ਤੇਜ਼ ਰਫ਼ਤਾਰ ਕਾਰ ਨੇ ਚਾਰ ਲੋਕ ਦਰੜੇ, ਤਿੰਨ ਦੀ ਮੌਤ, 8 ਸਾਲਾ ਬੱਚੇ ਨੂੰ ਡੇਢ ਕਿਲੋਮੀਟਰ ਤਕ ਘਸੀਟਦਾ ਲੈ ਗਿਆ ਕਾਰ ਚਾਲਕ, ਐਂਬੂਲੈਂਸ ਦੀ ਉਡੀਕ ਵਿਚ ਜ਼ਖਮੀਆਂ ਨੇ ਤੋੜਿਆ ਦਮ

ਤੇਜ਼ ਰਫ਼ਤਾਰ ਕਾਰ ਨੇ ਚਾਰ ਲੋਕ ਦਰੜੇ, ਤਿੰਨ ਦੀ ਮੌਤ, 8 ਸਾਲਾ ਬੱਚੇ ਨੂੰ ਡੇਢ ਕਿਲੋਮੀਟਰ ਤਕ ਘਸੀਟਦਾ ਲੈ ਗਿਆ ਕਾਰ ਚਾਲਕ, ਐਂਬੂਲੈਂਸ ਦੀ ਉਡੀਕ ਵਿਚ ਜ਼ਖਮੀਆਂ ਨੇ ਤੋੜਿਆ ਦਮ


ਵੀਓਪੀ ਬਿਊਰੋ, ਨੈਸ਼ਨਲ-ਰੋਹਤਕ ਵਿਖੇ ਤੇਜ਼ ਰਫਤਾਰ ਕਾਰ ਨੇ 8 ਸਾਲ ਦੇ ਬੱਚੇ ਸਮੇਤ 4 ਲੋਕਾਂ ਨੂੰ ਦਰੜ ਦਿੱਤਾ। 3 ਲੋਕਾਂ ਦੀ ਮੌਤ ਹੋ ਗਈ। ਕਾਰ ਸਵਾਰ ਨੇ ਉਸ ਵੇਲੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜਦੋਂ ਟੱਕਰ ਮਾਰਨ ਤੋਂ ਬਾਅਦ ਕਾਰ ਚਾਲਕ 8 ਸਾਲ ਦੇ ਬੱਚੇ ਨੂੰ ਡੇਢ ਕਿਲੋਮੀਟਰ ਤੱਕ ਘਸੀਟਦਾ ਰਿਹਾ। ਸਿਰਫਿਰੇ ਕਾਰ ਚਾਲਕ ਨੇ 8 ਕਿਲੋਮੀਟਰ ਦੇ ਦਾਇਰੇ ਵਿੱਚ ਦੋ ਬਾਈਕ ਸਵਾਰਾਂ ਨੂੰ ਟੱਕਰ ਮਾਰੀ।


ਤੇਜ਼ ਰਫਤਾਰ ਦਾ ਕਹਿਰ ਇੱਥੇ ਹੀ ਨਹੀਂ ਰੁਕਿਆ, ਸਗੋਂ ਉਸ ਨੇ ਬਾਈਕ ‘ਤੇ ਘਰ ਜਾ ਰਹੇ ਹੋਰ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਇਨ੍ਹਾਂ ਤਿੰਨਾਂ ਨੂੰ ਮਾਰਨ ਤੋਂ ਬਾਅਦ ਚਾਲਕ ਕਾਰ ਉਥੇ ਹੀ ਛੱਡ ਕੇ ਫਰਾਰ ਹੋ ਗਏ। ਜਦੋਂ ਪੁਲਿਸ ਮੁਲਾਜ਼ਮ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸ ਦਾ ਇੰਤਜ਼ਾਰ ਕਰਦੇ ਰਹੇ ਤਾਂ ਇਕ ਘੰਟੇ ਤਕ ਤੜਫਣ ਤੋਂ ਬਾਅਦ ਜ਼ਖਮੀ ਦੀ ਵੀ ਮੌਤ ਹੋ ਗਈ। ਪੁਲਿਸ ਮੁਲਾਜ਼ਮਾਂ ਕੋਲ ਵਾਹਨ ਹੋਣ ਦੇ ਬਾਵਜੂਦ ਉਹ ਜ਼ਖ਼ਮੀਆਂ ਨੂੰ ਹਸਪਤਾਲ ਨਾ ਲੈ ਕੇ ਗਏ ਤੇ ਐਂਬੂਲੈਂਸ ਦੀ ਉਡੀਕ ਕਰਦੇ ਰਹੇ।
ਜਾਣਕਾਰੀ ਅਨੁਸਾਰ ਤੇਜ਼ ਰਫਤਾਰ ਚਿੱਟੇ ਰੰਗ ਦੀ ਮਾਰੂਤੀ ਸਵਿਫਟ ਕਾਰ ਨੰਬਰ HR11G3627 ਨੇ ਪਹਿਲਾਂ ਲਖਨ ਮਾਜਰਾ ਦੇ ਜੈ ਭਗਵਾਨ ਦੇ ਬਾਈਕ ਨੂੰ ਟੱਕਰ ਮਾਰ ਦਿੱਤੀ। ਜੈ ਭਗਵਾਨ ਆਪਣੇ 8 ਸਾਲਾ ਬੱਚੇ ਨਾਲ ਘਰ ਜਾ ਰਿਹਾ ਸੀ। ਟੱਕਰ ਤੋਂ ਬਾਅਦ ਜੈ ਭਗਵਾਨ ਡਿੱਗ ਪਿਆ ਤੇ 8 ਸਾਲ ਦਾ ਯਸ਼ ਕਾਰ ਦੇ ਬੰਪਰ ‘ਚ ਫਸ ਗਿਆ। ਕਾਰ ਚਾਲਕ ਨੇ ਕਾਰ ਭਜਾ ਦਿੱਤੀ ਤੇ ਯਸ਼ ਡੇਢ ਕਿਲੋਮੀਟਰ ਤੱਕ ਘਸੀਟਦਾ ਰਿਹਾ। ਕਾਰ ਚਾਲਕ ਨੇ ਰਫਤਾਰ ਨਾ ਘਟਾਈ ਤੇ ਸੜਕ ‘ਤੇ ਜਾ ਰਹੇ ਦੋ ਦੋਸਤਾਂ ਨੂੰ ਵੀ ਟੱਕਰ ਮਾਰ ਦਿੱਤੀ। ਉਨ੍ਹਾਂ ਦੀ ਪਛਾਣ ਪਿੰਡ ਮਦੀਨਾ ਦੇ ਨਿਵਾਸੀ ਨਰਿੰਦਰ ਤੇ ਜੈਦੀਪ ਵਜੋਂ ਹੋਈ ਹੈ। ਦੋਸ਼ੀ ਕੁਝ ਦੂਰੀ ‘ਤੇ ਕਾਰ ਛੱਡ ਕੇ ਫਰਾਰ ਹੋ ਗਏ।


