ਸ਼ਾਹੀ ਪਰਿਵਾਰ ਵੱਲੋਂ ਨੱਥ ਚੂੜਾ ਚੜ੍ਹਾਉਣ ਕਾਰਨ ਘਟਿਆ ਪਟਿਆਲਾ ਨਦੀ ਦਾ ਪਾਣੀ !

ਸ਼ਾਹੀ ਪਰਿਵਾਰ ਵੱਲੋਂ ਨੱਥ ਚੂੜਾ ਚੜ੍ਹਾਉਣ ਕਾਰਨ ਘਟਿਆ ਪਟਿਆਲਾ ਨਦੀ ਦਾ ਪਾਣੀ !


ਵੀਓਪੀ ਬਿਊਰੋ, ਪਟਿਆਲਾ-ਬੀਤੇ ਦਿਨੀਂ ਪਟਿਆਲਾ ਵਿਚ ਵਹਿੰਦੀ ਨਦੀ ਵਿਚ ਪਾਣੀ ਦਾ ਪੱਧਰ ਚੜ੍ਹ ਆਇਆ ਸੀ। ਜਿਸ ਕਾਰਨ ਨੇੜੇ ਰਹਿੰਦੇ ਲੋਕਾਂ ਦੇ ਸਾਹ ਸੂਤੇ ਗਏ ਸਨ ਪਰ ਹੁਣ ਰਾਹਤ ਵਾਲੀ ਗੱਲ ਇਹ ਹੈ ਕਿ ਪਾਣੀ ਦਾ ਪੱਧਰ ਘਟਿਆ ਹੈ। ਦੱਸ ਦੇਈਏ ਕਿ ਇਸੇ ਨਦੀ ਵਿਚ ਪਟਿਆਲਾ ਦੇ ਸ਼ਾਹੀ ਪਰਿਵਾਰ ਵੱਲੋਂ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਤੇ ਉਨ੍ਹਾਂ ਦੀ ਧੀ ਬੀਬੀ ਜੈ ਇੰਦਰ ਕੌਰ ਨੇ ਨੱਥ-ਚੂੜਾ ਚੜ੍ਹਾਇਆ ਸੀ। ਸੋਸ਼ਲ ਮੀਡੀਆ ਉਤੇ ਇਸ ਗੱਲ ਦਾ ਦਾਅਵਾ ਹੋਣ ਲੱਗਾ ਹੈ ਕਿ ਪਾਣੀ ਦਾ ਪੱਧਰ ਘਟਣ ਦਾ ਕਾਰਨ ਸ਼ਾਹੀ ਪਰਿਵਾਰ ਵੱਲੋਂ ਨਦੀ ਵਿਚ ਨੱਥ ਚੂੜਾ ਚੜਾਉਣਾ ਹੈ।


ਪੁਰਾਣੀ ਰਵਾਇਤ ਦੇ ਮੱਦੇਨਜ਼ਰ ਪਟਿਆਲਾ ਦੇ ਸ਼ਾਹੀ ਪਰਿਵਾਰ ਵੱਲੋਂ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਅਤੇ ਉਨ੍ਹਾਂ ਦੀ ਧੀ ਬੀਬਾ ਜੈ ਇੰਦਰ ਕੌਰ ਨੇ ਪਟਿਆਲਾ ਨਦੀ ਵਿਚ ਨੱਥਾ-ਚੂੜਾ ਚੜ੍ਹਾਇਆ। ਰੀਤ ਚੱਲੀ ਆ ਰਹੀ ਹੈ ਕਿ ਜਦੋਂ ਵੱਡੀ ਨਦੀ ਵਿਚ ਪਾਣੀ ਚੜ੍ਹ ਜਾਂਦਾ ਹੈ ਤਾਂ ਸ਼ਾਹੀ ਪਰਿਵਾਰ ਦੀ ਤਰਫੋਂ ਨਦੀ ਵਿੱਚ ਨੱਥ ਚੂੜਾ ਚੜ੍ਹਾਇਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਰਸਮ ਅਦਾ ਕਰਨ ਤੋਂ ਬਾਅਦ ਪਾਣੀ ਉਤਰਨ ਲੱਗ ਜਾਂਦਾ ਹੈ।


ਦੁਪਹਿਰ ਤੋਂ ਬਾਅਦ ਜਦੋਂ ਨਦੀ ਦਾ ਪਾਣੀ ਘਟਨਾ ਸ਼ੁਰੂ ਹੋਇਆ ਤਾਂ ਸੋਸ਼ਲ ਮੀਡੀਆ ਉਤੇ ਇਸ ਗੱਲ ਦੇ ਦਾਅਵੇ ਹੋਣ ਲੱਗੇ ਨੱਥਾ-ਚੂੜਾ ਚੜ੍ਹਾਉਣ ਕਾਰਨ ਅਜਿਹਾ ਹੋਇਆ ਹੈ। ਦੱਸ ਦਈਏ ਕਿ ਪਟਿਆਲਾ ਨਦੀ ਵਿੱਚ ਦੋ ਦਿਨਾਂ ਤੋਂ ਪਾਣੀ ਦਾ ਪੱਧਰ ਲਗਾਤਾਰ ਵਧਦਾ ਆ ਰਿਹਾ ਸੀ ਪਰ ਕੱਲ੍ਹ ਇਹ ਪਾਣੀ ਘਟਣਾ ਸ਼ੁਰੂ ਹੋ ਗਿਆ।ਇਸ ਨਦੀ ਵਿਚ ਖਤਰੇ ਦਾ ਨਿਸ਼ਾਨ 10 ਫੁੱਟ ਉਤੇ ਹੈ ਪਰ ਇਥੇ ਪਾਣੀ ਕਈ ਫੁੱਟ ਉਪਰ ਚੱਲਦਾ ਰਿਹਾ ਸੀ। ਸਰਕਾਰੀ ਰਿਪੋਰਟਾਂ ਉਤੇ ਝਾਤ ਮਾਰੀਏ ਤਾਂ ਕੱਲ੍ਹ ਦੁਪਹਿਰੇ ਦੋ ਵਜੇ ਇਸ ਨਦੀ ਵਿਚ 17 ਫੁੱਟ ਪਾਣੀ ਸੀ, ਜੋ ਚਾਰ ਵਜੇ 16.80 ਫੁੱਟ ਅਤੇ ਸ਼ਾਮੀ ਛੇ ਵਜੇ 16.50 ਫੁੱਟ ਹੀ ਰਹਿ ਗਿਆ। ਸ਼ਾਹੀ ਪਰਿਵਾਰ ਦੇ ਸਮਰਥਕ ਇਨ੍ਹਾਂ ਅੰਕੜਿਆਂ ਨੂੰ ਨੱਥ ਚੂੜਾ ਚੜ੍ਹਾਏ ਜਾਣ ਦੀ ਕਾਰਵਾਈ ਨਾਲ ਜੋੜ ਕੇ ਪ੍ਰਚਾਰ ਰਹੇ ਹਨ।

error: Content is protected !!