Skip to content
Tuesday, December 24, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
July
3
ਮੁੱਖ ਮੰਤਰੀ ਮਾਨ ਵੱਲੋਂ ਚੰਨੀ ਖਿਲਾਫ਼ ਕ੍ਰਿਕਟਰ ਦੇ ਜਰੀਏ ਲਾਏ ਦੋਸ਼ ਝੂਠੇ! ਆਰ. ਟੀ. ਆਈ. ‘ਚ ਹੋਇਆ ਇਹ ਖੁਲਾਸਾ
Latest News
Politics
Punjab
ਮੁੱਖ ਮੰਤਰੀ ਮਾਨ ਵੱਲੋਂ ਚੰਨੀ ਖਿਲਾਫ਼ ਕ੍ਰਿਕਟਰ ਦੇ ਜਰੀਏ ਲਾਏ ਦੋਸ਼ ਝੂਠੇ! ਆਰ. ਟੀ. ਆਈ. ‘ਚ ਹੋਇਆ ਇਹ ਖੁਲਾਸਾ
July 3, 2023
Voice of Punjab
ਮੁੱਖ ਮੰਤਰੀ ਮਾਨ ਵੱਲੋਂ ਚੰਨੀ ਖਿਲਾਫ਼ ਕ੍ਰਿਕਟਰ ਦੇ ਜਰੀਏ ਲਾਏ ਦੋਸ਼ ਝੂਠੇ! ਆਰ. ਟੀ. ਆਈ. ‘ਚ ਹੋਇਆ ਇਹ ਖੁਲਾਸਾ
ਚੰਡੀਗੜ੍ਹ (ਵੀਓਪੀ ਬਿਊਰੋ) ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਲਾਏ ਰਿਸ਼ਵਤ ਦੇ ਦੋਸ਼ਾਂ ਵਿੱਚ ਇਕ ਆਰਟੀਆਈ ਕਾਰਕੁਨ ਨੇ ਵੱਡਾ ਖੁਲਾਸਾ ਕੀਤਾ ਹੈ। ਆਰਟੀਆਈ ਕਾਰਕੁਨ ਮਾਨਿਕ ਗੋਇਲ ਨੇ ਕਿਹਾ ਕਿ ਖਿਡਾਰੀ ਵੱਲੋਂ ਰਿਸ਼ਵਤ ਮੰਗਣ ਸਬੰਧੀ ਕੋਈ ਸ਼ਿਕਾਇਤ ਵਿਜੀਲੈਂਸ ਕੋਲ ਨਹੀਂ ਪਹੁੰਚੀ ਹੈ ਤੇ ਨਾ ਹੀ ਐਫਆਈਆਰ ਦਰਜ ਕੀਤੀ ਗਈ ਹੈ।
ਗੋਇਲ ਅਨੁਸਾਰ ਜੇਕਰ ਵਿਜੀਲੈਂਸ ਕੋਲ ਕੋਈ ਸ਼ਿਕਾਇਤ ਹੁੰਦੀ ਤਾਂ ਹੁਣ ਤੱਕ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੁੰਦੀ। ਸਾਬਕਾ ਮੁੱਖ ਮੰਤਰੀ ‘ਤੇ ਬਿਨਾਂ ਕਿਸੇ ਸ਼ਿਕਾਇਤ ਜਾਂ ਜਾਂਚ ਦੇ ਦੋਸ਼ ਲਗਾਏ ਗਏ ਹਨ। ਦਰਅਸਲ, ਸੀਐਮ ਭਗਵੰਤ ਮਾਨ ਨੇ ਕ੍ਰਿਕਟਰ ਦੇ ਜਰੀਏ ਚੰਨੀ ‘ਤੇ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਸੀ। ਇਸ ‘ਤੇ ਚੰਨੀ ਨੇ ਵੀ ਜਵਾਬ ਦਿੱਤਾ ਕਿ ਉਨ੍ਹਾਂ ਨੇ ਰਿਸ਼ਵਤ ਨਹੀਂ ਮੰਗੀ ਸੀ।
ਕੁਝ ਦਿਨ ਪਹਿਲਾਂ ਸੀਐਮ ਭਗਵੰਤ ਮਾਨ ਨੇ ਸੰਗਰੂਰ ਵਿੱਚ ਇੱਕ ਰੈਲੀ ਵਿੱਚ ਕਿਹਾ ਸੀ ਕਿ ਉਹ ਆਈਪੀਐਲ ਮੈਚ ਦੇਖਣ ਹਿਮਾਚਲ ਗਏ ਸਨ। ਉੱਥੇ ਹੀ ਇੱਕ ਕ੍ਰਿਕਟਰ ਨੇ ਦੱਸਿਆ ਕਿ ਜਦੋਂ ਚੰਨੀ ਸੀਐਮ ਸੀ ਤਾਂ ਉਨ੍ਹਾਂ ਦੇ ਰਿਸ਼ਤੇਦਾਰ ਨੇ ਨੌਕਰੀ ਲਈ 2 ਕਰੋੜ ਮੰਗੇ ਸਨ। ਇਸ ਦੇ ਜਵਾਬ ਵਿੱਚ ਚੰਨੀ ਚਮਕੌਰ ਸਾਹਿਬ ਦੇ ਗੁਰਦੁਆਰਾ ਕਤਲਗੜ੍ਹ ਸਾਹਿਬ ਪੁੱਜੇ। ਉੱਥੇ ਚੰਨੀ ਨੇ ਕਿਹਾ ਕਿ ਜੇਕਰ ਮੈਂ ਕਿਸੇ ਤੋਂ ਇੱਕ ਪੈਸਾ ਵੀ ਲੈ ਲਿਆ ਤਾਂ ਮੇਰੇ ਕੋਲ ਕੁਝ ਨਹੀਂ ਬਚੇਗਾ।
ਚੰਨੀ ਨੇ ਕਿਹਾ ਸੀ ਕਿ ਸੂਬੇ ਦੇ ਮੁੱਖ ਮੰਤਰੀ ਨੇ ਉਨ੍ਹਾਂ ਦੇ ਪਿੱਛੇ ਵਿਜੀਲੈਂਸ ਲਗਾ ਦਿੱਤੀ ਹੈ। ਉਹ ਕਿਸੇ ਵੀ ਤਰੀਕੇ ਨਾਲ ਉਸ ਨੂੰ ਜੇਲ੍ਹ ਵਿੱਚ ਡੱਕਣਾ ਚਾਹੁੰਦੇ ਹਨ। ਇਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਚੰਨੀ ਨੂੰ 31 ਮਈ ਤੱਕ ਦਾ ਅਲਟੀਮੇਟਮ ਦਿੱਤਾ ਹੈ। ਅਲਟੀਮੇਟਮ ਖਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਕੀਤੀ।
Post navigation
ਕਰਜ਼ੇ ਚੁਕਾਉਣ ਲਈ ਪਤੀ ਨੇ ਪਤਨੀ ਨੂੰ ਨਸ਼ਾ ਤਸਕਰੀ ਦਾ ਦਿੱਤਾ ਆਈਡੀਆ, ਪਹਿਲੀ ਵਾਰ ਵਿਚ ਹੀ ਫੜੀ ਗਈ, ਪਤੀ ਵੀ ਚੜ੍ਹਿਆ ਪੁਲਿਸ ਹੱਥੇ
ਆਟੋ ਨੂੰ ਟਰੱਕ ਨੇ ਪਿੱਛੋਂ ਮਾਰੀ ਟੱਕਰ, ਦੋ ਔਰਤਾਂ ਦੀ ਮੌਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us