ਮੰਦਰ ਲਿਜਾਣ ਬਹਾਨੇੇ 60 ਸਾਲਾ ਔਰਤ ਨੂੰ ਆਟੋ ਵਿਚ ਲੈ ਗਏ ਜੰਗਲ ਵਿਚ, ਸਮੂਹਿਕ ਜਬਰ ਜਨਾਹ ਕਰ ਕੇ ਕੀਤੀ ਬੇਰਹਿਮੀ ਨਾਲ ਕੁੱਟਮਾਰ, ਮਰੀ ਸਮਝ ਛੱਡ ਹੋਏ ਫ਼ਰਾਰ

ਮੰਦਰ ਲਿਜਾਣ ਬਹਾਨੇੇ 60 ਸਾਲਾ ਔਰਤ ਨੂੰ ਆਟੋ ਵਿਚ ਲੈ ਗਏ ਜੰਗਲ ਵਿਚ, ਸਮੂਹਿਕ ਜਬਰ ਜਨਾਹ ਕਰ ਕੇ ਕੀਤੀ ਬੇਰਹਿਮੀ ਨਾਲ ਕੁੱਟਮਾਰ, ਮਰੀ ਸਮਝ ਛੱਡ ਹੋਏ ਫ਼ਰਾਰ


ਵੀਓਪੀ ਬਿਊਰੋ, ਚੰਡੀਗੜ੍ਹ : ਸ਼ਹਿਰ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰੀ ਹੈ। ਮੰਦਰ ਜਾ ਰਹੀ 60 ਸਾਲਾ ਔਰਤ ਨੂੰ ਆਟੋ ਚਾਲਕ ਤੇ ਉਸ ਦੇ ਸਾਥੀ ਨੂੰ ਆਟੋ ਵਿਚ ਅਗਵਾ ਕਰ ਕੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ। ਦੋਵੇਂ ਉਸ ਨੂੰ ਕੈਂਬਵਾਲਾ ਨੇੜੇ ਜੰਗਲ ਵਿਚ ਲੈ ਗਏ, ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਨੂੰ ਮਰੀ ਸਮਝ ਕੇ ਛੱਡ ਦਿੱਤਾ। ਘਟਨਾ ਸੋਮਵਾਰ ਦੁਪਹਿਰ ਦੀ ਹੈ। ਪੁਲਿਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ, ਜਦੋਂ ਉਨ੍ਹਾਂ ਨੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ।


ਟਾਈਮਜ਼ ਆਫ਼ ਇੰਡੀਆ ਅਨੁਸਾਰ, ਔਰਤ ਸਕੇਤਰੀ ਮੰਦਰ ਵੱਲ ਪੈਦਲ ਜਾ ਰਹੀ ਸੀ ਜਦੋਂ ਕੈਂਬਵਾਲਾ ਨੇੜੇ ਇੱਕ ਆਟੋ ਰੁਕਿਆ ਜਿਸ ਵਿੱਚ ਦੋ ਲੋਕ ਸਵਾਰ ਸਨ। ਆਟੋ ਚਾਲਕ ਨੇ ਔਰਤ ਨੂੰ ਕਿਹਾ ਕਿ ਉਹ ਉਸ ਨੂੰ ਆਪਣੀ ਮੰਜ਼ਿਲ ‘ਤੇ ਛੱਡ ਦੇਵੇਗਾ। ਸੈਕਟਰ 3 ਦੇ ਥਾਣੇ ਵਿੱਚ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਔਰਤ ਇੱਛਾ ਨਾ ਹੋਣ ਦੇ ਬਾਵਜੂਦ ਥ੍ਰੀ ਵ੍ਹੀਲਰ ਵਿੱਚ ਬੈਠ ਗਈ।


ਸ਼ਿਕਾਇਤ ਮੁਤਾਬਕ ਆਟੋ ਚਾਲਕ ਉਸ ਨੂੰ ਕਿਸੇ ਹੋਰ ਧਾਰਮਿਕ ਸਥਾਨ ‘ਤੇ ਲੈ ਗਿਆ। ਜਦੋਂ ਔਰਤ ਨੇ ਕਿਹਾ ਕਿ ਇਹ ਉਹ ਥਾਂ ਨਹੀਂ ਹੈ ਜਿੱਥੇ ਮੈਂ ਜਾਣਾ ਸੀ ਤਾਂ ਉਹ ਔਰਤ ਨੂੰ ਨੇੜੇ ਦੇ ਜੰਗਲ ਵਿੱਚ ਲੈ ਗਿਆ ਅਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਜਦੋਂ ਔਰਤ ਨੇ ਵਿਰੋਧ ਕੀਤਾ ਤਾਂ ਦੋਵਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਫਿਰ ਵਾਰੀ-ਵਾਰੀ ਉਸ ਨਾਲ ਜਬਰ ਜਨਾਹ ਕੀਤਾ। ਸੱਟਾਂ ਕਾਰਨ ਔਰਤ ਬੇਹੋਸ਼ ਹੋ ਗਈ। ਦੋਵੇਂ ਮੁਲਜ਼ਮ ਔਰਤ ਦੀ ਮੌਤ ਹੋ ਚੁੱਕੀ ਸਮਝ ਕੇ ਫਰਾਰ ਹੋ ਗਏ।


ਕਰੀਬ 7-8 ਘੰਟੇ ਬਾਅਦ ਜਦੋਂ ਔਰਤ ਨੂੰ ਹੋਸ਼ ਆਇਆ ਤਾਂ ਉਹ ਦੇਰ ਰਾਤ ਤੱਕ ਕਿਸੇ ਤਰ੍ਹਾਂ ਆਪਣੇ ਘਰ ਪਹੁੰਚ ਗਈ। ਉਸ ਨੇ ਆਪਣੇ ਨਾਲ ਵਾਪਰੀ ਘਟਨਾ ਪਰਿਵਾਰਕ ਮੈਂਬਰਾਂ ਨੂੰ ਦੱਸੀ। ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲੀਸ ਕੰਟਰੋਲ ਰੂਮ (ਪੀਸੀਆਰ) ਦੀ ਗੱਡੀ ਉਸ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਲੈ ਗਈ। ਮੈਡੀਕਲ ਜਾਂਚ ‘ਚ ਉਸ ਨਾਲ ਜਿਨਸੀ ਸ਼ੋਸ਼ਣ ਦੀ ਪੁਸ਼ਟੀ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਦੂਜੇ ਦੀ ਭਾਲ ਜਾਰੀ ਹੈ।

error: Content is protected !!