Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
June
30
ਪਰੌਂਠਿਆਂ ਤੋਂ ਬਾਅਦ ਨੂਡਲਜ਼ ਖਾਣ ਕਾਰਨ ਦੋ ਮਾਸੂਮਾਂ ਦੀ ਤੜਫ ਤੜਫ ਕੇ ਹੋਈ ਮੌਤ !
Latest News
National
ਪਰੌਂਠਿਆਂ ਤੋਂ ਬਾਅਦ ਨੂਡਲਜ਼ ਖਾਣ ਕਾਰਨ ਦੋ ਮਾਸੂਮਾਂ ਦੀ ਤੜਫ ਤੜਫ ਕੇ ਹੋਈ ਮੌਤ !
June 30, 2023
Voice of Punjab
ਪਰੌਂਠਿਆਂ ਤੋਂ ਬਾਅਦ ਨੂਡਲਜ਼ ਖਾਣ ਕਾਰਨ ਦੋ ਮਾਸੂਮਾਂ ਦੀ ਤੜਫ ਤੜਫ ਕੇ ਹੋਈ ਮੌਤ !
ਵੀਓਪੀ ਬਿਊਰੋ, ਸੋਨੀਪਤ : ਰਾਤ ਨੂੰ ਪਹਿਲਾਂ ਪਰੌਂਠੇ ਤੇ ਫ਼ਿਰ ਨੂਡਲਜ਼ ਖਾਣ ਤੋਂ ਬਾਅਦ ਕਥਿਤ ਤੌਰ ‘ਤੇ ਇਕ ਔਰਤ ਤੇ ਉਸ ਦੇ 3 ਬੱਚਿਆਂ ਦੀ ਤਬੀਅਤ ਵਿਗੜ ਗਈ, ਜਿਨ੍ਹਾਂ ‘ਚੋਂ 2 ਬੱਚਿਆਂ ਦੀ ਤੜਫ ਤੜਫ ਕੇ ਮੌਤ ਹੋ ਗਈ। ਇਹ ਘਟਨਾ ਹਰਿਆਣਾ ਦੇ ਸੋਨੀਪਤ ਦੀ ਹੈ। ਸੋਨੀਪਤ ਦੀ ਪੁਲਿਸ ਨੇ ਦੱਸਿਆ ਕਿ ਮਰਨ ਵਾਲੇ ਬੱਚਿਆਂ ਦੀ ਪਛਾਣ ਹੇਮਾ (7) ਤੇ ਤਰੁਣ (5) ਦੀ ਮੌਤ ਹੋ ਗਈ ਜਦਕਿ ਦੋਵਾਂ ਦੇ ਵੱਡੇ ਭਰਾ ਪ੍ਰਵੇਸ਼ (8) ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਠੀਕ ਹੈ। ਪੁਲਿਸ ਅਨੁਸਾਰ ਪਰਿਵਾਰ ਦੇ ਲੋਕਾਂ ਦਾ ਦਾਅਵਾ ਹੈ ਕਿ ਬੱਚਿਆਂ ਨੇ ਰਾਤ ਨੂੰ ਪਹਿਲਾਂ ਪਰੌਂਠੇ ਤੇ ਫ਼ਿਰ ਨੂਡਲਜ਼ ਖਾਧੇ ਸਨ, ਇਸ ਤੋਂ ਬਾਅਦ ਉਹ ਬਿਮਾਰ ਹੋ ਗਏ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰਾਤ ਨੂੰ ਘਰ ਵਿਚ ਪਰੌਂਠੇ ਬਣਾਏ ਸਨ, ਇਸ ਤੋਂ ਬਾਅਦ ਸੋਣ ਤੋਂ ਪਹਿਲਾਂ ਨੂਡਲਜ਼ ਵੀ ਖਾਧੇ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਵਿਗੜੀ। ਇਹ ਨੂਡਲਜ਼ ਉਨ੍ਹਾਂ ਨੇ ਗੁਆਂਢ ਦੀ ਦੁਕਾਨ ਤੋਂ ਖਰੀਦੇ ਸਨ। ਪੁਲਿਸ ਨੇ ਦੱਸਿਆ ਕਿ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਵਿਚ ਰੱਖਿਆ ਗਿਆ ਹੈ। ਸਿਟੀ ਥਾਣਾ ਦੇ ਐੱਸ.ਐੱਚ.ਓ. ਦਵਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਤੋਂ ਇਹ ਸਾਫ਼ ਹੋਵੇਗਾ ਕਿ ਦੋਵੇਂ ਬੱਚਿਆਂ ਦੀ ਮੌਤ ਕਿਵੇ ਹੋਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Post navigation
ਮੁਸਲਿਮ ਪਰਿਵਾਰ ਨੇ ਜਿੱਤਿਆ ਦਿਲ… ਬੱਕਰੇ ਦੀ ਬਲੀ ਦੇਣ ਦੀ ਜਗ੍ਹਾ ਈਦ ਵਾਲੇ ਦਿਨ ਕੇਕ ‘ਤੇ ਬੱਕਰੇ ਦੀ ਫੋਟੋ ਲਾ ਕੇ ਕੱਟਿਆ
2 ਜੁਲਾਈ ਨੂੰ ਹੋਣਾ ਸੀ ਵੱਡੇ ਪੁੱਤ ਦਾ ਵਿਆਹ, ਛੋਟਾ ਪੁੱਤ ਤੇ ਪਿਓ ਨਹਿਰ ਵਿਚ ਨਹਾਉਂਦੇ ਰੁੜ੍ਹ ਗਏ, ਧਰੀਆਂ ਧਰਾਈਆਂ ਰਹਿ ਗਈਆਂ ਤਿਆਰੀਆਂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us