ਸਪੀਡ ਇੰਨੀ ਕਿ ਬੇਕਾਬੂ ਹੋ ਗਈ ਫਾਰਚੂਨਰ, ਡਿਵਾਈਡਰ ਉਤੇ ਚੜ੍ਹਨ ਤੋਂ ਬਾਅਦ ਉਛਲ ਕੇ ਦੂਜੇ ਪਾਸੇ ਸਕੂਟੀ ਉਤੇ ਪਲਟੀ, ਪਤੀ ਦੀ ਮੌਤ, ਪਤਨੀ ਜ਼ਖ਼ਮੀ

ਸਪੀਡ ਇੰਨੀ ਕਿ ਬੇਕਾਬੂ ਹੋ ਗਈ ਫਾਰਚੂਨਰ, ਡਿਵਾਈਡਰ ਉਤੇ ਚੜ੍ਹਨ ਤੋਂ ਬਾਅਦ ਉਛਲ ਕੇ ਦੂਜੇ ਪਾਸੇ ਸਕੂਟੀ ਉਤੇ ਪਲਟੀ, ਪਤੀ ਦੀ ਮੌਤ, ਪਤਨੀ ਜ਼ਖ਼ਮੀ


ਵੀਓਪੀ ਬਿਊਰੋ, ਲੁਧਿਆਣਾ : ਸਮਰਾਲਾ ਚੌਕ ਤੋਂ ਜੋਧੇਵਾਲ ਬਸਤੀ ਵੱਲ ਜਾ ਰਹੀ ਓਵਰਸਪੀਡ ਫਾਰਚੂਨਰ ਬੇਕਾਬੂ ਹੋ ਕੇ ਡਿਵਾਈਡਰ ’ਤੇ ਚੜ੍ਹਨ ਤੋਂ ਬਾਅਦ ਉਛਲ ਕੇ ਰੋਡ ਦੇ ਦੂਜੇ ਪਾਸੇ ਪਲਟੀਆਂ ਖਾਂਦੀ ਇਕ ਐਕਟਿਵਾ ਸਵਾਰ ਜੋੜੇ ’ਤੇ ਜਾ ਡਿੱਗੀ। ਹਾਦਸੇ ਵਿਚ ਐਕਟਿਵਾ ਸਵਾਰ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਔਰਤ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ।

ਮ੍ਰਿਤਕ ਦੀ ਪਛਾਣ ਸੋਨੂੰ ਵਜੋਂ ਹੋਈ ਹੈ।ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੀ ਡਰਾਈਵਰ ਵਾਲੀ ਸਾਈਡ ਦਾ ਟਾਇਰ ਰਿਮ ਸਮੇਤ ਨਿਕਲ ਕੇ ਦੂਰ ਜਾ ਡਿੱਗਾ ਅਤੇ ਗੱਡੀ ਦੇ ਪਰਖੱਚੇ ਉੱਡ ਗਏ। ਗੱਡੀ ਦੇ ਅੰਦਰ ਸਵਾਰ ਜੋੜਾ ਜ਼ਖ਼ਮੀ ਹੋ ਗਿਆ। ਇਸ ਦੌਰਾਨ ਲੋਕਾਂ ਨੇ ਗੱਡੀ ਦੇ ਅੰਦਰ ਬੈਠੇ ਜੋੜੇ ਨੂੰ ਬਾਹਰ ਕੱਢਿਆ। ਉਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ। ਲੋਕਾਂ ਨੇ ਐਂਬੂਲੈਂਸ ਨੂੰ ਮੌਕੇ ’ਤੇ ਬੁਲਾਇਆ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਮੌਕੇ ’ਤੇ ਪੁੱਜੀ ਥਾਣਾ ਟਿੱਬਾ ਦੀ ਪੁਲਿਸ ਨੇ ਗੱਡੀਆਂ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਹਿਮਾਚਲ ਪ੍ਰਦੇਸ਼ ਨੰਬਰ ਦੀ ਫਾਰਚੂਨਰ ਸਮਰਾਲਾ ਚੌਕ ਤੋਂ ਬਸਤੀ ਜੋਧੇਵਾਲ ਵੱਲ ਜਾ ਰਹੀ ਸੀ ਕਿ ਦਾਦਾ ਮੋਟਰ ਦੇ ਸਾਹਮਣੇ ਗੱਡੀ ਅਚਾਨਕ ਬੇਕਾਬੂ ਹੋ ਗਈ, ਜੋ ਕਿ ਉਡਦੀ ਹੋਈ ਰੋਡ ਦੇ ਦੂਜੇ ਪਾਸੇ ਜਾ ਰਹੀ ਐਕਟਿਵਾ ’ਤੇ ਜਾ ਡਿੱਗੀ ਅਤੇ ਫਿਰ ਪਲਟੀਆਂ ਖਾਂਦੀ ਹੋਈ ਕਈ ਫੁੱਟ ਦੂਰ ਜਾ ਡਿੱਗੀ। ਐਕਟਿਵਾ ਸਵਾਰ ਸੋਨੂੰ ਦੇ ਸਿਰ ’ਤੇ ਸੱਟ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਪਰ ਉਸ ਦੀ ਪਤਨੀ ਜੋਤੀ ਗੰਭੀਰ ਰੂਪ ’ਚ ਜ਼ਖ਼ਮੀ ਰੋਡ ’ਤੇ ਤੜਫ ਰਹੀ ਸੀ। ਪੁਲਿਸ ਨੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਲਾਸ਼ ਰਖਵਾ ਦਿੱਤੀ ਹੈ। ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!