ਪਤਨੀ ਦਾ ਕਤਲ ਕਰ ਦਿਮਾਗ ਖਾ ਗਿਆ ‘ਸ਼ੈਤਾਨ ਦਾ ਪੁਜਾਰੀ’, ਐਸ਼ਟ੍ਰੇ ਵਜੋਂ ਵਰਤਣ ਲੱਗਾ ਖੋਪੜੀ

ਪਤਨੀ ਦਾ ਕਤਲ ਕਰ ਦਿਮਾਗ ਖਾ ਗਿਆ ‘ਸ਼ੈਤਾਨ ਦਾ ਪੁਜਾਰੀ’, ਐਸ਼ਟ੍ਰੇ ਵਜੋਂ ਵਰਤਣ ਲੱਗਾ ਖੋਪੜੀ


ਵੀਓਪੀ ਬਿਊਰੋ, ਮੈਕਸੀਕੋ ਸਿਟੀ-ਮੈਕਸੀਕੋ ਵਿਚ ਹੈਵਾਨੀਅਤ ਦੀ ਹੱਦ ਵੇਖਣ ਨੂੰ ਮਿਲੀ ਹੈ। ਇੱਥੇ ਇੱਕ 32 ਸਾਲਾ ਮੈਕਸੀਕਨ ਵਿਅਕਤੀ, ਜਿਸ ਨੂੰ ਮੀਡੀਆ ਆਉਟਲੈਟਾਂ ਵੱਲੋਂ ‘ਸ਼ੈਤਾਨ ਦਾ ਪੁਜਾਰੀ’ ਕਰਾਰ ਦਿੱਤਾ ਗਿਆ ਸੀ, ਨੂੰ ਪਿਛਲੇ ਹਫ਼ਤੇ ਕਥਿਤ ਤੌਰ ‘ਤੇ ਆਪਣੀ ਪਤਨੀ ਦੇ ਦਿਮਾਗ ਨੂੰ ਟੈਕੋਸ ਵਿੱਚ ਖਾਣ ਅਤੇ 29 ਜੂਨ ਨੂੰ ਨਸ਼ੇ ਦੇ ਪ੍ਰਭਾਵ ਵਿੱਚ ਉਸ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਖੋਪੜੀ ਨੂੰ ਐਸ਼ਟ੍ਰੇ ਵਜੋਂ ਵਰਤਣ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।


ਬ੍ਰਿਟਿਸ਼ ਪ੍ਰਕਾਸ਼ਨ ਮਿਰਰ ਦੇ ਅਨੁਸਾਰ, ਪਤੀ ਅਲਵਾਰੋ ਅਤੇ ਪੀੜਤਾ ਮਾਰੀਆ ਮੋਨਟਸੇਰਾਟ ਦਾ ਵਿਆਹ ਇੱਕ ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਹੋਇਆ ਸੀ ਅਤੇ ਪਿਛਲੇ ਵਿਆਹ ਤੋਂ ਔਰਤ ਦੀਆਂ ਦੀਆਂ 5 ਧੀਆਂ ਹਨ – ਸਭ ਤੋਂ ਛੋਟੀ ਬੱਚੀ ਦੀ ਉਮਰ 12 ਸਾਲ ਅਤੇ ਸਭ ਤੋਂ ਵੱਡੀ ਕੁੜੀ ਦੀ ਉਮਰ 23 ਸਾਲ ਹੈ।
ਪੀੜਤਾ ਦੀ ਮਾਂ ਮਾਰੀਆ ਅਲੀਸੀਆ ਮੋਂਟੀਏਲ ਸੇਰਨ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਮੁਲਜ਼ਮ ਅਲਵਾਰੋ ਨੇ ਆਪਣੀ ਇੱਕ ਧੀ ਨੂੰ ਕਿਹਾ ਕਿ ਉਹ ਆ ਕੇ ਆਪਣੀ ਮਾਂ ਨੂੰ ਲੈ ਜਾਵੇ, ਮੈਂ ਪਹਿਲਾਂ ਹੀ ਉਸਨੂੰ ਮਾਰ ਦਿੱਤਾ ਹੈ ਅਤੇ ਬੈਗ ਵਿੱਚ ਪਾ ਦਿੱਤਾ ਹੈ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਅਲਵਾਰੋ ਨੇ ਲਾਸ਼ ਨੂੰ ਕੁਲਹਾੜੀ, ਛੈਣੀ ਅਤੇ ਹਥੌੜੇ ਨਾਲ ਵੱਢਿਆ। ਦੋ ਸਭ ਤੋਂ ਛੋਟੀਆਂ ਧੀਆਂ ਜੋੜੇ ਦੇ ਨਾਲ ਰਹਿੰਦੀਆਂ ਸਨ ਅਤੇ ਉਨ੍ਹਾਂ ਦੀ ਦਾਦੀ ਦੇ ਅਨੁਸਾਰ ਉਹ ਵੀ ਆਪਣੇ ਮਤਰੇਏ ਪਿਤਾ ਵੱਲੋਂ ਹਿੰਸਾ ਅਤੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਸਨ। ਪੀੜਤ ਪਰਿਵਾਰ ਨੇ ਦਾਅਵਾ ਕੀਤਾ ਕਿ ਅਲਵਾਰੋ ਸ਼ਰਾਬੀ ਅਤੇ ਨਸ਼ੀਲੀ ਦਵਾਈਆਂ ਦਾ ਆਦੀ ਸੀ।


ਪੁੱਛਗਿੱਛ ਦੌਰਾਨ ਅਲਵਾਰੋ ਨੇ ਮੈਕਸੀਕਨ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਇਹ ਭਿਆਨਕ ਅਪਰਾਧ ਸ਼ੈਤਾਨ ਦੇ ਹੁਕਮ ‘ਤੇ ਕੀਤਾ। ਪਤਨੀ ਦਾ ਕਤਲ ਕਰਨ ਮਗਰੋਂ ਉਸ ਨੇ ਲਾਸ਼ ਦੇ ਟੁੱਕੜੇ ਕਰ ਦਿੱਤੇ ਅਤੇ ਅਵਸ਼ੇਸ਼ਾਂ ਨੂੰ ਪਲਾਸਟਿਕ ਦੇ ਥੈਲਿਆਂ ਵਿੱਚ ਭਰ ਦਿੱਤਾ। ਕਥਿਤ ਤੌਰ ‘ਤੇ ਕਾਤਲ ਨੇ ਸਰੀਰ ਦੇ ਕੁਝ ਅੰਗਾਂ ਨੂੰ ਖੱਡ ਵਿੱਚ ਸੁੱਟ ਦਿੱਤਾ ਅਤੇ ਬਾਕੀ ਨੂੰ ਘਰ ਵਿੱਚ ਰੱਖਿਆ। ਦੋ ਦਿਨ ਬਾਅਦ ਅਪਰਾਧ ਦਾ ਉਦੋਂ ਪਤਾ ਲੱਗਾ ਜਦੋਂ ਉਸ ਨੇ ਗੁਨਾਹ ਕਬੂਲ ਕਰਨ ਲਈ ਆਪਣੀ ਮਤਰੇਈ ਧੀ ਨੂੰ ਬੁਲਾਇਆ।

error: Content is protected !!