ਦੂਜੇ ਪਾਸੇ ਮ੍ਰਿਤਕ ਦੇ ਭਰਾ ਸੰਦੀਪ ਕੁਮਾਰ ਦਾ ਕਹਿਣਾ ਹੈ ਕਿ ਡਾਇਲ 112 ਤੇ ਪੁਲਿਸ ਵਾਲੇ 1 ਘੰਟੇ ਤੱਕ ਐਂਬੂਲੈਂਸ ਦਾ ਇੰਤਜ਼ਾਰ ਕਰਦੇ ਰਹੇ। ਜੇਕਰ ਉਹ ਜ਼ਖਮੀਆਂ ਸਮੇਂ ਸਿਰ ਹਸਪਤਾਲ ਲੈ ਜਾਂਦੇ ਤਾਂ ਜਾਨ ਬਚ ਸਕਦੀ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਆਏ ਤਾਂ ਜ਼ਖਮੀਆਂ ਦੀ ਧੜਕਣ ਚੱਲ ਰਹੀ ਸੀ ਤੇ ਉਹ ਜਿਉਂਦੇ ਸੀ, ਪੁਲਿਸ ਦੀ ਅਣਗਹਿਲੀ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ।
ਉਕਤ ਪੁਲਿਸ ਅਧਿਕਾਰੀ ਸੁਰੇਸ਼ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਾਦਸਾ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਇਸ ਮਾਮਲੇ ‘ਚ ਕਾਰਵਾਈ ਕੀਤੀ। ਦੋ ਵੱਖ-ਵੱਖ ਥਾਵਾਂ ‘ਤੇ ਵਾਪਰੇ ਹਾਦਸਿਆਂ ਕਾਰਨ ਹਾਦਸਾਗ੍ਰਸਤ ਖੇਤਰ ਦੋ ਥਾਣਿਆਂ ਅਧੀਨ ਆਉਂਦੇ ਹਨ ਤੇ ਇਸ ਸਬੰਧੀ ਦੋ ਥਾਣਿਆਂ ਦੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪਰ ਵੱਡਾ ਸਵਾਲ ਇਹ ਹੈ ਕਿ ਪੁਲਿਸ ਕੋਲ ਸਾਧਨ ਹੋਣ ਦੇ ਬਾਵਜੂਦ ਜ਼ਖਮੀਆਂ ਨੂੰ ਮੈਡੀਕਲ ਸੈਂਟਰ ਤੱਕ ਨਹੀਂ ਪਹੁੰਚਾਇਆ ਗਿਆ। ਜੇਕਰ ਜ਼ਖਮੀ ਸਮੇਂ ਸਿਰ ਹਸਪਤਾਲ ਪਹੁੰਚ ਜਾਂਦੇ ਤਾਂ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਸੀ। ਪੁਲਿਸ ਦੀ ਲਾਪਰਵਾਹੀ ਕਾਰਨ ਦੋ ਕੀਮਤੀ ਜਾਨਾਂ ਮੌਤ ਦੇ ਮੂੰਹ ਵਿਚ ਚਲੀਆਂ ਗਈਆਂ।

error: Content is protected !!