ਤਿੰਨਾਂ ਦਾ ਕਤਲ ਕਰ ਗੈਸ ਚਲਾ ਕੇ ਬਾਲ ਗਏ ਸੀ ਅਗਰਬੱਤੀ, ਸਿਰੇ ਨਹੀਂ ਚੜ੍ਹੀ ਅੱਗ ਲਾਉਣ ਦੀ ਸਾਜ਼ਿਸ਼, ਪੁਲਿਸ ਨੇ ਕੀਤੀ ਮੁਲਜ਼ਮਾਂ ਦੀ ਪਛਾਣ

ਤਿੰਨਾਂ ਦਾ ਕਤਲ ਕਰ ਗੈਸ ਚਲਾ ਕੇ ਬਾਲ ਗਏ ਸੀ ਅਗਰਬੱਤੀ, ਸਿਰੇ ਨਹੀਂ ਚੜ੍ਹੀ ਅੱਗ ਲਾਉਣ ਦੀ ਸਾਜ਼ਿਸ਼, ਪੁਲਿਸ ਨੇ ਕੀਤੀ ਮੁਲਜ਼ਮਾਂ ਦੀ ਪਛਾਣ


ਵੀਓਪੀ ਬਿਊਰੋ, ਲੁਧਿਆਣਾ : ਸ਼ਹਿਰ ਦੇ ਸਲੇਮਟਾਬਰੀ ਇਲਾਕੇ ਦੇ ਨਿਊ ਜਨਤਾ ਨਗਰ ਸਥਿਤ ਘਰ ‘ਚ ਬੀਤੇ ਦਿਨੀਂ ਟ੍ਰਿਪਲ ਮਰਡਰ ਦੀ ਵਾਰਦਾਤ ਹੋਈ ਸੀ। ਮਾਂ, ਪੁੱਤਰ ਅਤੇ ਪਤਨੀ ਦੀਆਂ ਲਾਸ਼ਾਂ ਦੋ ਦਿਨ ਪਹਿਲਾਂ ਇਕ ਘਰ ਵਿਚੋਂ ਬਰਾਮਦ ਹੋਈਆਂ ਸਨ।ਤਿੰਨਾਂ ਦਾ ਬੇਰਹਿਮੀ ਨਾਲ ਕੀਤੇ ਕਤਲ ਦਾ ਮਾਮਲਾ ਪੁਲਿਸ ਨੇ 12 ਘੰਟਿਆਂ ਬਾਅਦ ਸੁਲਝਾ ਲਿਆ ਹੈ। ਉਨ੍ਹਾਂ ਦੀਆਂ ਲਾਸ਼ਾਂ ਦੋ ਦਿਨ ਬਾਅਦ ਘਰ ‘ਚ ਪਈਆਂ ਸਨ। ਸੱਸ ਅਤੇ ਨੂੰਹ ਦੀ ਲਾਸ਼ ਮੰਜੇ ‘ਤੇ ਪਈ ਸੀ, ਜਦਕਿ ਵਿਅਕਤੀ ਦੀ ਲਾਸ਼ ਨੇੜੇ ਹੀ ਫਰਸ਼ ‘ਤੇ ਪਈ ਸੀ।ਕਤਲ ਨੂੰ ਹਾਦਸੇ ਦੀ ਸ਼ਕਲ ਦੇਣ ਲਈ ਮੁਲਜ਼ਮਾਂ ਨੇ ਗੈਸ ਚਲਾ ਕੇ ਲਾਸ਼ਾਂ ਦੇ ਨੇੜੇ ਅਗਰਬੱਤੀ ਜਗਾ ਦਿੱਤੀ ਤਾਂ ਜੋ ਇੰਝ ਲੱਗੇ ਕਿ ਮੌਤ ਅੱਗ ਨਾਲ ਹੋਈ ਹੈ ਤੇ ਸਾਰੇ ਸਬੂਤ ਘਰੋਂ ਮਿਟ ਜਾਣ।


