ਪੰਜਾਬੀ ਯੂਨੀਵਰਸਿਟੀ ਖਿਲਾਫ ਪ੍ਰਚਾਰ ਕਰਨ ਵਾਲੇ ਮੁਲਾਜ਼ਮ ਹੋ ਜਾਣ ਸਾਵਧਾਨ- ਅਜਿਹਾ ਕਰਨ ‘ਤੇ ਹੋਵੇਗੀ ਕਾਨੂੰਨੀ ਕਾਰਵਾਈ

ਪੰਜਾਬੀ ਯੂਨੀਵਰਸਿਟੀ ਖਿਲਾਫ ਪ੍ਰਚਾਰ ਕਰਨ ਵਾਲੇ ਮੁਲਾਜ਼ਮ ਹੋ ਜਾਣ ਸਾਵਧਾਨ- ਅਜਿਹਾ ਕਰਨ ‘ਤੇ ਹੋਵੇਗੀ ਕਾਨੂੰਨੀ ਕਾਰਵਾਈ

 

ਪਟਿਆਲਾ (ਵੀਓਪੀ ਬਿਊਰੋ) ਪੰਜਾਬੀ ਯੂਨੀਵਰਸਿਟੀ ਵਿਰੁੱਧ ਪ੍ਰਚਾਰ ਕਰਨ ਤੇ ਇਸਦਾ ਅਕਸ ਖਰਾਬ ਕਰਨ ਵਾਲੇ ਮੁਲਾਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ’ਵਰਸਿਟੀ ਦੇ ਰਜਿਸ਼ਟਰਾਰ ਵਲੋਂ ਇਕ ਪੱਤਰ ਜਾਰੀ ਕਰਕੇ ਸਮੂਹ ਅਧਿਆਪਨ, ਗੈਰ ਅਧਿਆਪਨ, ਖੋਜ ਵਿਭਾਗ, ਨੇਬਰਹੁੱਡ ਕੈਂਪਸ, ਸੁਰੱਖਿਆ ਅਫਸਰ ਤੇ ਕਾਂਸਟੀਚਿਊਟ ਕਾਲਜ ਦੇ ਮੁੱਖੀਆਂ ਨੂੰ ਇਸ ਫੈਸਲੇ ਤੋਂ ਜਾਣੂ ਕਰਵਾਇਆ ਗਿਆ ਹੈ।

ਰਜਿਸਟਰਾਰ ਨਵਜੋਤ ਕੌਰ ਦੇ ਹਸਤਾਖਰਾਂ ਅਧੀਨ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ’ਵਰਸਿਟੀ ਅਧੀਨ ਸੇਵਾ ਨਿਭਾ ਰਹੇ ਕਿਸੇ ਵੀ ਕਰਮਚਾਰੀ ਵਲੋਂ ਜੇਕਰ ਯੂਨੀਵਰਸਿਟੀ ਦੀ ਮਾਨ ਮਰਯਾਦਾ ਪ੍ਰਭਾਵਿਤ ਕਰਨ, ਅਕਸ਼ ਖਰਾਬ ਕਰਨ ਜਾਂ ਵਿਅਕਤੀ ਵਿਸ਼ੇਸ਼ ਦੇ ਆਤਮ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀ ਸ਼ਬਦਾਵਲੀ ਜਾਂ ਜਾਣਕਾਰੀ ਸੋਸ਼ਲ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਪ੍ਰੈਸ ਜਾਂ ਕਿਸੇ ਰੇਡੀਓ ਬਰਾਡਕਾਸਟ ਰਾਹੀਂ ਸਾਂਝੀ ਜਾਂ ਵਾਇਰ ਕੀਤੀ ਜਾਂਦੀ ਹੈ ਤਾਂ ਉਸ ਖਿਲਾਫ ਸਰਵਿਸਿਜ ਰੂਲ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

error: Content is protected !!