Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
July
11
ਧਮਕੀਆਂ ਦੇ ਕੇ ਮੰਗਦੇ ਸੀ ਫਿਰੌਤੀਆਂ… ਪੁਲਿਸ ‘ਤੇ ਵੀ ਚਲਾਉਣ ਲੱਗੇ ਗੋਲੀਆਂ, ਅੜਿੱਕੇ ਆਏ ਤਾਂ ਨਿਕਲੇ ਬੰਬੀਹਾ ਗਰੁੱਪ ਦੇ ਬਦਮਾਸ਼
Latest News
National
Punjab
ਧਮਕੀਆਂ ਦੇ ਕੇ ਮੰਗਦੇ ਸੀ ਫਿਰੌਤੀਆਂ… ਪੁਲਿਸ ‘ਤੇ ਵੀ ਚਲਾਉਣ ਲੱਗੇ ਗੋਲੀਆਂ, ਅੜਿੱਕੇ ਆਏ ਤਾਂ ਨਿਕਲੇ ਬੰਬੀਹਾ ਗਰੁੱਪ ਦੇ ਬਦਮਾਸ਼
July 11, 2023
Voice of Punjab
ਧਮਕੀਆਂ ਦੇ ਕੇ ਮੰਗਦੇ ਸੀ ਫਿਰੌਤੀਆਂ… ਪੁਲਿਸ ‘ਤੇ ਵੀ ਚਲਾਉਣ ਲੱਗੇ ਗੋਲੀਆਂ, ਅੜਿੱਕੇ ਆਏ ਤਾਂ ਨਿਕਲੇ ਬੰਬੀਹਾ ਗਰੁੱਪ ਦੇ ਬਦਮਾਸ਼
ਵੀਓਪੀ ਬਿਊਰੋ – ਫਰੀਦਕੋਟ ਦੇ ਸੀਆਈਏ ਸਟਾਫ ਨੇ ਇੱਥੋਂ ਦੇ ਪਿੰਡ ਬੀੜ ਸਿੱਖਾਂਵਾਲਾ ਨੇੜੇ ਸੋਮਵਾਰ ਦੇਰ ਸ਼ਾਮ ਇੱਕ ਮੁਕਾਬਲੇ ਤੋਂ ਬਾਅਦ ਬੰਬੀਹਾ ਗਿਰੋਹ ਦੇ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਦੀ ਲੱਤ ਵਿੱਚ ਗੋਲੀ ਲੱਗੀ ਹੈ, ਜਿਸ ਕਾਰਨ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਦੋਵੇਂ ਮੁਲਜ਼ਮ ਕੁਝ ਦਿਨ ਪਹਿਲਾਂ ਜੈਤੋ ਦੇ ਰਾਮਲੀਲਾ ਗਰਾਊਂਡ ਵਿੱਚ ਹਵਾਈ ਫਾਇਰਿੰਗ ਦੇ ਮਾਮਲੇ ਵਿੱਚ ਪੁਲੀਸ ਨੂੰ ਲੋੜੀਂਦੇ ਸਨ।
ਕੁਝ ਦਿਨ ਪਹਿਲਾਂ 6 ਜੁਲਾਈ ਦੀ ਦੁਪਹਿਰ ਨੂੰ ਜੈਤੋ ਦੇ ਰਾਮਲੀਲਾ ਮੈਦਾਨ ਵਿੱਚ ਤਿੰਨ ਨਕਾਬਪੋਸ਼ ਬਾਈਕ ਸਵਾਰ ਹਵਾ ਵਿੱਚ ਗੋਲੀਆਂ ਚਲਾਉਂਦੇ ਹੋਏ ਫਰਾਰ ਹੋ ਗਏ ਸਨ। ਜਾਂਚ ਵਿੱਚ ਸਾਹਮਣੇ ਆਇਆ ਕਿ ਜੈਤੋ ਦੇ ਰਹਿਣ ਵਾਲੇ ਇੱਕ ਵਪਾਰੀ ਤੋਂ 5 ਲੱਖ ਦੀ ਫਿਰੌਤੀ ਮੰਗੀ ਗਈ ਸੀ।
ਪਰ ਫਿਰੌਤੀ ਮੰਗਣ ‘ਤੇ ਉਕਤ ਵਿਅਕਤੀ ਨੇ ਦੋਸ਼ੀਆਂ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਨੇ ਰਾਮਲੀਲਾ ਗਰਾਊਂਡ ‘ਚ ਉਕਤ ਵਿਅਕਤੀ ਨੂੰ ਡਰਾਉਣ-ਧਮਕਾਉਣ ਦੇ ਮਕਸਦ ਨਾਲ ਹਵਾ ‘ਚ ਫਾਇਰਿੰਗ ਕਰ ਦਿੱਤੀ।
ਪੁਲੀਸ ਸੂਤਰਾਂ ਅਨੁਸਾਰ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੂੰ ਸੋਮਵਾਰ ਦੇਰ ਸ਼ਾਮ ਇਸੇ ਮਾਮਲੇ ਵਿੱਚ ਉਪਰੋਕਤ ਮੁਲਜ਼ਮਾਂ ਬਾਰੇ ਸੂਚਨਾ ਮਿਲੀ ਸੀ। ਦੇਰ ਸ਼ਾਮ ਇਨ੍ਹਾਂ ਨੂੰ ਕਾਬੂ ਕਰਨ ਲਈ ਬੀੜ ਸਿੱੱਖਣਵਾਲਾ ਨੇੜੇ ਨਾਕਾਬੰਦੀ ਕੀਤੀ ਗਈ ਤਾਂ ਉਨ੍ਹਾਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਜਵਾਬ ‘ਚ ਦੋ ਬਦਮਾਸ਼ ਕਾਬੂ ਕਰ ਲਏ ਗਏ ਜਦਕਿ ਇੱਕ ਮੌਕੇ ਤੋਂ ਫਰਾਰ ਹੋ ਗਿਆ।
Post navigation
ਟਮਾਟਰ ਦੀ ਮਾਰ ਤੋਂ ਪਰੇਸ਼ਾਨ ਲੋਕ… ਕੀਮਤ ਪਹੁੰਚੀ 250 ਰੁਪਏ ਪ੍ਰਤੀ ਕਿੱਲੋ ਤੱਕ, ਦਾਲ-ਸਬਜ਼ੀ ਹੋਈ ਬੇ-ਸੁਆਦੀ
ਕਹਿੰਦਾ ਮੈਂ ਦਿਹਾੜੀ ਕਰ ਕੇ ਘਰਵਾਲੀ ਨੂੰ ਪੜ੍ਹਾ ਕੇ ਨੌਕਰੀ ਦਿਵਾਈ ਹੁਣ ਮੈਨੂੰ ਛੱਡ ਗਈ, ਘਰਵਾਲੀ ਕਹਿੰਦੀ ਸਾਰੇ ਪੈਸੇ ਤਾਂ ਦਾਜ ਵਾਲੇ ਸੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us