ਥਾਈਲੈਂਡ ਤੋਂ ਕੁੜੀਆਂ ਲਿਆ ਕੇ ਸਪਾ ਸੈਂਟਰ ਦੇ ਨਾਂਅ ‘ਤੇ ਕਰਵਾਉਂਦੇ ਸੀ ਦੇਹ ਵਪਾਰ, ਪੁਲਿਸ ਨੇ ਮਾਰ’ਤਾ ਛਾਪਾ

ਥਾਈਲੈਂਡ ਤੋਂ ਕੁੜੀਆਂ ਲਿਆ ਕੇ ਸਪਾ ਸੈਂਟਰ ਦੇ ਨਾਂਅ ‘ਤੇ ਕਰਵਾਉਂਦੇ ਸੀ ਦੇਹ ਵਪਾਰ, ਪੁਲਿਸ ਨੇ ਮਾਰ’ਤਾ ਛਾਪਾ

ਚੰਡੀਗੜ੍ਹ (ਵੀਓਪੀ ਬਿਊਰੋ) ਪੁਲਿਸ ਨੇ ਸਪਾ ਸੈਂਟਰ ਦੀ ਆੜ ‘ਚ ਦੇਹ ਵਪਾਰ ਦਾ ਧੰਦਾ ਚਲਾਉਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਨੂੰ ਪੁਲਿਸ ਨੇ ਗਿਰੋਹ ਦਾ ਮਾਸਟਰਮਾਈਂਡ ਦੱਸਿਆ ਹੈ। ਦੋਵਾਂ ਮੁਲਜ਼ਮਾਂ ਦੀ ਪਛਾਣ ਅਖਿਲੇਸ਼ ਅਤੇ ਬਲਵਿੰਦਰ ਗਿੱਲ ਵਾਸੀ ਟਾਵਰ ਨੰਬਰ 5, ਮੋਤੀਆ ਰਾਇਲ ਸਿਟੀ, ਜ਼ੀਰਕਪੁਰ ਵਜੋਂ ਹੋਈ ਹੈ।

ਸੈਕਟਰ-34 ਥਾਣੇ ਦੀ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਆਈਪੀਸੀ ਦੀ ਧਾਰਾ 3, 4, 5, 6 ਅਤੇ 7 ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਥਾਈਲੈਂਡ ਦੀਆਂ ਚਾਰ ਕੁੜੀਆਂ ਨੂੰ ਵੀ ਪੁਲਿਸ ਨੇ ਛੁਡਵਾਇਆ ਹੈ।

ਐਸਪੀ ਸਿਟੀ ਮ੍ਰਿਦੁਲ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ 5 ਜੂਨ 2023 ਨੂੰ ਪੁਲਿਸ ਨੂੰ ਸਪਾ ਸੈਂਟਰ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਚਲਾਉਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਸੈਕਟਰ-44 ਸਥਿਤ ਰਾਗਾ ਸਪਾ ਸੈਂਟਰ ‘ਤੇ ਛਾਪੇਮਾਰੀ ਕਰਨ ਲਈ ਟੀਮ ਬਣਾਈ ਗਈ। ਇਸ ਵਿੱਚ ਡੀਐਸਪੀ ਦੱਖਣੀ ਦਲਬੀਰ ਸਿੰਘ ਦੀ ਅਗਵਾਈ ਵਿੱਚ ਥਾਣਾ ਇੰਚਾਰਜ ਸੈਕਟਰ-34 ਬਲਦੇਵ ਕੁਮਾਰ, ਇੰਸਪੈਕਟਰ ਸਰਿਤਾ ਰਾਏ ਸਮੇਤ ਹੋਰ ਪੁਲਿਸ ਮੁਲਾਜ਼ਮ ਸ਼ਾਮਲ ਸਨ।

ਪੁਲਿਸ ਨੇ ਸਪਾ ਸੈਂਟਰ ’ਤੇ ਛਾਪਾ ਮਾਰ ਕੇ ਸੈਕਟਰ-45 ਤੋਂ ਇੱਕ ਮੁਟਿਆਰ ਅਤੇ ਬਟਾਲਾ ਤੋਂ 23 ਸਾਲਾ ਨਿਖਿਲ ਉਰਫ਼ ਰੌਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਵੱਖ-ਵੱਖ ਥਾਵਾਂ ’ਤੇ ਕੁੱਲ 16 ਸਪਾ ਸੈਂਟਰ ਖੋਲ੍ਹੇ ਹੋਏ ਹਨ। ਚੰਡੀਗੜ੍ਹ ਪੁਲਿਸ ਇਸ ਦੀ ਜਾਂਚ ਵਿੱਚ ਜੁਟੀ ਹੋਈ ਹੈ।

error: Content is protected !!