ਪਤੀ ਨੂੰ ਸੀ ਪੋ+ਰ+ਨ ਦੇਖਣ ਦੀ ਆਦਤ, ਪਤਨੀ ਨੇ ਪੁਲਿਸ ਕੋਲ ਪਹੁੰਚ ਕੇ ਕਿਹਾ- ਪੁੱਠੇ ਕੰਮ ਕਰਦੈ ਪਤੀ

ਪਤੀ ਨੂੰ ਸੀ ਪੋ+ਰ+ਨ ਦੇਖਣ ਦੀ ਆਦਤ, ਪਤਨੀ ਨੇ ਪੁਲਿਸ ਕੋਲ ਪਹੁੰਚ ਕੇ ਕਿਹਾ- ਪੁੱਠੇ ਕੰਮ ਕਰਦੈ ਪਤੀ

ਨਵੀਂ ਦਿੱਲੀ (ਵੀਓਪੀ ਬਿਊਰੋ) ਨਵੀਂ ਦਿੱਲੀ ਵਿੱਚ ਇਕ ਅਜੀਬ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਕ ਔਰਤ ਨੇ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦੇ ਪਤੀ ਵੱਲੋਂ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਹੈ। ਔਰਤ ਦਾ ਦਾਅਵਾ ਹੈ ਕਿ ਉਸਦਾ ਪਤੀ ਪੋਰਨ ਦਾ ਆਦੀ ਹੈ ਅਤੇ ਉਸਨੂੰ ਗੈਰ-ਕੁਦਰਤੀ ਸੈਕਸ ਕਰਨ ਲਈ ਮਜਬੂਰ ਕਰਦਾ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੂਰਬੀ ਰੋਹਤਾਸ਼ ਨਗਰ ਦੀ ਰਹਿਣ ਵਾਲੀ 30 ਸਾਲਾ ਔਰਤ ਨੇ ਸੋਮਵਾਰ ਨੂੰ ਸ਼ਾਹਦਰਾ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਪਣੀ ਸ਼ਿਕਾਇਤ ਵਿੱਚ, ਉਸਨੇ ਆਪਣੇ ਪਤੀ ਅਤੇ ਉਸਦੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਖਿਲਾਫ ਦਾਜ ਦੀ ਮੰਗ, ਮਾਨਸਿਕ ਅਤੇ ਸਰੀਰਕ ਪਰੇਸ਼ਾਨੀ ਦੇ ਦੋਸ਼ ਲਗਾਏ ਹਨ। ਇਸ ਤੋਂ ਇਲਾਵਾ ਉਸਨੇ ਆਪਣੇ ਪਤੀ ‘ਤੇ ਇਹ ਵੀ ਦੋਸ਼ ਲਗਾਇਆ ਕਿ ਉਸਦਾ ਪਤੀ ਪੋਰਨ ਦੇਖਣ ਦਾ ਆਦੀ ਹੈ ਅਤੇ ਉਹ ਉਸਨੂੰ ਪੋਰਨ ਦੇਖਣ ਲਈ ਵੀ ਮਜਬੂਰ ਕਰਦਾ ਹੈ।

ਪੁਲੀਸ ਨੇ ਮੁਲਜ਼ਮ ਪਤੀ ਅਤੇ ਪਰਿਵਾਰ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂਆਤੀ ਪੜਾਅ ‘ਤੇ ਹੈ। ਇਸ ਮਾਮਲੇ ‘ਚ ਅਗਲੇਰੀ ਲੋੜੀਂਦੀ ਕਾਰਵਾਈ ਲਈ ਗਵਾਹਾਂ ਦੇ ਬਿਆਨ ਡਿਜੀਟਲ ਰੂਪ ‘ਚ ਦਰਜ ਕੀਤੇ ਜਾ ਰਹੇ ਹਨ ਅਤੇ ਹੋਰ ਸਬੂਤ ਹਾਸਲ ਕੀਤੇ ਜਾ ਰਹੇ ਹਨ।

error: Content is protected !!