ਵਿਆਹ ਦੀ ਰਿਸੈਪਸ਼ਨ ਤੋਂ ਪਰਤਦਿਆਂ ਚਾਲਕ ਨੂੰ ਆ ਗਈ ਨੀਂਦ, ਨਹਿਰ ਵਿਚ ਜਾ ਡਿੱਗੀ ਬੱਸ, 7 ਦੀ ਮੌਤ

ਵਿਆਹ ਦੀ ਰਿਸੈਪਸ਼ਨ ਤੋਂ ਪਰਤਦਿਆਂ ਚਾਲਕ ਨੂੰ ਆ ਗਈ ਨੀਂਦ, ਨਹਿਰ ਵਿਚ ਜਾ ਡਿੱਗੀ ਬੱਸ, 7 ਦੀ ਮੌਤ


ਵੀਓਪੀ ਬਿਊਰੋ, ਨੈਸ਼ਨਲ-ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਵਿਆਹ ਦੀ ਰਿਸੈਪਸ਼ਨ ਪਾਰਟੀ ਤੋਂ ਪਰਤਦਿਆਂ ਇਕ ਬੱਸ ਨਹਿਰ ਵਿਚ ਜਾ ਡਿੱਗੀ। ਹਾਦਸੇ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲ੍ਹੇ ਦੀ ਹੈ। ਦਰਸ਼ੀ ਨੇੜੇ ਬਾਰਾਤ ਵਾਲੀ ਬੱਸ ਸਾਗਰ ਨਹਿਰ ਵਿੱਚ ਡਿੱਗ ਗਈ। ਬੱਸ ਵਿਚ ਸਵਾਰ 30 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਪੋਡਿਲੀ ਤੋਂ ਕਾਕੀਨਾਡਾ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਬੱਸ ਵਿੱਚ 35 ਤੋਂ 40 ਲੋਕ ਸਵਾਰ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।


ਵਿਆਹ ਦੀ ਰਿਸੈਪਸ਼ਨ ਲਈ ਕਾਕੀਨਾਡਾ ਜਾਣ ਲਈ ਆਰਟੀਸੀ ਬੱਸ ਕਿਰਾਏ ‘ਤੇ ਲਈ ਸੀ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਡਰਾਈਵਰ ਨੂੰ ਨੀਂਦ ਆਉਣ ਕਾਰਨ ਇਹ ਹਾਦਸਾ ਵਾਪਰਿਆ ਹੈ। ਮ੍ਰਿਤਕਾਂ ਦੀ ਪਛਾਣ ਅਬਦੁਲ ਅਜ਼ੀਜ਼ (65), ਅਬਦੁਲ ਹਾਨੀ (60), ਸ਼ੇਖ ਰਮੀਜ਼ (48), ਮੁੱਲਾ ਨੂਰਜਹਾਂ (58), ਮੁੱਲਾ ਜਾਨੀ ਬੇਗਮ (65), ਸ਼ੇਖ ਸ਼ਬੀਨਾ (35), ਸ਼ੇਖ ਹੀਨਾ (6) ਵਜੋਂ ਹੋਈ ਹੈ। ਪੋਡਿਲੀ ਵਿੱਚ ਕੀਤਾ ਗਿਆ ਹੈ ਇਸ ਘਟਨਾ ਨਾਲ ਸਬੰਧਤ ਵਿਸਥਾਰਤ ਰਿਪੋਰਟ ਦੀ ਉਡੀਕ ਹੈ। ਇਸ ਦੇ ਨਾਲ ਹੀ ਇਸ ਸੜਕ ਹਾਦਸੇ ‘ਤੇ ਸੂਬੇ ਦੇ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟਾਈ ਹੈ।

error: Content is protected !!