਉਂਦਾ ਹੈ ਜਿਸ ਵਿੱਚ MBA, BBA, BCA, BCOM, HMCT, BSc Multimedia ਵਰਗੇ ਬਿਹਤਰੀਨ ਸ਼ਾਮਿਲ ਹਨ।
ਦੱਸ ਦੇਈਏ ਕਿ ਪਿਰਾਮਿਡ ਕਾਲਜ ਵਿਖੇ ਇਸ ਸਮੇਂ ਅਗਾਮੀ ਸੈਸ਼ਨ ਲਈ ਦਾਖ਼ਲੇ ਚਲ ਰਹੇ ਹਨ। ਚਾਹਵਾਨ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਜਰੂਰ ਧਿਆਨ ਦੇਣ। ਵਧੇਰੇ ਜਾਣਕਾਰੀ ਲਈ 93978-93978 ਤੇ ਕਾਲ ਕਰੋ।