ਔਲਾਦ ਨਾ ਹੋਣ ਦਾ ਦਿੰਦੀ ਰਹਿੰਦੀ ਸੀ ਤਾਅਨਾ… ਇਸੇ ਗੱਲ ਤੋਂ ਗੁੱਸੇ ‘ਚ ਆ ਕੇ ਗੁਆਂਢੀ ਨੇ ਪਤੀ-ਪਤਨੀ ਤੇ ਸੱਸ ਦਾ ਹਥੌੜਾ ਮਾਰ ਕੇ ਕੀਤਾ ਕਤਲ

ਔਲਾਦ ਨਾ ਹੋਣ ਦਾ ਦਿੰਦੀ ਰਹਿੰਦੀ ਸੀ ਤਾਅਨਾ… ਇਸੇ ਗੱਲ ਤੋਂ ਗੁੱਸੇ ‘ਚ ਆ ਕੇ ਗੁਆਂਢੀ ਨੇ ਪਤੀ-ਪਤਨੀ ਤੇ ਸੱਸ ਦਾ ਹਥੌੜਾ ਮਾਰ ਕੇ ਕੀਤਾ ਕਤਲ

 

ਲੁਧਿਆਣਾ (ਵੀਓਪੀ ਬਿਊਰੋ) ਸ਼ਹਿਰ ਦੇ ਸਲੇਮਟਾਬਰੀ ਇਲਾਕੇ ਦੇ ਨਿਊ ਜਨਤਾ ਨਗਰ ਸਥਿਤ ਘਰ ‘ਚ ਬੀਤੇ ਦਿਨੀਂ ਟ੍ਰਿਪਲ ਮਰਡਰ ਦੀ ਵਾਰਦਾਤ ਹੋਈ ਸੀ। ਮਾਂ, ਪੁੱਤਰ ਅਤੇ ਪਤਨੀ ਦੀਆਂ ਲਾਸ਼ਾਂ ਦੋ ਦਿਨ ਪਹਿਲਾਂ ਇਕ ਘਰ ਵਿਚੋਂ ਬਰਾਮਦ ਹੋਈਆਂ ਸਨ।ਤਿੰਨਾਂ ਦਾ ਬੇਰਹਿਮੀ ਨਾਲ ਕੀਤੇ ਕਤਲ ਦਾ ਮਾਮਲਾ ਪੁਲਿਸ ਨੇ 12 ਘੰਟਿਆਂ ਬਾਅਦ ਸੁਲਝਾ ਲਿਆ ਹੈ। ਉਨ੍ਹਾਂ ਦੀਆਂ ਲਾਸ਼ਾਂ ਦੋ ਦਿਨ ਬਾਅਦ ਘਰ ‘ਚ ਪਈਆਂ ਸਨ। ਸੱਸ ਅਤੇ ਨੂੰਹ ਦੀ ਲਾਸ਼ ਮੰਜੇ ‘ਤੇ ਪਈ ਸੀ, ਜਦਕਿ ਵਿਅਕਤੀ ਦੀ ਲਾਸ਼ ਨੇੜੇ ਹੀ ਫਰਸ਼ ‘ਤੇ ਪਈ ਸੀ।ਕਤਲ ਨੂੰ ਹਾਦਸੇ ਦੀ ਸ਼ਕਲ ਦੇਣ ਲਈ ਮੁਲਜ਼ਮਾਂ ਨੇ ਗੈਸ ਚਲਾ ਕੇ ਲਾਸ਼ਾਂ ਦੇ ਨੇੜੇ ਅਗਰਬੱਤੀ ਜਗਾ ਦਿੱਤੀ ਤਾਂ ਜੋ ਇੰਝ ਲੱਗੇ ਕਿ ਮੌਤ ਅੱਗ ਨਾਲ ਹੋਈ ਹੈ ਤੇ ਸਾਰੇ ਸਬੂਤ ਘਰੋਂ ਮਿਟ ਜਾਣ।

ਸਵੇਰੇ ਡੀਜੀਪੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਲੁਧਿਆਣਾ ਪੁਲਿਸ ਨੇ ਤੀਹਰੇ ਕਤਲ ਕਾਂਡ ਨੂੰ ਸੁਲਝਾ ਲਿਆ ਹੈ। ਮੁਲਜ਼ਮਾਂ ਨੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਿਸ ਦੀਆਂ ਮਾਹਿਰ ਟੀਮਾਂ ਨੇ ਜਾਂਚ ਤੋਂ ਬਾਅਦ ਇਸ ਨੂੰ ਸੁਲਝਾ ਲਿਆ ਹੈ। ਪੁਲਿਸ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਗੁਆਂਢ ਵਿੱਚ ਰਹਿਣ ਵਾਲੇ ਰੌਬਿਨ ਨਾਮ ਦੇ ਵਿਅਕਤੀ ਨੇ ਇਹ ਕਤਲ ਕੀਤਾ ਹੈ।

ਪੁਲਿਸ ਨੇ ਦੱਸਿਆ ਕਿ ਰੌਬਿਨ ਦੇ ਕੋਈ ਔਲਾਦ ਨਹੀਂ ਸੀ। ਮ੍ਰਿਤਕ ਔਰਤ ਸੁਰਿੰਦਰ ਕੌਰ ਉਸ ਨੂੰ ਹਰ ਵਾਰ ਇਹ ਗੱਲ ਕਹਿੰਦੀ ਰਹਿੰਦੀ ਸੀ ਕਿ ਤੁਹਾਡੇ ਕੋਈ ਔਲਾਦ ਕਿਉ ਨਹੀ ਹੈ। ਕਦੀ ਕਹਿੰਦੀ ਸੀ ਕਿ ਅੱਜ ਕੱਲ ਤਾਂ ਡਾਕਟਰੀ ਇਲਾਜ ਨਾਲ ਵੀ ਬੱਚੇ ਹੋ ਜਾਂਦੇ ਹਨ ਤੇ ਕਦੀ ਕਹਿੰਦੀ ਸੀ ਕਿ ਬੱਚਾ ਕਿਸੇ ਤੋਂ ਗੋਦ ਲੈ ਲਓ, ਇਸੇ ਗੱਲ ਤੋਂ ਰੌਬਿਨ ਨੂੰ ਬੁਰਾ ਲੱਗਦਾ ਸੀ।

ਹਾਦਸੇ ਵਾਲੇ ਦਿਨ ਵੀ ਸੁਰਿੰਦਰ ਕੌਰ ਨੇ ਰੌਬਿਨ ਨੂੰ ਔਲਾਦ ਨੂੰ ਲੈ ਕੇ ਤਾਅਨਾ ਮਾਰਿਆ, ਇਸੇ ਗੱਲ ਦਾ ਰੌਬਿਨ ਨੂੰ ਫਿਰ ਬੁਰਾ ਲੱਗਾ ਤਾਂ ਉਸ ਨੇ ਪਹਿਲਾਂ ਸੁਰਿੰਦਰ ਕੌਰ ਦਾ ਕਤਲ ਕੀਤਾ ਤੇ ਫਿਰ ਉਸ ਦੇ ਪਤੀ ਦਾ ਕਤਲ ਕੀਤਾ। ਕਤਲ ਕਰਨ ਲਈ ਉਸ ਨੇ ਹਥੌੜੇ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਉਸ ਨੇ ਉਨ੍ਹਾਂ ਦੀ ਬਜੁਰਗ ਮਾਂ ਦਾ ਵੀ ਹਥੌੜਾ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

error: Content is protected !!