ਕਲਯੁੱਗੀ ਚਾਚਾ ਭਤੀਜੀ ਦੇ ਨਾਲ ਹੀ ਇਕ ਮਹੀਨਾ ਕਰਦਾ ਰਿਹਾ ਬਲਾਤਕਾਰ, ਮਾਂ ਦੀ ਮੌਤ ਤੋਂ ਬਾਅਦ ਹੀ ਮਾਸੂਮ ਸਹਿਣ ਲੱਗੀ ਤਸੀਹੇ

ਕਲਯੁੱਗੀ ਚਾਚਾ ਭਤੀਜੀ ਦੇ ਨਾਲ ਹੀ ਇਕ ਮਹੀਨਾ ਕਰਦਾ ਰਿਹਾ ਬਲਾਤਕਾਰ, ਮਾਂ ਦੀ ਮੌਤ ਤੋਂ ਬਾਅਦ ਹੀ ਮਾਸੂਮ ਸਹਿਣ ਲੱਗੀ ਤਸੀਹੇ

ਵੀਓਪੀ ਬਿਊਰੋ – ਲੁਧਿਆਣਾ ‘ਚ ਰਿਸ਼ਤੇ ਤਾਰ ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਚਾਚੇ ਨੇ ਆਪਣੀ ਭਤੀਜੀ ਨਾਲ ਹੀ ਬਲਾਤਕਾਰ ਕੀਤਾ ਹੈ। ਉਹ ਉਸ ਨੂੰ ਡਰਾ ਧਮਕਾ ਕੇ ਪਿਛਲੇ ਇੱਕ ਮਹੀਨੇ ਤੋਂ ਖਾਲੀ ਘਰ ਵਿੱਚ ਲੈ ਜਾ ਰਿਹਾ ਹੈ। ਉਹ ਉਸ ਥਾਂ ‘ਤੇ ਉਸ ਨਾਲ ਕੁੱਟਮਾਰ ਕਰਦਾ ਸੀ ਤੇ ਫਿਰ ਡਰਾ ਕੇ ਬਲਾਤਕਾਰ ਕਰਦਾ ਸੀ।
ਜਦੋਂ ਨਾਬਾਲਗ ਨੇ ਮੁਲਜ਼ਮ ‘ਤੇ ਇਤਰਾਜ਼ ਕੀਤਾ ਤਾਂ ਉਸ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ।

ਪੀੜਤ ਨਾਬਾਲਗ ਲੜਕੀ ਦੀ ਚਾਚੀ ਨੇ ਥਾਣਾ ਜਮਾਲਪੁਰ ਦੀ ਪੁਲੀਸ ਨੂੰ ਦੱਸਿਆ ਕਿ ਉਸ ਦਾ ਦਿਓਰ ਇੱਕ ਕੇਸ ਵਿੱਚ ਜੇਲ੍ਹ ਵਿੱਚ ਬੰਦ ਸੀ। ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ।


ਉਸਦੀ 11 ਸਾਲ ਅਤੇ 8 ਮਹੀਨੇ ਦੀ ਇੱਕ ਧੀ ਹੈ ਜੋ ਆਪਣੀ ਦਾਦੀ ਨਾਲ ਰਹਿੰਦੀ ਹੈ। ਬੀਤੇ ਦਿਨ ਜਦੋਂ ਉਹ ਆਪਣੀ ਦਾਦੀ ਦੇ ਘਰ ਗਈ ਤਾਂ ਡਰੀ ਹੋਈ ਨਾਬਾਲਗ ਨੇ ਦੱਸਿਆ ਕਿ ਉਸ ਦਾ ਚਾਚਾ ਮੁਲਜ਼ਮ ਰਣਜੀਤ ਸਿੰਘ ਉਸ ਦੀ ਕੁੱਟਮਾਰ ਕਰ ਰਿਹਾ ਹੈ। ਉਹ ਪਿਛਲੇ 1 ਮਹੀਨੇ ਤੋਂ ਉਸ ਨੂੰ ਜ਼ਬਰਦਸਤੀ ਚਿੜੀ ਚੌਕ ਵਾਲੇ ਘਰ ਲੈ ਜਾ ਰਿਹਾ ਹੈ। ਵਿਰੋਧ ਕਰਨ ‘ਤੇ ਉਸ ਦੀ ਕੁੱਟਮਾਰ ਕਰਕੇ ਉਸ ਨਾਲ ਗਲਤ ਹਰਕਤਾਂ ਕਰ ਰਿਹਾ ਹੈ। ਲੜਕੀ ਮੁਤਾਬਕ ਉਹ ਆਪਣੇ ਚਾਚੇ ਦਾ ਚਿਹਰਾ ਦੇਖ ਕੇ ਡਰ ਜਾਂਦੀ ਸੀ।
ਮੁਲਜ਼ਮ ਰਣਜੀਤ ਲੜਕੀ ਨੂੰ ਧਮਕੀਆਂ ਦੇ ਰਿਹਾ ਹੈ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਵੀ ਦੱਸਿਆ ਤਾਂ ਉਹ ਉਸ ਨੂੰ ਮਾਰ ਦੇਵੇਗਾ। ਥਾਣਾ ਜਮਾਲਪੁਰ ਦੀ ਪੁਲਸ ਨੇ ਛਾਪੇਮਾਰੀ ਕਰ ਕੇ ਦੋਸ਼ੀ ਰਣਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।

error: Content is protected !!