ਕਰਜ਼ੇ ਚੁਕਾਉਣ ਲਈ ਪਤੀ ਨੇ ਪਤਨੀ ਨੂੰ ਨਸ਼ਾ ਤਸਕਰੀ ਦਾ ਦਿੱਤਾ ਆਈਡੀਆ, ਪਹਿਲੀ ਵਾਰ ਵਿਚ ਹੀ ਫੜੀ ਗਈ, ਪਤੀ ਵੀ ਚੜ੍ਹਿਆ ਪੁਲਿਸ ਹੱਥੇ

ਕਰਜ਼ੇ ਚੁਕਾਉਣ ਲਈ ਪਤੀ ਨੇ ਪਤਨੀ ਨੂੰ ਨਸ਼ਾ ਤਸਕਰੀ ਦਾ ਦਿੱਤਾ ਆਈਡੀਆ, ਪਹਿਲੀ ਵਾਰ ਵਿਚ ਹੀ ਫੜੀ ਗਈ, ਪਤੀ ਵੀ ਚੜ੍ਹਿਆ ਪੁਲਿਸ ਹੱਥੇ


ਵੀਓਪੀ ਬਿਊਰੋ, ਚੰਡੀਗੜ੍ਹ : ਘਰ ਦੇ ਖਰਚੇ ਅਤੇ ਹੋਰ ਖਰਚਿਆਂ ਲਈ ਚੁ੍ੱਕੇ ਕਰਜ਼ੇ ਉਤਾਰਨ ਲਈ ਜੋੜੇ ਨੇ ਅਪਰਾਧ ਦਾ ਰਸਤਾ ਫੜ ਲਿਆ। ਕਰਜ਼ਦਾਰਾਂ ਤੋਂ ਬਚਣ ਲਈ ਨਸ਼ਾ ਤਸਕਰੀ ਦਾ ਆਇਡੀਆ ਮੁਲਜ਼ਮ ਪਤੀ ਨੇ ਪਤਨੀ ਨੂੰ ਦਿੱਤਾ। ਮੁਲਜ਼ਮ ਪਤੀ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦਾ ਕੇਸ ਦਰਜ ਹੈ। ਪਤਨੀ ਆਪਣੇ ਪਤੀ ਤੋਂ ਮਿਲੇ ਆਈਡੀਆ ‘ਤੇ ਕੰਮ ਕਰਨ ਲਈ ਰਾਜ਼ੀ ਹੋ ਗਈ ਪਰ ਪਤੀ ਪਤਨੀ ਦੀ ਮਾੜੀ ਕਿਸਤਮ ਤੇ ਪੁਲਿਸ ਦੀ ਚੰਗੀ, ਦੋਵਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਮਿਲਣ ਉਤੇ ਚੰਡੀਗੜ੍ਹ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਪਤਨੀ ਨੇ ਨਸ਼ੇ ਦੀ ਪਹਿਲੀ ਡਲਿਵਰੀ ਦੇਣ ਜਾਣਾ ਸੀ ਕਿ ਪੁਲਿਸ ਅੜਿੱਕੇ ਆ ਗਈ।


ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਦੀ ਟੀਮ ਨੇ ਪਤੀ-ਪਤਨੀ ਨੂੰ ਬਾਪੂਧਾਮ ਇਲਾਕੇ ਤੋਂ ਨਸ਼ਾ ਤਸਕਰੀ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਾਹਿਲ ਅਤੇ ਸਮਤਾ ਉਰਫ ਸਨੋ ਵਾਸੀ ਸੈਕਟਰ-25 ਕਾਲੋਨੀ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਕੋਲੋਂ 103 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਸੈਕਟਰ-26 ਥਾਣੇ ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਦੱਸ ਦਈਏ ਕਿ ਮੁਲਜ਼ਮ ਸਾਹਿਲ ਖਿਲਾਫ ਪਹਿਲਾਂ ਹੀ ਦੋ ਕੁੱਟਮਾਰ ਤੇ ਇਕ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਹੈ।

ਆਪ੍ਰੇਸ਼ਨ ਸੈੱਲ ਦੀ ਟੀਮ ਸੈਕਟਰ-26 ਇਲਾਕੇ ‘ਚ ਆਉਂਦੇ ਬਾਪੂਧਾਮ ‘ਚ ਨਾਕਾਬੰਦੀ ਕਰ ਕੇ ਚੈਕਿੰਗ ਕਰ ਰਹੀ ਸੀ। ਇਸੇ ਦੌਰਾਨ ਪੁਲਿਸ ਨੂੰ ਦੋਵੇਂ ਨਸ਼ਾ ਤਸਕਰਾਂ ਬਾਰੇ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਟੀਮ ਨੇ ਬਾਪੂਧਾਮ ਪੁਲਿਸ ਚੌਕੀ ਨੇੜੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਸਾਹਿਲ ਕੋਲੋਂ 85 ਗ੍ਰਾਮ ਅਤੇ ਉਸਦੀ ਪਤਨੀ ਸਮਤਾ ਕੋਲੋਂ 18 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

error: Content is protected !!