ਸਿੱਖ ਫਾਰ ਜਸਟਿਸ ਦੇ ਮੁਖੀ ਪੰਨੂ ਦੀ ਮੌਤ ਦੀ ਖਬਰ ਹੋਈ ਵਾਇਰਲ, ਸੜਕ ਹਾਦਸੇ ‘ਚ ਮੌਤ ਦੀ ਫੈਲੀ ਖਬਰ

ਸਿੱਖ ਫਾਰ ਜਸਟਿਸ ਦੇ ਮੁਖੀ ਪੰਨੂ ਦੀ ਮੌਤ ਦੀ ਖਬਰ ਹੋਈ ਵਾਇਰਲ, ਸੜਕ ਹਾਦਸੇ ‘ਚ ਮੌਤ ਦੀ ਫੈਲੀ ਖਬਰ

 

ਚੰਡੀਗੜ੍ਹ (ਵੀਓਪੀ ਬਿਊਰੋ) ਅਵਤਾਰ ਸਿੰਘ ਖੰਡਾ ਤੇ ਹਰਦੀਪ ਸਿੰਘ ਨਿੱਝਰ ਦੀ ਮੌਤ ਤੋਂ ਬਾਅਦ ਹੁਣ ਸੋਸ਼ਲ ਮੀਡੀਆ ‘ਤੇ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਮੌਤ ਦੀ ਖਬਰ ਵਾਇਰਲ ਹੋ ਗਈ ਹੈ। ਇਸ ਖਬਰ ਤੋਂ ਬਾਅਦ ਵੱਖਵਾਦੀਆਂ ਦਾ ਪੂਰਾ ਢਾਂਚਾ ਡਿੱਗ ਗਿਆ ਹੈ। ਇੱਕ ਤੋਂ ਬਾਅਦ ਇਕ ਖਾਲਿਸਤਾਨੀ ਸਮੱਰਥਕਾਂ ਦੀ ਮੌਤ ਨੇ ਅੱਤਵਾਦ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ।


ਟਵਿੱਟਰ ‘ਤੇ ਅਮਰੀਕਾ ‘ਚ ਸੜਕ ਹਾਦਸੇ ‘ਚ ਮੌਤ ਹੋਣ ਦੀ ਖ਼ਬਰ ਫ਼ੈਲ ਰਹੀ ਹੈ। ਹਾਲਾਂਕਿ ਖ਼ਬਰ ਦੀ ਪੁਸ਼ਟੀ ਦਾ ਇੰਤਜ਼ਾਰ ਹੈ ਪਰ ਟਵਿਟਰ ‘ਤੇ ਉਸ ਦੀ ਮੌਤ ਦੀ ਖ਼ਬਰ ਤੇਜ਼ੀ ਨਾਲ ਟਰੈਂਡ ਕਰ ਰਹੀ ਹੈ। ਹਾਲਾਂਕਿ ਸਾਡਾ ਨਿਊਜ਼ ਚੈਨਲ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ। ਕੁੱਝ ਦਿਨ ਪਹਿਲਾਂ ਪੰਨੂ ਦੇ ਅੰਡਰਗ੍ਰਾਊਂਡ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ।

error: Content is protected !!