ਪੰਜਾਬ ਵਿਚ ਵਾਰਦਾਤ ਦੀ ਤਿਆਰੀ ਕਰਦਾ ਲਾਰੈਂਸ ਬਿਸ਼ਨੋਈ ਦਾ ਕਰੀਬੀ ਗ੍ਰਿਫ਼ਤਾਰ, ਗੈਂਗਸਟਰ ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਨੇ ਰੱਖਿਆ ਹੋਇਆ ਸੀ ਟਾਰਗੇਟ ਕੀਲਿੰਗ ਲਈ

ਪੰਜਾਬ ਵਿਚ ਵਾਰਦਾਤ ਦੀ ਤਿਆਰੀ ਕਰਦਾ ਲਾਰੈਂਸ ਬਿਸ਼ਨੋਈ ਦਾ ਕਰੀਬੀ ਗ੍ਰਿਫ਼ਤਾਰ, ਗੈਂਗਸਟਰ ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਨੇ ਰੱਖਿਆ ਹੋਇਆ ਸੀ ਟਾਰਗੇਟ ਕੀਲਿੰਗ ਲਈ


ਵੀਓਪੀ ਬਿਊਰੋ, ਚੰਡੀਗੜ੍ਹ : ਪੰਜਾਬ ਵਿਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਿਤਆਰੀ ਕਰਦਾ ਲਾਰੈਂਸ ਬਿਸ਼ਨੋਈ ਦਾ ਕਰੀਬੀ ਗੈਂਗਸਟਰ ਪੰਜਾਬ ਪੁਲਿਸ ਦੀ ਏਜੀਐੱਫਟੀ ਟੀਮ ਨੇ ਕਾਬੂ ਕਰ ਲਿਆ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਰਣਧੀਰ ਸਿੰਘ ਉਰਫ਼ ਫ਼ੌਜੀ ਨੂੰ ਗ੍ਰਿਫ਼ਤਾਰ ਕਰ ਲੀ ਹੈ। ਗੈਂਗਸਟਰ ਰਣਧੀਰ ਸਿੰਘ ‘ਤੇ ਪੰਜਾਬ ਅਤੇ ਹਰਿਆਣਾ ‘ਚ ਕਈ ਅਪਰਾਧਿਕ ਮਾਮਲੇ ਦਰਜ ਹਨ।ਦੋਸ਼ੀ ਨੂੰ ਮੋਸਟ ਵਾਂਟੇਡ ਗੈਂਗਸਟਰ ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਨੇ ਟਾਰਗੇਟ ਕੀਲਿੰਗ ਲਈ ਰੱਖਿਆ ਹੋਇਆ ਸੀ।

ਪੰਜਾਬ ਪੁਲਸ ਨੇ ਡੀ. ਜੀ. ਪੀ. ਗੌਰਵ ਯਾਦਵ ਨੇ ਟਵੀਟ ਕਰਦਿਆਂ ਦੱਸਿਆ ਕਿ ਫੜ੍ਹੇ ਗਏ ਗੈਂਗਸਟਰ ਤੋਂ 1 ਪਿਸਤੌਲ, 10 ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ। ਫਿਲਹਾਲ ਗੈਂਗਸਟਰ ਤੋਂ ਪੁਲਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਕਈ ਵੱਡੇ ਖ਼ੁਲਾਸੇ ਹੋ ਸਕਦੇ ਹਨ। ਪੁਲਿਸ ਨੇ ਰਣਧੀਰ ਸਿੰਘ ਨੂੰ ਕਿਸ ਜਗ੍ਹਾ ਤੋਂ ਗ੍ਰਿਫਤਾਰ ਕੀਤਾ ਹੈ, ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਪੁਲਿਸ ਰਣਧੀਰ ਦੇ ਮੋਬਾਈਲ ਕਾਲ ਡਿਟੇਲ ਤੇ ਉਸ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀ ਹੈ।


ਪੁਲਿਸ ਮੁਤਾਬਕ ਰਣਧੀਰ ਸਿੰਘ ਉਰਫ ਕਮਾਂਡੋ ਉਰਫ ਫੌਜੀ ਨੇ ਅਜੇ ਕਈ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ। ਫੌਜੀ ਨੇ ਪੁਲਿਸ ਪੁੱਛਗਿੱਛ ਵਿੱਚ ਦੱਸਿਆ ਹੈ ਕਿ ਉਸ ਨੂੰ ਜੱਗੂ ਭਗਵਾਨਪੁਰੀਆ ਵੱਲੋਂ ਅਦਾਲਤ ਵਿੱਚ ਪੇਸ਼ੀ ਦੌਰਾਨ ਪੁਲਿਸ ਮੁਲਾਜ਼ਮਾਂ ਦੀ ਹਿਰਾਸਤ ਵਿੱਚੋਂ ਸਾਥੀ ਕੈਦੀ ਨੂੰ ਭਜਾਉਣ ਦਾ ਕੰਮ ਦਿੱਤਾ ਗਿਆ ਸੀ। ਰਣਧੀਰ ਨੇ ਕੈਦੀ ਨੂੰ ਭਜਾਉਣ ਦੀ ਪੂਰੀ ਯੋਜਨਾ ਬਣਾਈ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਜਾਲ ਵਿਛਾ ਕੇ ਉਸ ਨੂੰ ਫੜ ਲਿਆ।

error: Content is protected !!