ਰੈਸਟੋਰੈਂਟ ਵਿਚ ਗਾਹਕਾਂ ਨੂੰ ਪਰੋਸੇ ਚਿਕਨ ਵਿਚੋਂ ਨਿਕਲਿਆ ਚੂਹਾ, ਹੰਗਾਮੇ ਤੋਂ ਬਾਅਦ ਵੀਡੀਓ ਕੀਤੀ ਵਾਇਰਲ

ਰੈਸਟੋਰੈਂਟ ਵਿਚ ਗਾਹਕਾਂ ਨੂੰ ਪਰੋਸੇ ਚਿਕਨ ਵਿਚੋਂ ਨਿਕਲਿਆ ਚੂਹਾ, ਹੰਗਾਮੇ ਤੋਂ ਬਾਅਦ ਵੀਡੀਓ ਕੀਤੀ ਵਾਇਰਲ


ਵੀਓਪੀ ਬਿਊਰੋ, ਲੁਧਿਆਣਾ- ਇੱਥੋਂ ਦੇ ਇਕ ਮਸ਼ਹੂਰ ਰੈਸਟੋਰੈਂਟ ਵਿਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਗਾਹਕਾਂ ਨੂੰ ਪਰੋਸੇ ਗਏ ਚਿਕਨ ਵਿਚੋਂ ਰੋਸਟ ਕੀਤਾ ਹੋਇਆ ਚੂਹਾ ਨਿਕਲਿਆ। ਸਾਫ ਤੌਰ ਉਤੇ ਚੂਹਾ ਦਿਸਣ ਉਤੇ ਗਾਹਕਾਂ ਨੇ ਉਥੇ ਹੰਗਾਮਾ ਕਰ ਦਿੱਤਾ ਤੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।ਇਹ ਘਟਨਾ ਲੁਧਿਆਣਾ ਦੇ ਜਗਰਾਓਂ ਪੁੱਲ ਨੇੜੇ ਇਕ ਮਸ਼ਹੂਰ ਰੈਸਟੋਰੈਂਟ ਪ੍ਰਕਾਸ਼ ਢਾਬੇ ਦੀ ਹੈ।


ਇਹ ਵੀਡੀਓ ਲੁਧਿਆਣਾ ਦੇ ਪ੍ਰਕਾਸ਼ ਢਾਬੇ ਦੀ ਹੈ, ਜਿੱਥੇ ਚਿਕਨ ਖਾ ਰਹੇ ਵਿਅਕਤੀ ਉਸ ਵੇਲੇ ਹੈਰਾਨ ਰਹਿ ਗਏ ਤੇ ਉਨ੍ਹਾਂ ਦੇ ਮੂੰਹ ‘ਚੋਂ ਬੁਰਕੀਆਂ ਬਾਹਰ ਨਿਕਲ ਆਈਆਂ, ਜਦੋਂ ਚਿਕਨ ਵਿੱਚ ਚੂਹਾ ਮਿਲਿਆ। ਇਸ ਦੌਰਾਨ ਲੋਕ ਉੱਚੀ ਉੱਚੀ ਰੌਲਾ ਪਾਉਂਦੇ ਕਹਿ ਰਹੇ ਸਨ ਕਿ ਇਥੇ ਰੋਟੀ ਖਾਣ ਆਏ ਸਨ , ਆਪਣੀ ਮੌਤ ਨੂੰ ਸੱਦਾ ਨਹੀਂ ਦੇਣ ਆਏ। ਜਿਹੜਾ ਚੂਹਾ ਚਿਕਨ ਵਿੱਚ ਤੈਰ ਰਿਹਾ ਸੀ। ਇਸ ਘਟਨਾ ਤੋਂ ਬਾਅਦ ਵਿਭਾਗ ਹਰਕਤ ਵਿੱਚ ਆ ਗਿਆ ਹੈ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਵੱਲੋਂ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ।

ਦੂਜੇ ਪਾਸੇ ਪ੍ਰਕਾਸ਼ ਢਾਬੇ ਦੇ ਸੰਚਾਲਕ ਇਸ ਘਟਨਾ ‘ਤੇ ਇਹ ਕਹਿੰਦੇ ਹੋਏ ਸਪੱਸ਼ਟੀਕਰਨ ਦੇ ਰਹੇ ਹਨ ਕਿ ਉਨ੍ਹਾਂ ਦੇ ਢਾਬੇ ਵਿੱਚ ਚੂਹਾ ਨਿਕਲਣ ਦੀ ਘਟਨਾ ਪਹਿਲਾਂ ਕਦੇ ਨਹੀਂ ਵਾਪਰੀ ਸੀ। ਸਾਫ ਤੌਰ ‘ਤੇ ਇਹ ਸਾਜਿਸ਼ ਤਹਿਤ ਕੀਤਾ ਗਿਆ ਹੈ ਕਿਉਂਕਿ ਉਹ ਸਫਾਈ ਦਾ ਪੂਰਾ ਧਿਆਨ ਰੱਖਦੇ ਹਨ। ਲੇਕਿਨ ਦੂਜੇ ਪਾਸੇ ਫੂਡ ਸੈਫਟੀ ਵਿਭਾਗ ਵੱਲੋਂ ਫੂਡ ਸੈਫਟੀ ਵਿਭਾਗ ਵਲੋਂ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਹੋਇਆਂ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

error: Content is protected !!