ਚੰਡੀਗੜ੍ਹ ਦੇ ਟੈਰੇਸ ਗਾਰਡਨ ਵਿਚ ਸੈਰ ਕਰਨ ਗਏ ਲੋਕ ਰਹਿ ਗਏ ਸੁੰਨ, ਨਾਬਾਲਿਗ ਲੜਕੇ ਤੇ ਲੜਕੀ ਦੀਆਂ ਲਟਕੀਆਂ ਮਿਲੀਆਂ ਲਾਸ਼ਾਂ

ਚੰਡੀਗੜ੍ਹ ਦੇ ਟੈਰੇਸ ਗਾਰਡਨ ਵਿਚ ਸੈਰ ਕਰਨ ਗਏ ਲੋਕ ਰਹਿ ਗਏ ਸੁੰਨ, ਨਾਬਾਲਿਗ ਲੜਕੇ ਤੇ ਲੜਕੀ ਦੀਆਂ ਲਟਕੀਆਂ ਮਿਲੀਆਂ ਲਾਸ਼ਾਂ


ਵੀਓਪੀ ਬਿਊਰੋ, ਚੰਡੀਗੜ੍ਹ : ਸੈਕਟਰ 33 ਦੇ ਟੈਰੇਸ ਗਾਰਡਨ ’ਚ ਤੜਕੇ ਸੈਰ ਕਰਨ ਆਏ ਲੋਕਾਂ ਦੀਆਂ ਉਸ ਵੇਲੇ ਲੱਤਾਂ ਕੰਭਣ ਲੱਗੀਆਂ ਜਦੋਂ ਉਨ੍ਹਾਂ ਨੇ ਗਾਰਡਨ ਵਿਚ ਨਾਬਾਲਿਗ ਲੜਕੇ ਤੇ ਲੜਕੀ ਦੀਆਂ ਲਾਸ਼ਾਂ ਲਟਕਦੀਆਂ ਵੇਖੀਆਂ। ਇਕ ਵਿਅਕਤੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਵੇਂ ਉੱਤਰ ਪ੍ਰਦੇਸ਼ ਦੇ ਹਰਦੋਈ ਦੇ ਰਹਿਣ ਵਾਲੇ ਸਨ। ਨਾਬਾਲਿਗ ਲੜਕਾ ਸੈਕਟਰ 43 ’ਚ ਰਹਿੰਦਾ ਸੀ। ਉਹ ਲੇਬਰ ਦਾ ਕੰਮ ਕਰਦਾ ਸੀ, ਜਦਕਿ ਨਾਬਾਲਿਗ ਲੜਕੀ ਸੈਕਟਰ 34 ’ਚ ਰਹਿੰਦੀ ਸੀ ਅਤੇ ਕੋਠੀਆਂ ’ਚ ਸਾਫ-ਸਫਾਈ ਦਾ ਕੰਮ ਕਰਦੀ ਸੀ। ਪੁਲਿਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਵੇਂ ਇਕ ਦੂਸਰੇ ਨੂੰ ਪ੍ਰੇਮ ਕਰਦੇ ਸਨ। ਘਰ ਵਾਲਿਆਂ ਵੱਲੋਂ ਵਿਆਹ ਤੋਂ ਨਾਂਹ ਕਰਨ ’ਤੇ ਉਨ੍ਹਾਂ ਨੇ ਇਹ ਖੌਫਨਾਕ ਕਦਮ ਚੁੱਕਿਆ।


ਪੁਲਿਸ ਨੇ ਦੋਵਾਂ ਨਾਬਾਲਿਗਾਂ ਦੇ ਘਰ ਵਾਲਿਆਂ ਨੂੰ ਸੂਚਨਾ ਭੇਜ ਦਿੱਤੀ ਹੈ। ਯੂਪੀ ਦੇ ਹਰਦੋਈ ਤੋਂ ਮਿ੍ਰਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਲਾਸ਼ਾਂ ਸੌਂਪ ਦਿੱਤੀਆਂ ਜਾਣਗੀਆਂ। ਦੋਵਾਂ ਲਾਸ਼ਾਂ ਇਸ ਸਮੇਂ ਜੀਐੱਮਸੀਐੱਚ-32 ਦੀ ਮੋਰਚਰੀ ’ਚ ਰੱਖੀਆਂ ਗਈਆਂ ਹਨ।

error: Content is protected !!