ਹੁਣ 1780 ਰੁਪਏ ਦਾ ਮਿਲੇਗਾ ਗੈਸ ਸਿਲੰਡਰ, ਕੀਮਤਾਂ ਵਿਚ ਹੋਇਆ ਵਾਧਾ

ਹੁਣ 1780 ਰੁਪਏ ਦਾ ਮਿਲੇਗਾ ਗੈਸ ਸਿਲੰਡਰ, ਕੀਮਤਾਂ ਵਿਚ ਹੋਇਆ ਵਾਧਾ


ਵੀਓਪੀ ਬਿਊਰੋ, ਨਵੀਂ ਦਿੱਲੀ : ਮਹਿੰਗਾਈ ਦੀ ਮਾਰ ਹੁਣ ਗੈਸ ਸਿਲੰਡਰਾਂ ਉਤੇ ਵੀ ਪਈ ਹੈ। ਤੇਲ ਕੰਪਨੀਆਂ ਵੱਲੋਂ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ‘ਚ ਵਾਧਾ ਕੀਤਾ ਗਿਆ ਹੈ। ਇਸ 7 ​​ਰੁਪਏ ਦੇ ਵਾਧੇ ਤੋਂ ਬਾਅਦ ਦਿੱਲੀ ਵਿੱਚ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੀ ਕੀਮਤ 1,773 ਰੁਪਏ ਤੋਂ ਵਧ ਕੇ 1,780 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਮੁੰਬਈ ‘ਚ ਵਪਾਰਕ ਸਿਲੰਡਰ ਦੀ ਕੀਮਤ ਪਹਿਲਾਂ 1725 ਰੁਪਏ ਤੋਂ ਵਧ ਕੇ 1732 ਰੁਪਏ ਹੋ ਗਈ ਹੈ। ਚੇਨਈ ਵਿੱਚ ਵਪਾਰਕ ਸਿਲੰਡਰ ਦੀ ਕੀਮਤ 1937 ਰੁਪਏ ਤੋਂ ਵਧ ਕੇ 1944 ਰੁਪਏ ਹੋ ਗਈ ਹੈ।ਕੋਲਕਾਤਾ ‘ਚ ਵਪਾਰਕ ਸਿਲੰਡਰ ਦੀ ਕੀਮਤ ਪਹਿਲਾਂ 1875.50 ਰੁਪਏ ਤੋਂ ਵਧ ਕੇ 1882.50 ਰੁਪਏ ਹੋ ਗਈ ਹੈ।


ਇਸ ਤੋਂ ਪਹਿਲਾਂ ਜੂਨ ‘ਚ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ‘ਚ ਜੂਨ ਵਿੱਚ 83 ਰੁਪਏ ਤੇ ਮਈ ਵਿੱਚ 172 ਰੁਪਏ ਦੀ ਕਟੌਤੀ ਕੀਤੀ ਗਈ ਸੀ।ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਦੇਸ਼ ਵਿਚ ਘਰੇਲੂ ਐਲਪੀਜੀ ਗੈਸ ਦੀ ਕੀਮਤ ‘ਚ ਆਖਰੀ ਬਦਲਾਅ ਇਕ ਸਾਲ ਪਹਿਲਾਂ ਹੋਇਆ ਸੀ। ਇਸ ਦੌਰਾਨ 14 ਕਿਲੋ ਦੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਬਾਅਦ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਵਿੱਚ ਐਲਪੀਜੀ ਗੈਸ ਦੀਆਂ ਕੀਮਤਾਂ ਪਹਿਲਾਂ ਵਾਂਗ ਹੀ ਬਰਕਰਾਰ ਹਨ। ਘਰੇਲੂ ਐਲਪੀਜੀ ਸਿਲੰਡਰ ਦੀ ਦਿੱਲੀ ਵਿੱਚ ਕੀਮਤ 1103 ਰੁਪਏ, ਕੋਲਕਾਤਾ ਵਿੱਚ 1129 ਰੁਪਏ, ਮੁੰਬਈ ਵਿੱਚ 1102.50 ਰੁਪਏ ਅਤੇ ਚੇਨਈ ਵਿੱਚ 1118.50 ਰੁਪਏ ਹੈ।

error: Content is protected !!