ਸ਼ਾਇਦ ਮੌਤ ਹੀ ਖਿੱਚ ਲਿਆਈ ! ਸੁੱਤੇ ਪਤੀ ਪਤਨੀ ਨੂੰ ਸੱਪ ਨੇ ਡੰਗਿਆ, ਦੋਵਾਂ ਦੀ ਮੌਤ, 15 ਦਿਨ ਪਹਿਲਾਂ ਬਿਹਾਰ ਤੋਂ ਪਤੀ ਕੋਲ ਰਹਿਣ ਆਈ ਸੀ ਪਤਨੀ

ਸ਼ਾਇਦ ਮੌਤ ਹੀ ਖਿੱਚ ਲਿਆਈ ! ਸੁੱਤੇ ਪਤੀ ਪਤਨੀ ਨੂੰ ਸੱਪ ਨੇ ਡੰਗਿਆ, ਦੋਵਾਂ ਦੀ ਮੌਤ, 15 ਦਿਨ ਪਹਿਲਾਂ ਬਿਹਾਰ ਤੋਂ ਪਤੀ ਕੋਲ ਰਹਿਣ ਆਈ ਸੀ ਪਤਨੀ


ਵੀਓਪੀ ਬਿਊਰੋ, ਲੁਧਿਆਣਾ : ਥਰੀਕੇ ਇਲਾਕੇ ਵਿਚ ਡੇਅਰੀ ਦੇ ਕਮਰੇ ਵਿਚ ਸੌਂ ਰਹੇ ਪਤੀ-ਪਤਨੀ ਨੂੰ ਸੱਪ ਦੇ ਡੰਗ ਲਿਆ। ਇਸ ਕਾਰਨ ਪਤੀ ਪਤਨੀ ਦੀ ਮੌਤ ਹੋ ਗਈ। ਮਰਨ ਵਾਲਿਆਂ ਦੀ ਪਛਾਣ ਬਿਹਾਰ ਦੇ ਰਹਿਣ ਵਾਲੇ ਸੁਸ਼ੀਲ ਪਾਸਵਾਨ(39) ਤੇ ਉਸ ਦੀ ਪਤਨੀ ਲਲਿਤਾ ਦੇਵੀ(38) ਵਜੋਂ ਹੋਈ ਹੈ। ਸੁਸ਼ੀਲ ਪਿਛਲੇ ਡੇਢ ਸਾਲ ਤੋਂ ਥਰੀਕੇ ਦੀ ਇਕ ਦੁੱਧ ਦੀ ਡੇਅਰੀ ਵਿਚ ਕੰਮ ਕਰਦਾ ਸੀ ।15 ਦਿਨ ਪਹਿਲਾਂ ਹੀ ਉਸ ਦੀ ਪਤਨੀ ਆਪਣੇ ਚਾਰ ਬੱਚਿਆਂ ਨਾਲ ਥਰੀਕੇ ਇਲਾਕੇ ਵਿਚ ਪਤੀ ਨਾਲ ਰਹਿਣ ਆ ਗਈ।

ਬੀਤੀ ਰਾਤ ਉਨ੍ਹਾਂ ਦੇ ਬੱਚੇ ਛੱਤ ‘ਤੇ ਸੁੱਤੇ ਸਨ ਤੇ ਜਦ ਕਿ ਸੁਸ਼ੀਲ ਅਤੇ ਲਲਿਤਾ ਕਮਰੇ ਵਿਚ ਸੁੱਤੇ ਹੋਏ ਸਨ। ਇਸੇ ਦੌਰਾਨ ਕਮਰੇ ਅੰਦਰ ਦਾਖ਼ਲ ਹੋਏ ਸੱਪ ਨੇ ਸੁਸ਼ੀਲ ਅਤੇ ਲਲਿਤਾ ਨੂੰ ਡੰਗ ਮਾਰ ਦਿੱਤਾ। ਸੁਸ਼ੀਲ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਲਲਿਤਾ ਦੇ ਰੌਲਾ ਪਾਉਣ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਉਸ ਨੂੰ ਹਸਪਤਾਲ ਲੈ ਗਏ । ਹਸਪਤਾਲ ਪਹੁੰਚਣ ਦੇ ਕੁਝ ਸਮੇਂ ਬਾਅਦ ਹੀ ਔਰਤ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!