ਸਵੇਰੇ ਡੀਜੀਪੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਲੁਧਿਆਣਾ ਪੁਲਿਸ ਨੇ ਤੀਹਰੇ ਕਤਲ ਕਾਂਡ ਨੂੰ ਸੁਲਝਾ ਲਿਆ ਹੈ। ਮੁਲਜ਼ਮਾਂ ਨੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਿਸ ਦੀਆਂ ਮਾਹਿਰ ਟੀਮਾਂ ਨੇ ਜਾਂਚ ਤੋਂ ਬਾਅਦ ਇਸ ਨੂੰ ਸੁਲਝਾ ਲਿਆ ਹੈ। ਫਿਲਹਾਲ ਕੋਈ ਵੀ ਅਧਿਕਾਰੀ ਇਸ ਗੱਲ ਦੀ ਪੁਸ਼ਟੀ ਕਰਨ ਲਈ ਤਿਆਰ ਨਹੀਂ ਹੈ ਕਿ ਕਤਲ ਕਿਸ ਨੇ ਕੀਤਾ ਹੈ। ਪਰ ਸੂਤਰਾਂ ਅਨੁਸਾਰ ਇਸ ਕਤਲ ਪਿੱਛੇ ਇਲਾਕੇ ਦੇ ਨਸ਼ੇੜੀਆਂ ਦਾ ਹੱਥ ਹੈ, ਜੋ ਕਿ ਗੁਆਂਢ ਵਿਚ ਹੀ ਰਹਿੰਦੇ ਦੱਸੇ ਜਾ ਰਹੇ ਹਨ। ਸੂਤਰਾਂ ਮੁਤਾਬਕ ਪੁਲਿਸ ਨੇ ਇਕ ਮੁਲਜ਼ਮ ਨੂੰ ਕਾਬੂ ਵੀ ਕਰ ਲਿਆ ਹੈ ਪਰ ਹਾਲੇ ਪੁਸ਼ਟੀ ਨਹੀਂ ਕੀਤੀ ਜਾ ਰਹੀ।


ਜਾਣਕਾਰੀ ਅਨੁਸਾਰ 50 ਸਾਲਾ ਚਮਨ ਲਾਲ ਆਪਣੀ ਮਾਤਾ ਚਰਨ ਕੌਰ ਅਤੇ ਪਤਨੀ ਸੁਰਿੰਦਰ ਕੌਰ ਨਾਲ ਨਿਊ ਜਨਤਾ ਨਗਰ ਸਲੇਮ ਟਾਬਰੀ ਵਿੱਚ ਰਹਿੰਦਾ ਸੀ। ਉਸ ਦੇ ਚਾਰ ਪੁੱਤਰ ਵੱਖ-ਵੱਖ ਦੇਸ਼ਾਂ ਵਿਚ ਰਹਿ ਰਹੇ ਹਨ। ਸ਼ੁੱਕਰਵਾਰ ਸਵੇਰੇ ਕਰੀਬ 10 ਵਜੇ ਦੋਧੀ ਦੁੱਧ ਪਾਉਣ ਆਇਆ ਅਤੇ ਜਦੋਂ ਉਸ ਨੇ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। ਦੋਧੀ ਅਨੁਸਾਰ ਉਹ ਵੀਰਵਾਰ ਨੂੰ ਵੀ ਆਇਆ ਸੀ ਤੇ ਕਿਸੇ ਨੇ ਦੁੱਧ ਨਹੀਂ ਲਿਆ। ਇਸ ਤੋਂ ਪਹਿਲਾਂ ਘਰ ‘ਚ ਕੰਮ ਕਰਨ ਵਾਲੀ ਔਰਤ ਵੀ ਘਰ ‘ਚ ਆਈ ਅਤੇ ਕਿਸੇ ਵੱਲੋਂ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ।

ਇਸ ਸਬੰਧੀ ਸਾਹਮਣੇ ਘਰ ਦੇ ਮਾਲਕ ਦੋਧੀ ਨੂੰ ਸੂਚਿਤ ਕੀਤਾ ਗਿਆ। ਇਲਾਕੇ ਦੇ ਲੋਕ ਇਕੱਠੇ ਹੋ ਗਏ ਅਤੇ ਇਕ ਨੌਜਵਾਨ ਨੂੰ ਕੰਧ ਟੱਪ ਕੇ ਅੰਦਰ ਭੇਜਿਆ, ਜਿਸ ਨੇ ਘਰ ਦੇ ਇਕ ਕਮਰੇ ਵਿਚ ਖੂਨ ਨਾਲ ਲੱਥਪੱਥ ਲਾਸ਼ਾਂ ਪਈਆਂ ਦੇਖੀਆਂ। ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਲੋਕ ਅੰਦਰ ਚਲੇ ਗਏ। ਸੂਚਨਾ ਮਿਲਦੇ ਹੀ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ, ਜੇਸੀਪੀ ਸੌਮਿਆ ਮਿਸ਼ਰਾ, ਡੀਸੀਪੀ ਹਰਮੀਤ ਸਿੰਘ ਹੁੰਦਲ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਘਰ ਦੇ ਅੰਦਰੋਂ ਗੈਸ ਦੀ ਬਦਬੂ ਆ ਰਹੀ ਸੀ ਅਤੇ ਲਾਸ਼ਾਂ ਦੇ ਨੇੜੇ ਇੱਕ ਸੜੀ ਹੋਈ ਧੂਪ ਸਟਿਕ ਵੀ ਮਿਲੀ ਸੀ।

error: Content is protected !!