ਅੰਬ ਖਾਣ ਤੋਂ ਬਾਅਦ ਹੋਣ ਲੱਗਾ ਤੇਜ਼ ਸਿਰ ਦਰਦ, ਨਵ-ਵਿਆਹੁਤਾ ਦੀ ਮੌਤ, ਕਾਰਬਾਈਡ ਦੀ ਵਰਤੋਂ ਕਰ ਕੇ ਪਕਾਏ ਗਏ ਸੀ ਅੰਬ !

ਅੰਬ ਖਾਣ ਤੋਂ ਬਾਅਦ ਹੋਣ ਲੱਗਾ ਤੇਜ਼ ਸਿਰ ਦਰਦ, ਨਵ-ਵਿਆਹੁਤਾ ਦੀ ਮੌਤ, ਕਾਰਬਾਈਡ ਦੀ ਵਰਤੋਂ ਕਰ ਕੇ ਪਕਾਏ ਗਏ ਸੀ ਅੰਬ !


ਵੀਓਪੀ ਬਿਊਰੋ, ਇੰਦੌਰ : ਕਾਰਬਾਈਡ ਦੀ ਵਰਤੋਂ ਕਰ ਕੇ ਪਕਾਏ ਅੰਬ ਖਾਣ ਨਾਲ ਇਕ ਨਵ-ਵਿਆਹੁਤਾ ਦੀ ਮੌਤ ਹੋ ਗਈ। ਰਾਜੇਂਦਰ ਨਗਰ ਥਾਣਾ ਖੇਤਰ ਦੇ ਬਿਜਲਪੁਰ ਦੀ ਰਹਿਣ ਵਾਲੀ 23 ਸਾਲਾ ਨਵ-ਵਿਆਹੁਤਾ ਅਰਚਨਾ ਪਤਨੀ ਚੇਤਨ ਅੰਬ ਖਾਣ ਤੋਂ ਬਾਅਦ ਅਚਾਨਕ ਬਿਮਾਰ ਹੋ ਗਈ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਅੰਬ ਖਾਣ ਨਾਲ ਪਰਿਵਾਰ ਦੇ ਹੋਰ ਮੈਂਬਰਾਂ ਦੀ ਸਿਹਤ ਵੀ ਵਿਗੜ ਗਈ ਹੈ।

ਮੰਗਲਵਾਰ ਨੂੰ ਜ਼ਿਲ੍ਹਾ ਹਸਪਤਾਲ ‘ਚ ਔਰਤ ਦਾ ਪੋਸਟਮਾਰਟਮ ਕਰਵਾਇਆ ਗਿਆ। ਇਸ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕਾਰਬਾਈਡ ਨਾਲ ਪੱਕੇ ਹੋਏ ਅੰਬ ਖਾਣ ਨਾਲ ਉਸ ਦੀ ਸਿਹਤ ਵਿਗੜੀ ਸੀ ਕਿਉਂਕਿ ਮੁੱਢਲੇ ਪੋਸਟਮਾਰਟਮ ‘ਚ ਖਾਣੇ ਵਿਚ ਜ਼ਹਿਰੀਲਾ ਪਦਾਰਥ ਸਾਹਮਣੇ ਆ ਰਿਹਾ ਹੈ। ਸਹੁਰੇ ਬੰਸੀਲਾਲ ਨੇ ਦੱਸਿਆ ਕਿ 8 ਜੁਲਾਈ ਨੂੰ ਅਰਚਨਾ ਨੇ ਸਵੇਰੇ ਖਾਣੇ ਦੇ ਨਾਲ ਅੰਬ ਖਾ ਲਏ ਸਨ। ਇਸ ਤੋਂ ਬਾਅਦ ਸ਼ਾਮ ਨੂੰ ਉਸ ਨੂੰ ਤੇਜ਼ ਸਿਰ ਦਰਦ ਹੋਣ ਲੱਗਾ।
ਇਸ ਤੋਂ ਬਾਅਦ ਅਸੀਂ ਉਸ ਨੂੰ ਨੇੜਲੇ ਡਾਕਟਰ ਜੋਸ਼ੀ ਕੋਲ ਲੈ ਗਏ। ਉਨ੍ਹਾਂ ਨੇ ਇਲਾਜ ਕੀਤਾ ਤੇ ਅੱਧਾ ਘੰਟਾ ਰੁਕਣ ਲਈ ਕਿਹਾ। ਇਸ ਤੋਂ ਬਾਅਦ ਉਸ ਨੂੰ ਚੱਕਰ ਆਉਣੇ ਸ਼ੁਰੂ ਹੋ ਗਏ ਤਾਂ ਅਸੀਂ ਉਸ ਨੂੰ ਇਕ ਨਿੱਜੀ ਹਸਪਤਾਲ ਲੈ ਕੇ ਗਏ ਤੇ ਉੱਥੇ ਦਾਖਲ ਕਰਵਾਇਆ। ਸਾਨੂੰ ਲਗਦਾ ਹੈ ਕਿ ਅੰਬਾਂ ਵਿਚ ਹੀ ਕੋਈ ਜ਼ਹਿਰੀਲਾ ਪਦਾਰਥ ਮਿਲ ਗਿਆ ਸੀ, ਕਿਉਂਕਿ ਹੋਰ ਮੈਂਬਰ ਵੀ ਬਿਮਾਰ ਹੋਏ ਸਨ।


ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ ਭਾਰਤ ਵਾਜਪਾਈ ਅਨੁਸਾਰ ਔਰਤ ਦੀ ਮੌਤ ਜ਼ਹਿਰੀਲਾ ਪਦਾਰਥ ਖਾਣ ਕਾਰਨ ਹੋਈ ਹੈ। ਹੋ ਸਕਦਾ ਹੈ ਕਿ ਅੰਬ ਦੇ ਅੰਦਰ ਕੋਈ ਜ਼ਹਿਰੀਲਾ ਪਦਾਰਥ ਹੋਵੇ ਜਾਂ ਔਰਤ ਨੇ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ ਹੋਵੇ। ਇਸ ਦੇ ਨਾਲ ਹੀ ਮਾਮਲੇ ‘ਚ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਸ਼ੱਕੀ ਹੈ। ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਅਰਚਨਾ ਦਾ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।

error: Content is protected !!