ਲਾਸ ਏਂਜਲਸ ਵਿਚ ਸਟੋਰ ਵਿਚ ਕੰਮ ਕਰਦੇ ਪੰਜਾਬੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਲਾਸ ਏਂਜਲਸ ਵਿਚ ਸਟੋਰ ਵਿਚ ਕੰਮ ਕਰਦੇ ਪੰਜਾਬੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ


ਵੀਓਪੀ ਬਿਊਰੋ, ਮੁਕੇਰੀਆਂ-ਕੈਲੀਫੋਰਨੀਆ ਦੇ ਲਾਸ ਏਂਜਲਸ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਮੁਕੇਰੀਆਂ ਇਲਾਕੇ ਨਾਲ ਸਬੰਧਤ ਇੱਕ ਨੌਜਵਾਨ ਦਾ ਲਾਸ ਏਂਜਲਸ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪਰਵੀਨ ਸਿੰਘ ਇੱਕ ਸਟੋਰ ਵਿਚ ਕੰਮ ਕਰਦਾ ਸੀ। ਉਸ ਨੂੰ ਉਥੇ ਇੱਕ 16 ਸਾਲਾ ਲੜਕੇ ਨੇ ਗੋਲੀ ਮਾਰ ਦਿੱਤੀ। ਮੁਕੇਰੀਆਂ ਵਿਚ ਰਹਿੰਦੇ ਪਰਵੀਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਕੱਲ੍ਹ ਸਟੋਰ ਬੰਦ ਕਰਦੇ ਸਮੇਂ 16 ਸਾਲਾ ਲੜਕੇ ਨੇ ਪਰਵੀਨ ਨੂੰ ਗੋਲੀ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ, ਜਿਸ ਦੀ ਲਾਸ਼ ਅਜੇ ਤੱਕ ਉਨ੍ਹਾਂ ਦੇ ਹਵਾਲੇ ਨਹੀਂ ਕੀਤੀ ਜਾ ਰਹੀ ਹੈ।


ਸੈਨ ਬਰਨਾਰਡੀਨੋ ਕਾਉਂਟੀ ਸ਼ੈਰਿਫ ਦੇ ਵਿਭਾਗ ਨੇ ਇਕ ਨਿਊਜ਼ ਰਿਲੀਜ਼ ਵਿਚ ਕਿਹਾ ਕਿ ਅਣਪਛਾਤੇ ਨੌਜਵਾਨ ਨੇ ਮੇਨ ਸਟਰੀਟ ‘ਤੇ ਇਕ ਮੋਬਿਲ ਗੈਸ ਸਟੇਸ਼ਨ ਨੂੰ ਸ਼ਾਮ 6:20 ਵਜੇ ਦੇ ਕਰੀਬ ਲੁੱਟ ਲਿਆ। ਲੁਟੇਰੇ ਨੇ ਮੌਕੇ ਤੋਂ ਭੱਜਣ ਤੋਂ ਬਾਅਦ ਉਕਤ ਸਟੋਰ ਹੇਸਪੇਰੀਆ ਵਿਖੇ ਕੰਮ ਕਰਦੇ 27 ਸਾਲਾ ਪਰਵੀਨ ਸਿੰਘ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਉਸ ਨੂੰ ਸਥਾਨਕ ਹਸਪਤਾਲ ‘ਚ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਕਿਹਾ ਕਿ ਇਸ ਦੌਰਾਨ ਨੌਜਵਾਨ ਨੂੰ ਘਟਨਾ ਸਥਾਨ ਤੋਂ ਇੱਕ ਬਲਾਕ ਦੂਰ ਗ੍ਰਿਫਤਾਰ ਕੀਤਾ ਗਿਆ ਸੀ।

error: Content is protected !!