ਭਾਰਤੀ ਟੀਮ ਦਾ ਇਕ ਹੋਰ ਦਿਗਜ ਕ੍ਰਿਕਟਰ ਹੋਇਆ ਹਾਦਸੇ ਦਾ ਸ਼ਿਕਾਰ, ਕੈਂਟਰ ਨੇ ਕਾਰ ਨੂੰ ਮਾਰੀ ਜਬਰਦਸਤ ਟੱਕਰ

ਭਾਰਤੀ ਟੀਮ ਦਾ ਇਕ ਹੋਰ ਦਿਗਜ ਕ੍ਰਿਕਟਰ ਹੋਇਆ ਹਾਦਸੇ ਦਾ ਸ਼ਿਕਾਰ, ਕੈਂਟਰ ਨੇ ਕਾਰ ਨੂੰ ਮਾਰੀ ਜਬਰਦਸਤ ਟੱਕਰ


ਵੀਓਪੀ ਬਿਊਰੋ, ਨੈਸ਼ਨਲ-ਭਾਰਤੀ ਕ੍ਰਿਕਟਰ ਬੱਲੇਬਾਜ਼ ਰਿਸ਼ਭ ਪੰਤ ਤੋਂ ਬਾਅਦ ਇਕ ਹੋਰ ਦਿਗਜ ਖਿਡਾਰੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਕ੍ਰਿਕਟਰ ਦੀ ਕਾਰ ਨੂੰ ਮੰਗਲਵਾਰ ਦੇਰ ਰਾਤ ਕਮਿਸ਼ਨਰ ਦੀ ਰਿਹਾਇਸ਼ ਨੇੜੇ ਇੱਕ ਤੇਜ਼ ਰਫ਼ਤਾਰ ਕੈਂਟਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਉਨ੍ਹਾਂ ਦਾ ਪੁੱਤਰ ਵੀ ਉਨ੍ਹਾਂ ਨੇ ਨਾਲ ਸੀ। ਹਾਲਾਂਕਿ ਇਸ ਹਾਦਸੇ ਵਿੱਚ ਪਿਓ-ਪੁੱਤ ਬਾਲ-ਬਾਲ ਬਚ ਗਏ। ਸੂਚਨਾ ਮਿਲਣ ’ਤੇ ਸੀਓ ਸਿਵਲ ਲਾਈਨ ਅਰਵਿੰਦ ਚੌਰਸੀਆ ਪੁਲਿਸ ਫੋਰਸ ਸਮੇਤ ਮੌਕੇ ’ਤੇ ਪੁੱਜੇ ਅਤੇ ਮੁਲਜ਼ਮ ਕੈਂਟਰ ਚਾਲਕ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ।


ਬਾਗਪਤ ਰੋਡ ‘ਤੇ ਸਥਿਤ ਮੁਲਤਾਨ ਨਗਰ ਨਿਵਾਸੀ ਕ੍ਰਿਕਟਰ ਗੇਂਦਬਾਜ਼ ਪ੍ਰਵੀਨ ਕੁਮਾਰ ਮੰਗਲਵਾਰ ਰਾਤ ਕਰੀਬ 10 ਵਜੇ ਆਪਣੀ ਡਿਫੈਂਡਰ ਗੱਡੀ ‘ਚ ਪਾਂਡਵ ਨਗਰ ਤੋਂ ਆ ਰਹੇ ਸੀ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦਾ ਪੁੱਤਰ ਵੀ ਸੀ। ਜਿਵੇਂ ਹੀ ਉਹ ਕਮਿਸ਼ਨਰ ਦੀ ਰਿਹਾਇਸ਼ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਕੈਂਟਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ‘ਚ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ, ਜਦਕਿ ਪ੍ਰਵੀਨ ਕੁਮਾਰ ਅਤੇ ਉਨ੍ਹਾਂ ਦਾ ਪੁੱਤਰ ਸੁਰੱਖਿਅਤ ਬਚ ਗਏ। ਹਾਦਸੇ ਤੋਂ ਬਾਅਦ ਉਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਿਨ੍ਹਾਂ ਨੇ ਕੈਂਟਰ ਚਾਲਕ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ। ਪ੍ਰਵੀਨ ਮੁਲਤਾਨ ਨਗਰ, ਮੇਰਠ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਨੇ MS ਧੋਨੀ ਦੀ ਅਗਵਾਈ ਵਿਚ ਆਸਟ੍ਰੇਲੀਆ ਵਿਚ ਭਾਰਤ ਦੀ 2008 ਸੀਬੀ ਸੀਰੀਜ਼ ਜਿੱਤ ਵਿੱਚ ਮੁੱਖ ਭੂਮਿਕਾ ਨਿਭਾਈ ਸੀ।


ਸੂਚਨਾ ਮਿਲਣ ‘ਤੇ ਥਾਣਾ ਸਿਵਲ ਲਾਈਨ ਦੀ ਪੁਲਸ ਮੌਕੇ ‘ਤੇ ਪਹੁੰਚ ਗਈ। ਇਸ ਦੌਰਾਨ ਸੀਓ ਅਰਵਿੰਦ ਚੌਰਸੀਆ ਵੀ ਉਥੇ ਪਹੁੰਚ ਗਏ। ਉਨ੍ਹਾਂ ਨੇ ਪੂਰੇ ਮਾਮਲੇ ਦੀ ਜਾਣਕਾਰੀ ਲਈ। ਕੈਂਟਰ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਭੇਜ ਦਿੱਤਾ ਗਿਆ ਹੈ। ਸੀਓ ਨੇ ਦੱਸਿਆ ਕਿ ਹਾਦਸੇ ਵਿੱਚ ਪ੍ਰਵੀਨ ਕੁਮਾਰ ਅਤੇ ਉਨ੍ਹਾਂ ਦਾ ਪੁੱਤਰ ਸੁਰੱਖਿਅਤ ਹਨ।

error: Content is protected !!