ਗਰਲਫਰੈਂਡ ਲਈ ਕੱਟ ਦਿੱਤਾ ਪਤਨੀ ਦਾ ਨੱਕ, ਫਰਾਰ ਹੁੰਦਾ ਹੋਇਆ ਕੱਟਿਆ ਨੱਕ ਜੇਬ ਵਿਚ ਪਾ ਕੇ ਲੈ ਗਿਆ

ਗਰਲਫਰੈਂਡ ਲਈ ਕੱਟ ਦਿੱਤਾ ਪਤਨੀ ਦਾ ਨੱਕ, ਫਰਾਰ ਹੁੰਦਾ ਹੋਇਆ ਕੱਟਿਆ ਨੱਕ ਜੇਬ ਵਿਚ ਪਾ ਕੇ ਲੈ ਗਿਆ


ਵੀਓਪੀ ਬਿਊਰੋ, ਨੈਸ਼ਨਲ-ਨਾਜਾਇਜ਼ ਸਬੰਧਾਂ ਦੇ ਚਲਦੇ ਪਤੀ ਨੇ ਗਰਲਫਰੈਂਡ ਲਈ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਨੱਕ ਵੱਢ ਦਿੱਤਾ। ਇੰਨਾ ਹੀ ਨਹੀਂ ਫਰਾਰ ਹੋਣ ਸਮੇਂ ਮੁਲਜ਼ਮ ਕੱਟਿਆ ਹੋਇਆ ਨੱਕ ਆਪਣੀ ਜੇਬ ਵਿਚ ਪਾ ਕੇ ਲੈ ਗਿਆ।


ਮਾਮਲਾ ਯੂਪੀ ਦੇ ਲਖੀਮਪੁਰ ਜ਼ਿਲ੍ਹੇ ਦਾ ਹੈ। ਇਥੇ ਰਹਿੰਦੇ ਵਿਕਰਮ ਦਾ ਵਿਆਹ ਸੀਮਾ ਦੇਵੀ ਨਾਲ ਹੋਇਆ। ਉਨ੍ਹਾਂ ਦੇ ਦੋ ਬੱਚੇ ਵੀ ਹੋਏ। ਇਸੇ ਦੌਰਾਨ ਵਿਕਰਮ ਦੇ ਇਲਾਕੇ ਵਿਚ ਹੀ ਰਹਿੰਦੀ ਇਕ ਹੋਰ ਮਹਿਲਾ ਨਾਲ ਨਾਜਾਇਜ਼ ਸਬੰਧ ਬਣ ਗਏ। ਜਦੋਂ ਇਸ ਦਾ ਪਤਾ ਸੀਮਾ ਨੂੰ ਲੱਗਾ ਤਾਂ ਉਹ ਵਿਰੋਧ ਕਰਨ ਲੱਗੀ। ਇਸ ਗੱਲ ਨੂੰ ਲੈ ਕੇ ਕਲੇਸ਼ ਰਹਿਣ ਲੱਗਾ। ਬੀਤੀ ਰਾਤ ਵਿਕਰਮ ਘਰ ਪਰਤਿਆ ਤੇ ਰੋਟੀ ਮੰਗਣ ਲੱਗਾ। ਸੀਮਾ ਨੇ ਰੋਟੀ ਖੁਆਈ ਤੇ ਫਿਰ ਦੋਵਾਂ ਵਿਚਾਲੇ ਉਕਤ ਮਹਿਲਾ ਨੂੰ ਲੈ ਕੇ ਕਹਾ ਸੁਣੀ ਹੋ ਗਈ। ਗੁੱਸੇ ਵਿਚ ਆਇਆ ਵਿਕਰਮ ਆਪਣੀ ਧੀ ਨੂੰ ਬੇਰਹਿਮੀ ਨਾਲ ਕੁੱਟਣ ਲੱਗਾ।

ਇਸ ਵਿਚਾਲੇ ਸੀਮਾ ਨੇ ਬੱਚੀ ਨੂੰ ਬਚਾਇਆ। ਵਿਕਰਮ ਦਾ ਗੁੱਸਾ ਸਤਵੇਂ ਅਸਮਾਨ ਉਤੇ ਪਹੁੰਚ ਗਿਆ ਤੇ ਉਸ ਨੇ ਤੇਜ਼ਧਾਰ ਹਥਿਆਰ ਨਾਲ ਪਤਨੀ ਦੀ ਨੱਕ ਕੱਟ ਦਿੱਤੀ ਤੇ ਫਰਾਰ ਹੁੰਦਾ ਹੋਇਆ ਕੱਟੀ ਹੋਈ ਨੱਕ ਜੇਬ ਵਿਚ ਪਾ ਕੇ ਲੈ ਗਿਆ। ਜ਼ਖਮੀ ਪਤਨੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।

error: Content is protected !!