ਕਲਯੁੱਗੀ ਪਿਓ ਦਾ ਕਾਰਾ, ਖੂਹ ਵਿਚ ਸੁੱਟ ਕੇ ਮਾਰ ਦਿੱਤਾ ਪੁੱਤ, ਧੀ ਨੂੰ ਲੋਕਾਂ ਨੇ ਬਚਾਇਆ

ਕਲਯੁੱਗੀ ਪਿਓ ਦਾ ਕਾਰਾ, ਖੂਹ ਵਿਚ ਸੁੱਟ ਕੇ ਮਾਰ ਦਿੱਤਾ ਪੁੱਤ, ਧੀ ਨੂੰ ਲੋਕਾਂ ਨੇ ਬਚਾਇਆ


ਵੀਓਪੀ ਬਿਊਰੋ, ਅਜਮੇਰ : ਮਾਤਾ-ਪਿਤਾ ਰੱਬ ਦਾ ਰੂਪ ਮੰਨੇ ਜਾਂਦੇ ਹਨ ਪਰ ਇੱਥੇ ਕਲਯੁੱਗੀ ਪਿਓ ਨੇ ਆਪਣੇ ਹੱਥੀ ਆਪਣੇ ਘਰ ਦਾ ਚਿਰਾਗ ਬੁਝਾ ਦਿੱਤਾ। ਉਸ ਨੇ ਆਪਣੇ ਦੋ ਬੱਚਿਆਂ ਨੂੰ ਖੂਹ ਵਿਚ ਧੱਕਾ ਦਿੱਤਾ। ਇਸ ਕਾਰਨ ਪੁੱਤ ਦੀ ਮੌਤ ਹੋ ਗਈ ਜਦਕਿ ਧੀ ਨੂੰ ਲੋਕਾਂ ਨੇ ਖੂਹ ਵਿਚੋਂ ਸੁਰੱਖਿਅਤ ਕੱਢ ਲਿਆ। ਉਧਰ, ਨੌਜਵਾਨ ਨੇ ਤੀਜੀ ਵੱਡੀ ਧੀ ਨੂੰ ਵੀ ਖੂਹ ਵਿੱਚ ਸੁੱਟਣਾ ਚਾਹਿਆ ਪਰ ਉਹ ਹੱਥ ਛੁਡਵਾ ਕੇ ਭੱਜ ਗਈ। ਇਹ ਘਟਨਾ ਸ਼ੁੱਕਰਵਾਰ ਨੂੰ ਅਜਮੇਰ ਦੇ ਫੈਸਾਗਰ ਤਲਾਈ ਨੇੜੇ ਹਥੀਖੇੜਾ ਪਿੰਡ ਦੀ ਹੈ। ਪੁਲਿਸ ਨੇ ਮੁਲਜ਼ਮ ਪਿਤਾ ਨੂੰ ਕਾਬੂ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਹਾਥੀਖੇੜਾ ਦਾ ਰਹਿਣ ਵਾਲਾ ਆਕਾਸ਼ ਉਰਫ ਵਿਜੇ ਰਾਵਤ (35) ਦੁਪਹਿਰ ਸਮੇਂ ਹਾਥੀਖੇੜਾ ਸਥਿਤ ਪ੍ਰਾਈਵੇਟ ਸਕੂਲ ‘ਚ ਆਪਣੇ ਬੱਚਿਆਂ ਨੂੰ ਲੈਣ ਗਿਆ ਸੀ। ਉਹ ਤਿੰਨੋਂ ਬੱਚਿਆਂ ਹਰਸ਼ਵਰਧਨ (5), ਹਰਸ਼ਿਤਾ (7), ਪ੍ਰਿਅੰਕਾ (9) ਨੂੰ ਸਕੂਲ ਦੀਆਂ ਛੁੱਟੀ ਤੋਂ ਪਹਿਲਾਂ ਲੈ ਆਇਆ। ਬਾਅਦ ਵਿਚ ਉਹ ਉਨ੍ਹਾਂ ਨਾਲ ਘੁੰਮਦਾ ਰਿਹਾ । ਪਿੰਡ ਵਾਲਿਆਂ ਨੇ ਵੀ ਉਸ ਨੂੰ ਦੇਖਿਆ ਪਰ ਕਿਸੇ ਨੇ ਧਿਆਨ ਨਹੀਂ ਦਿਤਾ।
ਬਾਅਦ ਵਿਚ ਸ਼ਾਮ 4 ਵਜੇ ਉਹ ਬੱਚਿਆਂ ਨਾਲ ਆਪਣੇ ਖੇਤ ਵਿਚ ਚਲਾ ਗਿਆ। ਉੱਥੇ ਸਭ ਤੋਂ ਪਹਿਲਾਂ ਛੋਟੇ ਬੱਚੇ ਹਰਸ਼ਵਰਧਨ ਤੇ ਛੋਟੀ ਧੀ ਹਰਸ਼ਿਤਾ ਨੂੰ ਖੂਹ ‘ਚ ਧੱਕਾ ਦਿਤਾ ਗਿਆ। ਇਸ ਦੌਰਾਨ ਵੱਡੀ ਬੇਟੀ ਪ੍ਰਿਅੰਕਾ ਹੱਥ ਛੁਡਾ ਕੇ ਭੱਜ ਗਈ। ਨੇੜੇ ਹੀ ਮੌਜੂਦ ਪਿੰਡ ਵਾਸੀ ਛੋਟੂ ਸਿੰਘ ਨੇ ਉਸ ਨੂੰ ਬੱਚਿਆਂ ਨੂੰ ਖੂਹ ਵਿਚ ਸੁੱਟਦਿਆਂ ਦੇਖਿਆ।


ਉਸਨੇ ਖੂਹ ਵਿਚ ਛਾਲ ਮਾਰ ਕੇ ਹਰਸ਼ਿਤਾ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿਤੀ। ਪੁਲਿਸ ਨੇ ਸਿਵਲ ਡਿਫੈਂਸ ਨੂੰ ਮੌਕੇ ’ਤੇ ਬੁਲਾਇਆ। ਸਿਵਲ ਡਿਫੈਂਸ ਟਰੇਨਿੰਗ ਇੰਚਾਰਜ ਰਵੀ ਕੁਮਾਰ ਨੇ ਦਸਿਆ ਕਿ ਹਰਸ਼ਵਰਧਨ ਨੂੰ ਟੀਮ ਨੇ ਬਾਹਰ ਕੱਢਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਘਟਨਾ ਤੋਂ ਬਾਅਦ ਪਿਤਾ ਮੌਕੇ ਤੋਂ ਫਰਾਰ ਹੋ ਗਿਆ ਪਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਥਾਣਾ ਗੰਜ ਦੀ ਪੁਲਿਸ ਮਾਮਲੇ ਦੀ ਜਾਂਚ ‘ਚ ਲੱਗੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਤੇ ਉਸ ਦੀ ਪਤਨੀ ਵਿਚਾਲੇ ਝਗੜਾ ਚੱਲ ਰਿਹਾ ਸੀ। ਇਸੇ ਕਲੇਸ਼ ਨੇ ਘਰ ਦਾ ਚਿਰਾਗ ਬੁਝਾ ਦਿੱਤਾ।

error: Content is protected !!