Skip to content
Wednesday, December 18, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
July
5
ਭਾਰਤ ਵਿਚ ਪੈਟਰੋਲ ਮਿਲੇਗਾ 15 ਰੁਪਏ ਲੀਟਰ ! ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਦਾਅਵਾ
Latest News
National
ਭਾਰਤ ਵਿਚ ਪੈਟਰੋਲ ਮਿਲੇਗਾ 15 ਰੁਪਏ ਲੀਟਰ ! ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਦਾਅਵਾ
July 5, 2023
Voice of Punjab
ਭਾਰਤ ਵਿਚ ਪੈਟਰੋਲ ਮਿਲੇਗਾ 15 ਰੁਪਏ ਲੀਟਰ ! ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਦਾਅਵਾ
ਵੀਓਪੀ ਬਿਊਰੋ, ਨੈਸ਼ਨਲ-ਭਾਰਤ ਵਿਚ ਆਉਣ ਵਾਲੇ ਸਮੇਂ ਵਿਚ ਦੇਸ਼ ਵਾਸੀਆਂ ਨੂੰ ਪੈਟਰੋਲ 15 ਰੁਪਏ ਲਿਟਰ ਮਿਲ ਸਕਦਾ ਹੈ। ਇਹ ਦਾਅਵਾ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੀ ਸੋਚ ਹੈ ਕਿ ਕਿਸਾਨ ਨਾ ਸਿਰਫ਼ ‘ਅੰਨਦਾਤਾ’ ਬਣੇ, ਸਗੋਂ ‘ਊਰਜਾਦਾਤਾ’ ਵੀ ਬਣੇ। ਸੜਕ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਹੁਣ ਸਾਰੇ ਵਾਹਨ ਕਿਸਾਨਾਂ ਦੁਆਰਾ ਬਣਾਏ ਗਏ ਇਥੋਨਾਲ ਨਾਲ ਚੱਲਣਗੇ। ਕੇਂਦਰੀ ਮੰਤਰੀ ਨਿਤਿਨ ਗਡਕਰੀ ਬੁੱਧਵਾਰ ਨੂੰ ਰਾਜਸਥਾਨ ਦੇ ਪ੍ਰਤਾਪਗੜ੍ਹ ਵਿਚ ਇੱਕ ਸਭਾ ਵਿੱਚ ਸੰਬੋਧਨ ਕਰ ਰਹੇ ਸਨ।
ਨਿਤਿਨ ਗਡਕਰੀ ਨੇ ਕਿਹਾ, ‘ਜੇਕਰ ਔਸਤਨ 60 ਫੀਸਦੀ ਇਥੋਨਾਲ ਅਤੇ 40 ਫੀਸਦੀ ਇਲੈਕਟ੍ਰਿਕ ਵਾਹਨ ਹੋ ਗਏ ਤਾਂ ਪੈਟਰੋਲ 15 ਰੁਪਏ ਲਿਟਰ ਮਿਲੇਗਾ ਅਤੇ ਲੋਕਾਂ ਨੂੰ ਫਾਇਦਾ ਹੋਵੇਗਾ। ਇਸ ਨਾਲ ਪ੍ਰਦੂਸ਼ਣ ਵੀ ਘਟੇਗਾ। ਹੁਣ ਦਰਾਮਦ ‘ਤੇ 16 ਲੱਖ ਕਰੋੜ ਰੁਪਏ ਖਰਚ ਹੋ ਰਹੇ ਹਨ, ਇਹ ਪੈਸਾ ਕਿਸਾਨਾਂ ਦੇ ਘਰ ਜਾਵੇਗਾ।
