ਖੇਡ ਖੇਡ ਵਿਚ ਲੱਗ ਗਿਆ ਫਾਹਾ, ਕਾਫੀ ਦੇਰ ਬਾਅਦ ਵੀ ਕਮਰੇ ਵਿਚੋਂ ਬਾਹਰ ਨਾ ਆਇਆ ਤਾਂ ਪਰਿਵਾਰ ਨੇ ਜਾ ਵੇਖਿਆ, ਲਟਕ ਰਹੀ ਸੀ 11 ਸਾਲਾ ਬੱਚੇ ਦੀ ਲਾਸ਼

ਖੇਡ ਖੇਡ ਵਿਚ ਲੱਗ ਗਿਆ ਫਾਹਾ, ਕਾਫੀ ਦੇਰ ਬਾਅਦ ਵੀ ਕਮਰੇ ਵਿਚੋਂ ਬਾਹਰ ਨਾ ਆਇਆ ਤਾਂ ਪਰਿਵਾਰ ਨੇ ਜਾ ਵੇਖਿਆ, ਲਟਕ ਰਹੀ ਸੀ 11 ਸਾਲਾ ਬੱਚੇ ਦੀ ਲਾਸ਼


ਵੀਓਪੀ ਬਿਊਰੋ, ਪਟਿਆਲਾ : ਭੈਣ ਨਾਲ ਖੇਡ ਖੇਡਦਿਆਂ 11 ਸਾਲ ਦੇ ਬੱਚੇ ਦੀ ਫਾਹਾ ਲੱਗਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਕਰਨ ਕੁਮਾਰ ਮੋਬਾਈਲ ‘ਤੇ ਗੇਮਜ਼ ਖੇਡਣ ਦਾ ਆਦੀ ਸੀ। ਸਕੂਲ ਤੋਂ ਆ ਕੇ ਕਰਨ ਆਪਣੀ ਭੈਣ ਨਾਲ ਕਮਰੇ ਵਿਚ ਖੇਡ ਰਿਹਾ ਸੀ ਕਿ ਕੱਪੜਾ ਉਸ ਦੇ ਗਲੇ ਵਿਚ ਫਸ ਗਿਆ ਤੇ ਫਾਹਾ ਲੱਗ ਗਿਆ। ਇਸ ਕਾਰਨ ਉਸ ਦੀ ਮੌਤ ਹੋ ਗਈ।


ਸੂਤਰਾਂ ਅਨੁਸਾਰ ਬੱਚੇ ਨੇ ਕੁੰਡੀ ਨਾਲ ਬਣਾਏ ਕੱਪੜੇ ਵਿਚ ਗੇਂਦ ਬੰਨ੍ਹੀ ਸੀ। ਟਰੰਕ ‘ਤੇ ਚੜ੍ਹ ਕੇ ਗੇਂਦ ਨੂੰ ਸਿਰ ਨਾਲ ਘੁਮਾ ਰਿਹਾ ਸੀ, ਇਸੇ ਦੌਰਾਨ ਟਰੰਕ ਖਿਸਕ ਗਿਆ ਤੇ ਕੱਪੜਾ ਉਸਦੇ ਗਲ ਵਿਚ ਫਸ ਗਿਆ ਤੇ ਉਸਦੀ ਮੌਤ ਹੋ ਗਈ। ਭੈਣ ਦੇ ਕਮਰੇ ‘ਚੋਂ ਆਉਣ ਤੋਂ ਕਾਫੀ ਸਮਾਂ ਬਾਅਦ ਵੀ ਕਰਨ ਬਾਹਰ ਨਹੀਂ ਆਇਆ ਜਿਸ ਕਰਕੇ ਪਰਿਵਾਰਕ ਮੈਂਬਰਾਂ ਨੇ ਕਮਰੇ ‘ਚ ਜਾ ਕੇ ਦੇਖਿਆ ਤਾਂ ਕੁੰਡੀ ਨਾਲ ਬੰਨ੍ਹੇ ਕੱਪੜੇ ਨਾਲ ਉਸਦੀ ਲਾਸ਼ ਲਟਕ ਰਹੀ ਸੀ।

error: Content is protected !!