ਨਾ ਸੋਨਾ ਚਾਹੀਏ, ਨਾ ਚਾਂਦੀ…ਟਮਾਟਰ ਚਾਹੀਏ ! ਖੇਤ ਵਿਚੋਂ ਢਾਈ ਲੱਖ ਦੇ ਟਮਾਟਰ ਚੋਰੀ ਕਰ ਕੇ ਲੈ ਗਏ ਅਣਪਛਾਤੇ

ਨਾ ਸੋਨਾ ਚਾਹੀਏ, ਨਾ ਚਾਂਦੀ…ਟਮਾਟਰ ਚਾਹੀਏ ! ਖੇਤ ਵਿਚੋਂ ਢਾਈ ਲੱਖ ਦੇ ਟਮਾਟਰ ਚੋਰੀ ਕਰ ਕੇ ਲੈ ਗਏ ਅਣਪਛਾਤੇ


ਵੀਓਪੀ ਬਿਊਰੋ, ਬੈਂਗਲੁਰੂ : ਦੇਸ਼ ਵਿੱਚ ਟਮਾਟਰ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਦੇ ਪਾਰ ਪਹੁੰਚ ਗਈ ਹੈ। ਕਈ ਰਾਜਾਂ ਵਿੱਚ ਟਮਾਟਰ 120 ਤੋਂ 150 ਰੁਪਏ ਪ੍ਰਤੀ ਕਿਲੋ ਤੱਕ ਵੇਚਿਆ ਜਾ ਰਿਹਾ ਹੈ। ਟਮਾਟਰ ਦੀਆਂ ਵਧੀਆਂ ਕੀਮਤਾਂ ਨੇ ਵਪਾਰੀਆਂ ਤੋਂ ਚੋਰਾਂ ਦਾ ਵੀ ਧਿਆਨ ਆਪਣੇ ਵੱਲ ਖਿਚ ਲਿਆ ਹੈ। ਚੋਰ ਸੋਨਾ ਚਾਂਦੀ ਦੇ ਗਹਿਣੇ ਚੋਰੀ ਕਰਨ ਦੀ ਬਜਾਏ ਹੁਣ ਖੇਤਾਂ ਵਿਚੋਂ ਟਮਾਟਰ ਚੋਰੀ ਕਰਨ ਲੱਗੇ ਹਨ।


ਕਰਨਾਟਕ ‘ਚ ਦੇ ਹਸਨ ਜ਼ਿਲ੍ਹੇ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਕਿਸਾਨ ਦੇ ਖੇਤ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਲਜ਼ਾਮ ਹੈ ਕਿ ਚੋਰ ਕਿਸਾਨ ਦੇ ਖੇਤ ਵਿੱਚੋਂ ਲੱਖਾਂ ਰੁਪਏ ਦੇ ਟਮਾਟਰ ਚੋਰੀ ਕਰਕੇ ਲੈ ਗਏ ਹਨ।
ਟਮਾਟਰ ਚੋਰੀ ਦਾ ਮਾਮਲਾ 4 ਜੁਲਾਈ ਦੀ ਰਾਤ ਦਾ ਹੈ। ਕਿਸਾਨ ਧਾਰਨੀ ਦਾ ਕਹਿਣਾ ਹੈ ਕਿ ਚੋਰਾਂ ਨੇ ਉਸ ਦੇ ਖੇਤ ਵਿੱਚੋਂ ਕਈ ਕਿਲੋ ਟਮਾਟਰ ਚੋਰੀ ਕਰ ਲਏ ਹਨ। ਟਮਾਟਰ ਦੀ ਕੀਮਤ ਕਰੀਬ 2.5 ਲੱਖ ਰੁਪਏ ਹੈ। ਧਾਰਨੀ ਨੇ ਦੱਸਿਆ ਕਿ ਉਸ ਨੇ ਦੋ ਏਕੜ ਜ਼ਮੀਨ ਵਿੱਚ ਟਮਾਟਰ ਦੀ ਫ਼ਸਲ ਉਗਾਈ ਸੀ। ਉਹ ਟਮਾਟਰ ਦੀ ਫ਼ਸਲ ਦੀ ਕਟਾਈ ਕਰ ਕੇ ਮੰਡੀ ਵਿੱਚ ਵੇਚਣ ਦੀ ਯੋਜਨਾ ਬਣਾ ਰਹੀ ਸੀ ਪਰ ਉਦੋਂ ਹੀ ਚੋਰਾਂ ਨੇ ਟਮਾਟਰਾਂ ਨੂੰ ਕਾਬੂ ਕਰ ਲਿਆ।


ਧਾਰਨੀ ਨੇ ਪੁਲਿਸ ਨੂੰ ਟਮਾਟਰ ਚੋਰੀ ਹੋਣ ਦੀ ਸ਼ਿਕਾਇਤ ਕੀਤੀ ਹੈ। ਧਾਰਨੀ ਨੇ ਦੱਸਿਆ ਕਿ ਉਸ ਦੀ ਫਲ੍ਹਿਆਂ ਦੀ ਫ਼ਸਲ ਦਾ ਨੁਕਸਾਨ ਹੋਇਆ ਸੀ, ਇਸ ਲਈ ਉਸ ਨੇ ਕਰਜ਼ਾ ਚੁੱਕ ਕੇ ਟਮਾਟਰ ਦੀ ਫ਼ਸਲ ਉਗਾਈ ਸੀ | ਧਾਰਨੀ ਨੇ ਦੱਸਿਆ ਕਿ ਟਮਾਟਰ ਚੋਰੀ ਕਰਨ ਤੋਂ ਬਾਅਦ ਚੋਰਾਂ ਨੇ ਉਸ ਦੀ ਫ਼ਸਲ ਵੀ ਨਸ਼ਟ ਕਰ ਦਿੱਤੀ ਹੈ।

error: Content is protected !!