ਨਿਤਿਨ ਗਡਕਰੀ ਨੇ ਅੱਗੇ ਕਿਹਾ ਕਿ ਹੁਣ ਕਿਸਾਨ ਨਾ ਸਿਰਫ਼ ਅੰਨਦਾਤਾ ਬਣੇਗਾ, ਸਗੋਂ ਊਰਜਾ ਪ੍ਰਦਾਨ ਕਰਨ ਵਾਲਾ ਵੀ ਬਣੇਗਾ। ਇਹ ਸਾਡੀ ਸਰਕਾਰ ਦੀ ਸੋਚ ਹੈ। ਉਨ੍ਹਾਂ ਕਿਹਾ ਕਿ ਉਹ ਅਗਸਤ ਮਹੀਨੇ ‘ਚ ਟੋਇਟਾ ਦੀਆਂ ਗੱਡੀਆਂ ਲਾਂਚ ਕਰ ਰਹੇ ਹਨ, ਜੋ ਕਿ ਈਥਾਨੌਲ ‘ਤੇ ਚੱਲਣਗੀਆਂ। ਭਾਰਤ ਸਰਕਾਰ ਨੇ ਸਾਲ 2025 ਤੱਕ ਪੈਟਰੋਲ ਅਤੇ ਡੀਜ਼ਲ ‘ਚ 20 ਫੀਸਦੀ ਇਥੋਨਾਲ ਨੂੰ ਮਿਲਾਉਣ ਦਾ ਟੀਚਾ ਰੱਖਿਆ ਹੈ। ਮੌਜੂਦਾ ਸਮੇਂ ਵਿਚ ਦੇਸ਼ ‘ਚ ਪੈਟਰੋਲ ‘ਚ 9 ਫੀਸਦੀ ਤੱਕ ਇਥੋਨਾਲ ਮਿਲਾਇਆ ਜਾਂਦਾ ਹੈ। ਇਹ ਟੀਚਾ ਬਹੁਤ ਵੱਡਾ ਹੈ। ਇਸ ਦੇ ਲਈ ਵੱਡੀ ਮਾਤਰਾ ਵਿੱਚ ਇਥੋਨਾਲ ਦੀ ਲੋੜ ਪਵੇਗੀ।
ਅਮਰੀਕਾ ਵਿੱਚ ਇਥੋਨਾਲ ਮੱਕੀ ਦੇ ਸਟਾਰਚ ਤੋਂ ਪੈਦਾ ਹੁੰਦਾ ਹੈ ਜਦੋਂ ਕਿ ਬ੍ਰਾਜ਼ੀਲ ਵਿੱਚ ਗੰਨੇ ਤੋਂ ਪੈਦਾ ਹੁੰਦਾ ਹੈ। ਭਾਰਤ ਵਿੱਚ ਗੰਨੇ ਤੋਂ ਇਥੋਨਾਲ ਤਿਆਰ ਕੀਤਾ ਜਾਂਦਾ ਹੈ। ਅਮਰੀਕਾ ਅਤੇ ਬ੍ਰਾਜ਼ੀਲ ਮਿਲ ਕੇ ਦੁਨੀਆ ਦੇ ਇਥੋਨਾਲ ਉਤਪਾਦਨ ਦਾ 84 ਫੀਸਦੀ ਉਤਪਾਦਨ ਕਰਦੇ ਹਨ। ਇਸ ਸਮੇਂ ਭਾਰਤ ਵਿੱਚ ਬਹੁਤ ਘੱਟ ਇਥੋਨਾਲ ਦਾ ਉਤਪਾਦਨ ਹੁੰਦਾ ਹੈ।
Post navigation
ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਰੋਡ ਸ਼ੋਅ ਉਤੇ 925 ਸਰਕਾਰੀ ਬੱਸਾਂ ਦੀ ਕੀਤੀ ਵਰਤੋਂ, ਖਰਚੇ 1.13 ਕਰੋੜ ਰੁਪਏ, ਬਾਜਵਾ ਨੇ ਕੈਗ ਨੂੰ ਪੱਤਰ ਲਿਖ ਕੀਤਾ ਖੁਲਾਸਾ, ਆਡਿਟ ਦੀ ਮੰਗ
ਇਕ ਹੋਰ ਟੋਲ ਪਲਾਜ਼ਾ ਮਾਨ ਸਰਕਾਰ ਨੇ ਕਰਵਾਇਆ ਬੰਦ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us