ED ਨੇ ‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਜਾਇਦਾਦ ਕੀਤੀ ਕੁਰਕ, ਸ਼ਰਾਬ ਘੁਟਾਲੇ ਮਾਮਲੇ ‘ਚ ਕੀਤੀ ਵੱਡੀ ਕਾਰਵਾਈ

ED ਨੇ ‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਜਾਇਦਾਦ ਕੀਤੀ ਕੁਰਕ, ਸ਼ਰਾਬ ਘੁਟਾਲੇ ਮਾਮਲੇ ‘ਚ ਕੀਤੀ ਵੱਡੀ ਕਾਰਵਾਈ

 

ਨਵੀਂ ਦਿੱਲੀ (ਵੀਓਪੀ ਬਿਊਰੋ) ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ੁੱਕਰਵਾਰ ਨੂੰ ਵੱਡੀ ਕਾਰਵਾਈ ਕੀਤੀ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ (ਆਪ) ਨੇਤਾ ਮਨੀਸ਼ ਸਿਸੋਦੀਆ ਅਤੇ ਹੋਰਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਹਨ। ਜਾਣਕਾਰੀ ਮੁਤਾਬਕ ਦਿੱਲੀ ਸ਼ਰਾਬ ਘੁਟਾਲੇ ਦੇ ਸਬੰਧ ‘ਚ ਹੁਣ ਤੱਕ 52.24 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਜਾ ਚੁੱਕੀ ਹੈ। ਇਸ ਵਿੱਚ ਮਨੀਸ਼ ਸਿਸੋਦੀਆ ਤੋਂ ਇਲਾਵਾ ਅਮਨਦੀਪ ਸਿੰਘ ਢੱਲ, ਰਾਜੇਸ਼ ਜੋਸ਼ੀ, ਗੌਤਮ ਮਲਹੋਤਰਾ ਆਦਿ ਸ਼ਾਮਲ ਹਨ।


ਦੱਸਿਆ ਗਿਆ ਹੈ ਕਿ ਮਨੀਸ਼ ਸਿਸੋਦੀਆ ਅਤੇ ਉਨ੍ਹਾਂ ਦੀ ਪਤਨੀ ਸੀਮਾ ਸਿਸੋਦੀਆ ਦੀ ਕੁਰਕ ਕੀਤੀ ਗਈ ਜਾਇਦਾਦ ਵਿੱਚ 02 ਅਚੱਲ ਜਾਇਦਾਦ ਹੈ। ਇਸ ਤੋਂ ਇਲਾਵਾ ਰਾਜੇਸ਼ ਜੋਸ਼ੀ ਅਤੇ ਰਥ ਪ੍ਰੋਡਕਸ਼ਨ ਮੀਡੀਆ ਪ੍ਰਾਈਵੇਟ ਲਿਮਟਿਡ ਦੀ ਜ਼ਮੀਨ ਅਤੇ ਫਲੈਟ ਸ਼ਾਮਲ ਹਨ। ਇਸ ਦੇ ਨਾਲ ਹੀ ਗੌਤਮ ਮਲਹੋਤਰਾ ਦੀ ਕੁਝ ਜ਼ਮੀਨ ਅਤੇ ਫਲੈਟ ਵੀ ਦੱਸੇ ਜਾ ਰਹੇ ਹਨ।


ਕੁਰਕੀ ਵਿੱਚ 44.29 ਕਰੋੜ ਰੁਪਏ ਦੀ ਚੱਲ ਜਾਇਦਾਦ ਵੀ ਸ਼ਾਮਲ ਹੈ। ਇਸ ਵਿੱਚ ਮਨੀਸ਼ ਸਿਸੋਦੀਆ ਦੇ 11.49 ਲੱਖ ਰੁਪਏ, ਬ੍ਰਿੰਡਕੋ ਸੇਲਜ਼ ਪ੍ਰਾਈਵੇਟ ਲਿਮਟਿਡ ਦੇ 16.45 ਕਰੋੜ ਰੁਪਏ ਅਤੇ ਹੋਰ ਬੈਂਕ ਖਾਤਿਆਂ ਵਿੱਚ ਪਏ ਹਨ। ਅੱਜ ਦੀ ਕਾਰਵਾਈ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਜਾਰੀ ਕੀਤੀ ਗਈ ਦੂਜੀ ਕੁਰਕੀ ਦੇ ਹੁਕਮ ਹਨ। ਪਹਿਲਾ ਕੁਰਕੀ ਆਰਡਰ 76.54 ਕਰੋੜ ਰੁਪਏ ਦੀ ਅਚੱਲ/ਚਲ ਜਾਇਦਾਦ ਲਈ ਦਿੱਤਾ ਗਿਆ ਸੀ। ਇਸ ਵਿੱਚ ਵਿਜੇ ਨਾਇਰ, ਸਮੀਰ ਮਹਿੰਦਰੂ, ਅਮਿਤ ਅਰੋੜਾ, ਅਰੁਣ ਪਿੱਲਈ ਅਤੇ ਹੋਰ ਸ਼ਾਮਲ ਸਨ।

ਇਸ ਮਾਮਲੇ ਵਿੱਚ ਹੁਣ ਤੱਕ ਕੁੱਲ ਕੁਰਕੀ 128.78 ਕਰੋੜ ਰੁਪਏ ਹੈ। ਹਾਲਾਂਕਿ ਸ਼ਰਾਬ ਘੁਟਾਲੇ ਦੇ ਮਾਮਲੇ ‘ਚ ਸ਼ਾਮਲ ਅਪਰਾਧ ਦੀ ਕਮਾਈ ਘੱਟੋ-ਘੱਟ 1,934 ਕਰੋੜ ਰੁਪਏ ਹੈ। ਈਡੀ ਨੇ ਹੁਣ ਤੱਕ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ 05 ਮੁਕੱਦਮੇ ਦਰਜ ਕੀਤੇ ਹਨ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

error: Content is protected !!