ਝਗੜੇ ਦੌਰਾਨ ਪਤੀ ਨੇ ਕੀਤੀ ਬੇਰਹਿਮੀ ਨਾਲ ਕੁੱਟਮਾਰ, ਪੌੜੀਆਂ ਤੋਂ ਧੱਕਾ ਦੇਣ ਕਾਰਨ ਪਤਨੀ ਦੀਆਂ ਟੁੱਟੀਆਂ ਲੱਤਾਂ-ਬਾਹਾਂ, ਇਲਾਜ ਦੌਰਾਨ ਮੌਤ

ਝਗੜੇ ਦੌਰਾਨ ਪਤੀ ਨੇ ਕੀਤੀ ਬੇਰਹਿਮੀ ਨਾਲ ਕੁੱਟਮਾਰ, ਪੌੜੀਆਂ ਤੋਂ ਧੱਕਾ ਦੇਣ ਕਾਰਨ ਪਤਨੀ ਦੀਆਂ ਟੁੱਟੀਆਂ ਲੱਤਾਂ-ਬਾਹਾਂ, ਇਲਾਜ ਦੌਰਾਨ ਮੌਤ


ਵੀਓਪੀ ਬਿਊਰੋ, ਤਰਨਤਾਰਨ – ਕਸਬਾ ਖਡੂਰ ਸਾਹਿਬ ਵਿਖੇ ਇਕ ਪਤੀ ਵਲੋਂ ਆਪਣੀ ਪਤਨੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੇ ਪੌੜੀਆਂ ਤੋਂ ਧੱਕਾ ਦੇ ਕੇ ਹੇਠਾਂ ਸੁੱਟਣ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕੰਵਲਜੀਤ ਕੌਰ ਪੁੱਤਰੀ ਸਰਬਜੀਤ ਸਿੰਘ ਵਾਸੀ ਖਡੂਰ ਸਾਹਿਬ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਚਾਰ ਵਜੇ ਉਸ ਨੇ ਆਪਣੇ ਮਾਤਾ-ਪਿਤਾ ਦੇ ਝਗੜੇ ਦੀਆਂ ਆਵਾਜ਼ਾਂ ਸੁਣੀਆਂ। ਉਹ ਕਮਰੇ ਵਿਚੋਂ ਉੱਠ ਕੇ ਬਾਹਰ ਗਈ ਤਾਂ ਦੇਖਿਆ ਕਿ ਉਸ ਦਾ ਪਿਤਾ ਸਰਬਜੀਤ ਸਿੰਘ ਉਸ ਦੀ ਮਾਤਾ ਮਨਜੀਤ ਕੌਰ (52) ਦੀ ਬੇਰਹਿਮੀ ਨਾਲ ਕੁੱਟਮਾਰ ਕਰ ਰਿਹਾ ਸੀ। ਉਸ ਦੇ ਪਿਤਾ ਨੇ ਮਾਤਾ ਨੂੰ ਪੌੜੀਆਂ ਵਿਚ ਧੱਕਾ ਦਿੰਦੇ ਹੋਏ ਹੇਠਾਂ ਸੁੱਟ ਦਿੱਤਾ ਗਿਆ, ਇਸ ਕਾਰਨ ਮਾਤਾ ਦੀਆਂ ਲੱਤਾਂ-ਬਾਹਾਂ ਟੁੱਟ ਗਈਆਂ, ਜੋ ਗੰਭੀਰ ਜ਼ਖ਼ਮੀ ਹੁੰਦੇ ਹੋਏ ਦਰਦ ਨਾਲ ਤੜਫ਼ ਰਹੀ ਸੀ।

ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪਿਤਾ ਆਪਣੀ ਕਾਰ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਦਰਦ ਨਾਲ ਤੜਫ ਰਹੀ ਮਨਜੀਤ ਕੌਰ ਨੂੰ ਤੁਰੰਤ ਸਰਕਾਰੀ ਹਸਪਤਾਲ ਖਡੂਰ ਸਾਹਿਬ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟ ਮਾਰਟਮ ਕਰਵਾਉਂਦੇ ਹੋਏ ਕੁੜੀ ਕੰਵਲਜੀਤ ਕੌਰ ਦੇ ਬਿਆਨਾਂ ਉਤੇ ਉਸ ਦੇ ਪਿਤਾ ਸਰਬਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਜਲਦ ਪੁਲਿਸ ਦੀ ਗ੍ਰਿਫ਼ਤ ਵਿਚ ਹੋਵੇਗਾ।

error: Content is protected !!