ਯੂਨੀਫਾਰਮ ਸਿਵਲ ਕੋਡ ਦੇ ਮੁੱਦੇ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ 11 ਮੈਂਬਰੀ ਕਮੇਟੀ,

ਯੂਨੀਫਾਰਮ ਸਿਵਲ ਕੋਡ ਦੇ ਮੁੱਦੇ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ 11 ਮੈਂਬਰੀ ਕਮੇਟੀ,

ਨਾਲ ਹੀ ਬਣਾਈ 14 ਮੈਂਬਰੀ ਸਲਾਹਕਾਰ ਕਮੇਟੀ

ਨਵੀਂ ਦਿੱਲੀ, 10 ਜੁਲਾਈ (ਏਜੰਸੀ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੂਨੀਫਾਰਮ ਸਿਵਲ ਕੋਡ ਦੇ ਮੁੱਦੇ ‘ਤੇ ਸਿੱਖ ਭਾਈਚਾਰੇ ‘ਚ ਸਹਿਮਤੀ ਬਣਾਉਣ ਲਈ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇੱਥੇ ਜਾਰੀ ਇੱਕ ਬਿਆਨ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਾਬਕਾ ਜੱਜ ਜਸਟਿਸ ਤਲਵੰਤ ਸਿੰਘ ਕਮੇਟੀ ਦੇ ਚੇਅਰਮੈਨ ਹੋਣਗੇ।

ਇਸ ਕਮੇਟੀ ਵਿੱਚ ਦੋਵੇਂ (ਕਾਲਕਾ, ਕਾਹਲੋਂ) ਸਾਬਕਾ ਐਮ.ਪੀ ਤ੍ਰਿਲੋਚਨ ਸਿੰਘ, ਸਿੱਖ ਫੋਰਮ ਦੇ ਪ੍ਰਧਾਨ ਆਰ.ਐਸ.ਆਹੂਜਾ, ਸੁਰਿੰਦਰ ਸਿੰਘ ਜੋਧਕਾ, ਅਮਰਜੀਤ ਸਿੰਘ ਨਾਰੰਗ, ਆਰ.ਪੀ.ਸਿੰਘ ਸਾਬਕਾ ਚੇਅਰਮੈਨ ਪੰਜਾਬ ਐਂਡ ਸਿੰਧ ਬੈਂਕ, ਸੰਤ ਬਲਜੀਤ ਸਿੰਘ ਦਾਦੂਵਾਲ ਸਾਬਕਾ ਪ੍ਰਧਾਨ ਹਰਿਆਣਾ ਗੁਰਦੁਆਰਾ ਕਮੇਟੀ, ਨਰਿੰਦਰਜੀਤ ਸਿੰਘ ਬਿੰਦਰਾ ਪ੍ਰਧਾਨ ਹੇਮਕੁੰਟ ਸਾਹਿਬ ਟਰੱਸਟ ਅਤੇ ਜਸਬੀਰ ਸਿੰਘ ਜੈਪੁਰ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਕਮੇਟੀ ਯੂਨੀਫਾਰਮ ਸਿਵਲ ਕੋਡ ਦੇ ਮਾਮਲੇ ਵਿੱਚ ਸਿੱਖਾਂ ਦੀ ਰਾਏ ਦਾ ਖਰੜਾ ਤਿਆਰ ਕਰੇਗੀ। ਉਨ੍ਹਾਂ ਦੱਸਿਆ ਕਿ 14 ਮੈਂਬਰੀ ਸਲਾਹਕਾਰ ਕਮੇਟੀ ਵੀ ਬਣਾਈ ਗਈ ਹੈ ਜੋ ਇਸ 11 ਮੈਂਬਰੀ ਕਮੇਟੀ ਨੂੰ ਸਲਾਹ ਦੇਵੇਗੀ।

ਇਨ੍ਹਾਂ ਵਿੱਚ ਚਰਨਜੀਵ ਸਿੰਘ ਕਰਨਾਟਕ, ਡਾ: ਮਹਿੰਦਰ ਸਿੰਘ, ਭਾਈ ਵੀਰ ਸਿੰਘ ਸਦਨ, ਗੁਰਵਿੰਦਰ ਸਿੰਘ ਧਮੀਜਾ ਹਰਿਆਣਾ ਗੁਰਦੁਆਰਾ ਕਮੇਟੀ, ਜਸਬੀਰ ਸਿੰਘ ਧੰਮ ਮਹਾਰਾਸ਼ਟਰ, ਗੁਰਜੀਤ ਸਿੰਘ ਕਿੰਗੀ ਪ੍ਰਧਾਨ ਗੁਰਦੁਆਰਾ ਬੜਗਾਉਂ, ਅਜੈਪਾਲ ਸਿੰਘ ਜੈਪੁਰ, ਕੁਲਦੀਪ ਸਿੰਘ ਬੱਗਾ ਹੈਦਰਾਬਾਦ, ਮਨਜੀਤ ਸਿੰਘ ਨਾਇਰ ਚੇਨਈ, ਪਰਮਿੰਦਰ ਸਿੰਘ ਲਖਨਊ, ਸਤਨਾਮ ਸਿੰਘ ਆਹਲੂਵਾਲੀਆ ਕੋਲਕਾਤਾ, ਸਤਪਾਲ ਸਿੰਘ ਉੜੀਸਾ, ਗੁਰਦੀਪ ਸਿੰਘ ਸਹੋਤਾ ਦੇਹਰਾਦੂਨ, ਸੁਰਿੰਦਰਪਾਲ ਸਿੰਘ ਯੂਪੀ ਅਤੇ ਏਅਰ ਮਾਰਸ਼ਲ ਪੀਐਸ ਭੰਗੂ ਇਸ ਸਲਾਹਕਾਰ ਕਮੇਟੀ ਦੇ ਮੈਂਬਰ ਹੋਣਗੇ।

error: Content is protected !!