ਟਮਾਟਰ ਦੀ ਮਾਰ ਤੋਂ ਪਰੇਸ਼ਾਨ ਲੋਕ… ਕੀਮਤ ਪਹੁੰਚੀ 250 ਰੁਪਏ ਪ੍ਰਤੀ ਕਿੱਲੋ ਤੱਕ, ਦਾਲ-ਸਬਜ਼ੀ ਹੋਈ ਬੇ-ਸੁਆਦੀ

ਟਮਾਟਰ ਦੀ ਮਾਰ ਤੋਂ ਪਰੇਸ਼ਾਨ ਲੋਕ… ਕੀਮਤ ਪਹੁੰਚੀ 250 ਰੁਪਏ ਪ੍ਰਤੀ ਕਿੱਲੋ ਤੱਕ, ਦਾਲ-ਸਬਜ਼ੀ ਹੋਈ ਬੇ-ਸੁਆਦੀ

ਲੁਧਿਆਣਾ/ਜਲੰਧਰ (ਵੀਓਪੀ ਬਿਊਰੋ) ਇਕ ਪਾਸੇ ਮਾਨਸੂਨ ਦੀ ਮਾਰ ਹੈ ਤੇ ਦੂਜੇ ਪਾਸੇ ਟਮਾਟਰ ਦੀ ਕੀਮਤ ਵਿੱਚ ਵੀ ਰਿਕਾਰਡ ਵਾਧਾ ਹੋਇਆ ਹੈ। ਸੋਮਵਾਰ ਨੂੰ ਲੁਧਿਆਣਾ ਮੰਡੀ ਵਿੱਚ ਟਮਾਟਰ 250 ਰੁਪਏ ਪ੍ਰਤੀ ਕਿਲੋ ਤੱਕ ਵਿਕਿਆ। ਉੱਤਰੀ ਭਾਰਤ ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ ਹਨ। ਮੰਡੀ ਵਿੱਚ ਟਮਾਟਰ ਵੇਚਣ ਵਾਲੇ ਰਵੀ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਟਮਾਟਰ ਵੇਚ ਰਿਹਾ ਹੈ। ਪਹਿਲੀ ਵਾਰ ਉਸ ਨੇ ਇੰਨਾ ਮਹਿੰਗਾ ਟਮਾਟਰ ਵੇਚਿਆ ਹੈ।

ਚੰਗੀ ਕੁਆਲਿਟੀ ਦੇ ਟਮਾਟਰ 250 ਰੁਪਏ ਪ੍ਰਤੀ ਕਿਲੋ ਅਤੇ ਬਹੁਤ ਹੀ ਹਲਕੇ ਟਮਾਟਰ 170 ਤੋਂ 180 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੇ ਹਨ। ਟਮਾਟਰ ਤੋਂ ਇਲਾਵਾ ਹੋਰ ਸਬਜ਼ੀਆਂ ਦੀ ਕੀਮਤ ਵੀ ਦੋ ਤੋਂ ਤਿੰਨ ਗੁਣਾ ਵਧ ਗਈ ਹੈ। ਐਤਵਾਰ ਦੀ ਛੁੱਟੀ ਤੋਂ ਬਾਅਦ ਸੋਮਵਾਰ ਨੂੰ ਜਦੋਂ ਬਾਜ਼ਾਰ ਖੁੱਲ੍ਹਿਆ ਤਾਂ ਸਬਜ਼ੀਆਂ ਦੀ ਕੀਮਤ ਕਈ ਗੁਣਾ ਵਧ ਗਈ ਸੀ। ਬਰਸਾਤ ਕਾਰਨ ਹਿਮਾਚਲ ਪ੍ਰਦੇਸ਼ ਨੂੰ ਜਾਣ ਵਾਲੇ ਰਸਤੇ ਬੰਦ ਹੋਣ ਕਾਰਨ ਪੂਰੀ ਗੋਭੀ ਮੰਡੀ ਵਿੱਚ ਨਹੀਂ ਪੁੱਜੀ।

ਜ਼ਿਕਰਯੋਗ ਹੈ ਕਿ ਬਰਸਾਤ ਦੇ ਮੌਸਮ ਦੌਰਾਨ ਵੱਡੀ ਮਾਤਰਾ ਵਿੱਚ ਹਰੀਆਂ ਸਬਜ਼ੀਆਂ ਹਿਮਾਚਲ ਤੋਂ ਆਉਂਦੀਆਂ ਹਨ। ਭਾਰੀ ਮੀਂਹ ਕਾਰਨ ਸਬਜ਼ੀਆਂ ਮੰਡੀਆਂ ਵਿੱਚ ਨਹੀਂ ਪਹੁੰਚ ਰਹੀਆਂ ਹਨ। ਹਿਮਾਚਲ ਦੇ ਨੀਵੇਂ ਇਲਾਕਿਆਂ ਸੋਲਨ, ਨਾਲਾਗੜ੍ਹ, ਸੁੰਦਰ ਨਗਰ ਤੋਂ ਬਹੁਤ ਘੱਟ ਮਾਤਰਾ ਵਿੱਚ ਸਬਜ਼ੀਆਂ ਪਹੁੰਚ ਰਹੀਆਂ ਹਨ।

error: Content is protected !!