ਪਟਿਆਲਾ ਜ਼ਿਲ੍ਹਾ ਪਾਣੀ ਦੀ ਮਾਰ ਹੇਠ, ਹਾਲਾਤ ਬਣੇ ਗੰਭੀਰ, ਫੌਜ ਨੇ ਸੰਭਾਲਿਆ ਮੋਰਚਾ

ਪਟਿਆਲਾ ਜ਼ਿਲ੍ਹਾ ਪਾਣੀ ਦੀ ਮਾਰ ਹੇਠ, ਹਾਲਾਤ ਬਣੇ ਗੰਭੀਰ, ਫੌਜ ਨੇ ਸੰਭਾਲਿਆ ਮੋਰਚਾ


ਵੀਓਪੀ ਬਿਊਰੋ, ਪਟਿਆਲਾ : ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਹੜ੍ਹ ਜਿਹੇ ਹਾਲਾਤ ਬਣੇ ਹੋਏ ਹਨ। ਪਟਿਆਲਾ ਜ਼ਿਲ੍ਹੇ ’ਚ ਹੜ੍ਹ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਇਥੇ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੇ ਮੌਕੇ ’ਤੇ ਫ਼ੌਜ ਬੁਲਾ ਲਈ ਹੈ ਅਤੇ ਰੈਸਕਿਊ ਜਾਰੀ ਹੈ।ਬੰਨ੍ਹ ਟੁੱਟਣ ਕਾਰਨ ਏਕਤਾ ਨਗਰ ਨੇੜੇ ਪਾਣੀ ਪਹੁੰਚ ਗਿਆ ਹੈ ਅਤੇ ਲੋਕਾਂ ਨੂੰ ਸ਼ਿਫ਼ਟ ਕੀਤਾ ਜਾ ਰਿਹਾ ਹੈ।


ਬੇਸ਼ੱਕ ਫ਼ੌਜ ਬੰਨ੍ਹ ਨੂੰ ਠੀਕ ਕਰਨ ’ਚ ਜੁੱਟ ਗਈ ਹੈ ਪਰ ਆਉਣ ਵਾਲੇ ਸਮੇਂ ’ਚ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ। ਇਸੇ ਤਰ੍ਹਾਂ ਪਟਿਆਲਾ ਦੇ ਰਿਸ਼ੀ ਨਗਰ ’ਚੋਂ ਵੀ ਫ਼ੌਜ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾਇਆ ਜਾ ਰਿਹਾ ਹੈ।


ਦੱਸ ਦੇਈਏ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਹੜ੍ਹ ਦੀ ਸਥਿਤੀ ਬੇਕਾਬੂ ਹੋਣ ਕਾਰਨ ਪ੍ਰਸ਼ਾਸਨ ਚਿੰਤਾ ’ਚ ਹੈ। ਪੰਜਾਬ ਦੇ ਕਈ ਇਲਾਕਿਆਂ ਵਿਚ ਪਾਣੀ ਭਰ ਜਾਣ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਲੋਕ ਸੜਕਾਂ ’ਤੇ ਰਹਿਣ ਲਈ ਮਜਬੂਰ ਹਨ। ਪੰਜਾਬ ਸਰਕਾਰ ਵੀ ਪੂਰੀ ਤਰ੍ਹਾਂ ਹਾਲਾਤ ਉਤੇ ਨਜ਼ਰ ਬਣਾ ਕੇ ਰੱਖ ਰਹੀ ਹੈ। ਰਾਹਤ ਕਾਰਜ ਤੇਜ਼ ਕਰ ਦਿੱਤੇ ਗਏ ਹਨ। ਪਟਿਆਲਾ ਵਿਚ ਰਾਹਤ ਕਾਰਜਾਂ ਵਾਸਤੇ ਪੰਜਾਬ ਸਰਕਾਰ ਨੇ ਦੋ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ।

error: Content is protected !!